ਹਾਂਸੀ ਹਾਦਸੇ ’ਚ ਫੌਤ ਹੋਏ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਸਸਕਾਰ

Sad News
ਹਾਂਸੀ ਹਾਦਸੇ ’ਚ ਫੌਤ ਹੋਏ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਸਸਕਾਰ

ਟਰੱਕ ਨਾਲ ਹੋਈ ਸੀ ਕਾਰ ਦੀ ਟੱਕਰ (Sad News)

(ਰਾਕੇਸ਼ ਗਰਗ) ਮੌੜ ਮੰਡੀ। ਹਰਿਆਣਾ ਦੇ ਹਾਂਸੀ ਵਿਖੇ ਹੋਏ ਸੜਕ ਹਾਦਸੇ ’ਚ ਫੌਤ ਹੋਏ ਸਥਾਨਕ ਇੱਕ ਪਰਿਵਾਰ ਦੇ ਤਿੰਨ ਜੀਆਂ ਦਾ ਅੱਜ ਮੌੜ ਮੰਡੀ ਵਿਖੇ ਸਸਕਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਮੌੜ ਮੰਡੀ ਦੀ ਨਵੀਂ ਬਸਤੀ ਨਿਵਾਸੀ ਰਣਜੀਤ ਸਿੰਘ ਖਾਲਸਾ ਆਪਣੇ ਪਰਿਵਾਰਕ ਮੈਂਬਰ ਸਮੇਤ ਆਪਣੀ ਭਤੀਜੀ ਦੀ ਸ਼ਾਦੀ ਲਈ ਲੜਕੇ ਦੀ ਦੇਖਭਾਲ ਕਰਨ ਲਈ ਹਾਂਸੀ ਹਰਿਆਣਾ ਗਿਆ ਸੀ ਤੇ ਵਾਪਸ ਆਉਂਦਿਆਂ ਹਿਸਾਰ ਬਾਈ ਪਾਸ ’ਤੇ ਸੈਕਟਰ 27-28 ਦੇ ਨੇੜੇ ਉਹਨਾਂ ਦੀ ਗੱਡੀ ਸਾਹਮਣੋਂ ਆ ਰਹੇ ਅਣਪਛਾਤੇ ਟਰੱਕ ਨਾਲ ਟਕਰਾ ਗਈ ਤੇ ਗੱਡੀ ਬੇਕਾਬੂ ਹੋ ਕੇ 20 ਫੁੱਟ ਡੂੰਘੇ ਖੱਡੇ ਵਿੱਚ ਜਾ ਡਿੱਗੀ। Sad News

ਇਸ ਹਾਦਸੇ ’ਚ ਰਣਜੀਤ ਸਿੰਘ ਖਾਲਸਾ, ਬੱਗੜ ਸਿੰਘ ਭਾਈ, ਮਧੂਬਾਲਾ ਭਰਜਾਈ (ਬੱਗੜ ਸਿੰਘ ਦੀ ਪਤਨੀ) ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਪੋਸਟਮਾਰਟਮ ਤੋਂ ਬਾਅਦ ਅੱਜ ਮੌੜ ਮੰਡੀ ਸ਼ਮਸ਼ਾਨਘਾਟ ਮੌੜ ਮੰਡੀ ਵਿਖੇ ਮ੍ਰਿਤਕ ਦੇਹਾਂ ਦਾ ਸਸਕਾਰ ਕੀਤਾ ਗਿਆ। ਇਸ ਹਾਦਸੇ ’ਚ ਉਨ੍ਹਾਂ ਦੇ ਰਿਸ਼ਤੇਦਾਰ ਸੱਤਪਾਲ ਸਿੰਘ ਸਰਸਾ, ਰਵੀ ਕੁਮਾਰ ਕਾਲਿਆਂ ਵਾਲੀ ਦੀ ਵੀ ਮੌਕੇ ’ਤੇ ਮੌਤ ਹੋ ਗਈ ਸੀ। Sad News

ਇਹ ਵੀ ਪੜ੍ਹੋ: 123 ਯਾਤਰੀਆਂ ਨੂੰ ਲਿਜਾ ਰਿਹਾ ਜ਼ਹਾਜ਼ ਅਚਾਨਕ ਪੰਛੀ ਨਾਲ ਟਕਰਾਇਆ, ਦਿੱਲੀ ’ਚ ਐਮਰਜੈਂਸੀ ਲੈਂਡਿੰਗ

ਰਣਜੀਤ ਸਿੰਘ ਦਾ ਬੇਟਾ ਕਾਕੂ ਸਿੰਘ, ਡਿੰਪਲ ਕੌਰ, ਗੱਡੋ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹਨ ਤੇ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਹਨ। ਇਸ ਹਾਦਸੇ ਕਰਕੇ ਮੌੜ ਮੰਡੀ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਹੈ। ਇਸ ਦੁੱਖ਼ ਦੀ ਘੜੀ ਵਿੱਚ ਆਪ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਅਤੇ ਹੋਰ ਮੋਹਤਬਰਾਂ ਨੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ।