ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Cricket Tourn...

    Cricket Tournament: ਬਠੋਈ ਕਲਾਂ ’ਚ ਸ਼ਾਨਦਾਰ ਲੈਦਰ ਕ੍ਰਿਕਟ ਟੂਰਨਾਮੈਂਟ ਸ਼ੁਰੂ

    Cricket Tournament
    Cricket Tournament: ਬਠੋਈ ਕਲਾਂ ’ਚ ਸ਼ਾਨਦਾਰ ਲੈਦਰ ਕ੍ਰਿਕਟ ਟੂਰਨਾਮੈਂਟ ਸ਼ੁਰੂ

    ਪਹਿਲਾ ਇਨਾਮ 41 ਹਜ਼ਾਰ ਤੇ ਦੂਜਾ ਇਨਾਮ 25 ਹਜ਼ਾਰ ਰੁਪਏ-ਰੋਮੀ ਬਠੋਈ | Cricket Tournament

    Cricket Tournament: (ਨਰਿੰਦਰ ਸਿੰਘ ਬਠੋਈ) ਪਟਿਆਲਾ। ਐਨਆਰਆਈ ਵੀਰਾਂ ਅਤੇ ਪਿੰਡ ਬਠੋਈ ਕਲਾਂ ਦੇ ਕ੍ਰਿਕਟ ਟੀਮ ਦੇ ਖਿਡਾਰੀਆਂ ਵੱਲੋਂ ਇੱਕ ਬਹੁਤ ਵੱਡਾ ਸ਼ਾਨਦਾਰ ਲੈਦਰ ਕ੍ਰਿਕਟ ਟੂਰਨਾਮੈਂਟ 1 ਮਈ ਤੋਂ ਸ਼ੁਰੂ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੂਰੇ ਪੰਜਾਬ ਤੋਂ 25 ਕ੍ਰਿਕਟ ਟੀਮਾਂ ਭਾਗ ਲੈ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕ੍ਰਿਕਟ ਟੂਰਨਾਮੈਂਟ ਪ੍ਰਬੰਧਕ ਕਮਲ ਸ਼ਰਮਾ ਅਤੇ ਰੋਮੀ ਬਠੋਈ ਨੇ ਦੱਸਿਆ ਕਿ ਇਹ ਟੂਰਨਾਮੈਂਟ ਇਲਾਕੇ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇੱਕ ਪਿੰਡ ਕ੍ਰਿਕਟ ਟੁੂਰਨਾਮੈਂਟ 1 ਮਈ ਤੋਂ 4 ਮਈ ਤੱਕ ਕਰਵਾਇਆ ਜਾ ਰਿਹਾ ਹੈ।

    ਇਹ ਵੀ ਪੜ੍ਹੋ: Punjab sikhya kranti: ਵਿਧਾਇਕ ਦੇਵ ਮਾਨ ਵੱਲੋਂ ਮਾਂਗੇਵਾਲ ਸਕੂਲ ’ਚ ਨਵੀਂ ਚਾਰਦੀਵਾਰੀ ਦਾ ਕੀਤਾ ਉਦਘਾਟਨ

    ਉਨ੍ਹਾਂ ਦੱਸਿਆ ਕਿ ਚਾਰ ਦਿਨ ਚੱਲਣ ਵਾਲੇ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਟੀਮਾਂ ਨੂੰ ਉੱਚ ਪੱਧਰੀ ਇਨਾਮ ਵੀ ਦਿੱਤੇ ਜਾਣਗੇ, ਜਿਸ ਵਿੱਚ ਪਹਿਲਾ ਇਨਾਮ 41 ਹਜ਼ਾਰ ਰੁਪਏ, ਦੂਜਾ ਇਨਾਮ 25 ਹਜ਼ਾਰ ਰੁਪਏ ਅਤੇ ਤੀਜਾ ਤੇ ਚੋਥਾ ਇਨਾਮ 5100 ਰੁਪਏ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵਧੀਆ ਗੇਦਬਾਜੀ ਅਤੇ ਬੱਲੇਬਾਜੀ ਕਰਨ ਵਾਲੇ ਦੋ ਖਿਡਾਰੀਆਂ ਨੂੰ ਅੰਤ ਦੇ ਵਿੱਚ ਸਮਾਰਟ ਐਲਈਡੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਨਾਲ ਮੈਚ ਦੇਖਣ ਆਉਣ ਵਾਲੇ ਦਰਸ਼ਕਾਂ ਨੂੰ ਵੀ ਦਿਲ ਖਿਚਵੇਂ ਗਿਫਟ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਐਨ ਆਰ ਆਈ ਭਰਾ ਯੂ.ਐਸ.ਏ, ਕੈਨੇਡਾ ਤੇ ਇਟਲੀ ਤੋਂ ਭਾਰੀ ਸਹਿਯੋਗ ਦੇ ਰਹੇ ਹਨ। Cricket Tournament