‘ਸਮਾਜ ਬਿਹਤਰੀ ਵਾਸਤੇ ਬਣਾਓ ਆਪਣੀ ਪਛਾਣ’

Interview

ਕਿਸੇ ਅਹੁਦੇ ਲਈ ਇੰਟਰਵਿਊ ਦੇਣ ਵਾਲਿਆਂ ਨੂੰ ਇੰਟਰਵਿਊ ਮੌਕੇ ਇਸ ਸਵਾਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਆਪਣੇ ਬਾਰੇ ਕੁਝ ਦੱਸੋ ਅਤੇ ਇੰਟਰਵਿਊ ਦੇਣ ਵਾਲੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਗੱਲ ’ਤੇ ਚਾਨਣਾ ਪਾਵੇ ਕਿ ਉਹ ਇਸ ਅਹੁਦੇ ਲਈ ਕਿਉਂ ਸਹੀ ਹੈ ਜਦੋਂ ਅਸੀਂ ਸਮਾਜਿਕ ਤੌਰ ’ਤੇ ਲੋਕਾਂ ਨੂੰ ਮਿਲਦੇ ਹਾਂ ਤਾਂ ਅਸੀਂ ਇਹ ਸਮਝਣ ਦਾ ਯਤਨ ਕਰਦੇ ਹਾਂ ਕਿ ਦੂਜਾ ਵਿਅਕਤੀ ਕਿਸ ਤਰ੍ਹਾਂ ਦਾ ਆਦਮੀ ਹੈ ਤਾਂ ਕਿ ਅਸੀਂ ਫੈਸਲਾ ਕਰ ਸਕੀਏ ਕਿ ਉਸ ਨਾਲ ਸਮਾਜਿਕ ਸਬੰਧ ਬਣਾਈਏ ਜਾਂ ਨਾ ਬਣਾਈਏ ਸਾਡੇ ਕੋਲ ਕਈ ਤਰੀਕੇ ਹਨ ਜਿਸ ਨਾਲ ਅਸੀਂ ਆਪਣੀ ਪਛਾਣ ਦੱਸਦੇ ਹਾਂ ਧਰਮ, ਜਾਤੀ, ਰਾਸ਼ਟਰੀਅਤਾ, Çਲੰਗ, ਉਮਰ, ਕਾਰੋਬਾਰ , ਸਿੱਖਿਆ, ਸਿਆਸੀ ਝੁਕਾਅ ਆਦਿ ਨਾਲ ਅਸੀਂ ਆਪਣੀ ਪਛਾਣ ਦੱਸਦੇ ਹਾਂ ਅਤੇ ਸਾਨੂੰ ਉਸ ਵਿਕਅਤੀ ਬਾਰੇ ਕੁਝ ਪਤਾ ਲੱਗਦਾ ਹੈ (Interview)

ਇਨ੍ਹਾਂ ’ਚੋਂ ਕੁਝ ਪਛਾਣਾਂ ਸਾਨੂੰ ਖਾਨਦਾਨੀ ਮਿਲਦੀਆਂ ਹਨ ਜਿਵੇਂ Çਲੰਗ, ਧਰਮ, ਜਾਤੀ ਆਦਿ ਜਦੋਂਕਿ ਹੋਰ ਪਛਾਣਾਂ ਅਸੀਂ ਪ੍ਰਾਪਤ ਕਰਦੇ ਹਾਂ ਜਾਂ ਵਿਕਸਿਤ ਕਰਦੇ ਹਾਂ ਇਨ੍ਹਾਂ ’ਚੋਂ ਕਿਹੜੀ ਪਛਾਣ ਸਭ ਤੋਂ ਮਜ਼ਬੂਤ ਹੈ ਅਤੇ ਇਨ੍ਹਾਂ ਪਛਾਣਾਂ ਦਾ ਸਾਡੇ ਮਿੱਤਰਾਂ, ਭਵਿੱਖ, ਰਹਿਣ ਵਾਲੀ ਥਾਂ ਆਦਿ ’ਤੇ ਕੀ ਅਸਰ ਪੈਂਦਾ ਹੈ ਅਤੇ ਕੁਝ ਦਹਾਕੇ ਪਹਿਲਾਂ ਦੀ ਤੁਲਨਾ ’ਚ ਅੱਜ ਦੇ ਵਾਤਾਵਰਨ ’ਚ ਇਸ ਦਾ ਮਹੱਤਵ ਵਧ ਗਿਆ ਹੈ ਉਦਾਹਰਨ ਲਈ ਮੈਂ ਮੁੰਬਈ ’ਚ ਪੈਦਾ ਹੋਇਆ ਦਿੱਲੀ ’ਚ ਰਹਿ ਰਿਹਾ ਹਾਂ ਪੁਰਸ਼ ਹਾਂ, ਜਨਮ ਤੋਂ ਹਿੰਦੂ ਹਾਂ, ਸਿਖਲਾਈ ਤੋਂ ਇੰਜੀਨੀਅਰ ਹਾਂ, ਕਾਰੋਬਾਰ ਤੋਂ ਅਧਿਆਪਕ ਹਾਂ, ਚੀਜ਼ਮੇਕਰ ਹਾਂ, ਪਾਠਕ ਹਾਂ ਆਦਿ ਮੈਂ ਆਪਣਾ ਵਰਣਨ ਕਿਸ ਤਰ੍ਹਾਂ ਕਰਾਂ ਇਹ ਸਥਿਤੀ ’ਤੇ ਨਿਰਭਰ ਕਰਦਾ ਹੈ ਜੇਕਰ ਮੈਂ ਕਿਸੇ ਅਹੁਦੇ ਲਈ ਇੰਟਰਵਿਊ ਲਈ ਜਾ ਰਿਹਾ ਹਾਂ। (Interview)

ਇਹ ਵੀ ਪੜ੍ਹੋ : ਸ਼ਰਾਬ ਦਾ ਭਿਆਨਕ ਕਹਿਰ

ਤਾਂ ਮੈਂ ਆਪਣੀ ਸਿੱਖਿਆ ਅਤੇ ਤਜ਼ਰਬੇ ਬਾਰੇ ਦੱਸਾਂਗਾ ਜੇਕਰ ਮੈਂ ਕਿਸੇ ਪਾਰਟੀ ’ਚ ਜਾ ਰਿਹਾ ਹਾਂ ਤਾਂ ਮੈਂ ਆਪਣੀਆਂ ਰੁਚੀਆਂ ਬਾਰੇ ਦੱਸਾਂਗਾ ਇਸ ਸੰਦਰਭ ’ਚ ਮੈਂ ਧਰਮ ਜਾਂ ਜਾਤੀ ਨਾਲ ਆਪਣੀ ਪਛਾਣ ਕਰਾਂਗਾ ਇਹ ਸਵਾਲ ਵਚਿੱਤਰ ਲੱਗਦਾ ਹੈ ਮੂਲ ਵੰਸ, ਧਰਮ, ਰਾਸ਼ਟਰੀਅਤਾ ਅੱਜ ਦੀ ਦੁਨੀਆ ’ਚ ਕੁਝ ਲੋਕਾਂ ਦੀ ਮਹੱਤਵਪੂਰਨ ਪਛਾਣ ਬਣ ਗਈ ਹੈ ਅਸੀਂ ਕਿਸੇ ਮੂਲ ਵੰਸ਼ੀ ਜਾਂ ਧਰਮ ਨਾਲ ਸਬੰਧ ਰੱਖਦੇ ਹਾਂ ਜਿਸ ’ਚ ਆਸਤਿਕ-ਨਾਸਤਿਕ ਦੋਵੇਂ ਸ਼ਾਮਲ ਹਨ ਅਤੇ ਇਹ ਨਿਸ਼ਚਿਤ ਹੈ ਮੁਸ਼ਕਿਲ ਉਦੋਂ ਹੁੰਦੀ ਹੈ ਜਦੋਂ ਅਸੀਂ ਅਜਿਹੇ ਸਮੂਹਾਂ ਦੀ ਮੈਂਬਰਸ਼ਿਪ ਨੂੰ ਆਪਣੇ ਪੂਰਵ ਵਿਅਕਤੀਤਵ ਨੂੰ ਪਰਿਭਾਸ਼ਿਤ ਕਰਨ ਦੀ ਮਨਜ਼ੂਰੀ ਦਿੰਦੇ ਹਾਂ ਸਿਆਸੀ ਪਾਰਟੀਆਂ ਚੋਣਾਂ ਜਿੱਤਣ ਦੇ ਇੱਕੋ-ਇੱਕ ਮਕਸਦ ਨਾਲ ਮੂਲ ਵੰਸ਼, ਧਰਮ ਅਤੇ ਰਾਸ਼ਟਰੀਅਤਾ ਦੀਆਂ ਪਛਾਣਾਂ ਦੀ ਵਰਤੋਂ ਕਰਦੀਆਂ ਹਨ। (Interview)

.ਤਾਂ ਕਿ ਜਨਤਾ ਦਾ ਧਰੁਵੀਕਰਨ ਕੀਤਾ ਜਾ ਸਕੇ ਅਤੇ ਲੋਕ ਇੱਕ ਪਛਾਣ ਦੇ ਜਾਲ ’ਚ ਫਸ ਜਾਂਦੇ ਹਨ ਜਿਨ੍ਹਾਂ ਦਾ ਨਿਰਮਾਣ ਉਹ ਨਹੀਂ ਕਰਦੇ ਹਨ ਤੇ ਜਿਸ ਤੋਂ ਬਚਣਾ ਸੌਖਾ ਨਹੀਂ ਹੈ ਇਹ ਅੱਜ ਸੰਸਾਰ ਭਰ ਵਿਚ ਹੋ ਰਿਹਾ ਹੈ ਅਤੇ ਪਿਛਲੇ ਇੱਕ ਦਹਾਕੇ ’ਚ ਇਹ ਜਿਆਦਾ ਪ੍ਰਚੱਲਿਤ ਹੋ ਗਿਆ ਹੈ ਮੇਰੀ ਰਾਇ ’ਚ ਜਦੋਂ ਅਸੀਂ ਆਪਣੀ ਪਛਾਣ ਦੀਆਂ ਇੱਕ ਜਾਂ ਉਸ ਤੋਂ ਜਿਆਦਾ ਵਿਸ਼ੇਸ਼ਤਾਵਾਂ ਦੱਸਦੇ ਹਾਂ ਅਤੇ ਅਸੀਂ ਕਿਸੇ ਸਮੂਹ ਦੀ ਮੈਂਬਰਸ਼ਿਪ ਪ੍ਰਾਪਤ ਕਰਦੇ ਹਾਂ ਚਾਹੇ ਉਹ ਸਮਾਜਿਕ ਹੋਵੇ, ਕਾਰੋਬਾਰੀ ਹੋਵੇ ਜਾਂ ਸਿਆਸੀ ਹੋਵੇ, ਅਜਿਹੇ ’ਚ ਅਸੀਂ ਆਪਣੀਆਂ ਕਈ ਪਛਾਣਾਂ ਦੀ ਵਰਤੋਂ ਕਰਦੇ ਹਾਂ ਅਜਿਹੇ ਸਮੂਹਾਂ ਦੀ ਮੈਂਬਰਸ਼ਿਪ ਅਸਥਿਰ ਹੁੰਦੀ ਹੈ ਕਿਉਂਕਿ ਇਹ ਸਮੂਹ ਕਿਸੇ ਵਿਸ਼ੇਸ਼ ਹਿੱਤ ਦੀ ਨੁਮਾਇੰਦਗੀ ਕਰਦੇ ਹਨ। (Interview)

ਇਹ ਵੀ ਪੜ੍ਹੋ : ਮਜ਼ਦੂਰ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ, ਦੋ ਜਣੇ ਜਖ਼ਮੀ

ਜਿਵੇਂ ਬੁੱਕ ਕਲੱਬ ਹੈ ਜਾਂ ਫੋਟੋਗ੍ਰਾਫੀ ਕਲੱਬ ਹੈ ਅਜਿਹੇ ਸਮੂਹਾਂ ਦੀ ਮੈਂਬਰਸ਼ਿਪ ਨਾਲ ਅਸੀਂ ਉਦੋਂ ਤੱਕ ਬਣੇ ਰਹਿੰਦੇ ਹਾਂ ਜਦੋਂ ਤੱਕ ਸਾਡੀ ਉਸ ਵਿਚ ਰੁਚੀ ਹੈ ਜਾਂ ਜਦੋਂ ਤੱਕ ਅਸੀਂ ਉਸ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਹੋਏ ਹਾਂ ਤੇ ਅਸੀਂ ਦੂਜੇ ਬੁੱਕ ਕਲੱਬ ਦੇ ਮੈਂਬਰਾਂ ਖਿਲਾਫ਼ ਨਹੀਂ ਜਾਂਦੇ ਦੂਜੇ ਪਾਸੇ, ਧਰਮ, ਜਾਤੀ ਜਾਂ ਖੇਤਰ ਦੇ ਆਧਾਰ ’ਤੇ ਬਣੇ ਸਮੂਹ ਕਈ ਵਾਰ ਸਾਡੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ, ਕਈ ਵਾਰ ਉਨ੍ਹਾਂ ਲੋਕਾਂ ਖਿਲਾਫ਼ ਨਫਰਤ ਵੀ ਭੜਕਾਉਂਦੇ ਹਨ ਜੋ ਉਸ ਸਮੂਹ ਦੇ ਮੈਂਬਰ ਨਹੀਂ ਹਨ ਅਤੇ ਇਸ ਭਾਵਨਾ ਦੀ ਤੀਬਰਤਾ ਦੀ ਵਰਤੋਂ ਰਾਜਨੇਤਾ ਆਪਣੇ ਲਾਭ ਲਈ ਕਰਦੇ ਹਨ ਅਤੇ ਵਿਸ਼ਵ ’ਚ ਇਜ਼ਰਾਇਲ-ਹਮਾਸ ਵਰਗੇ ਸਾਰੇ ਸੰਘਰਸ਼ਾਂ ’ਚ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ ਮੇਰਾ ਮੰਨਣਾ ਹੈ ਕਿ ਜ਼ਿਆਦਾਤਰ ਲੋਕ ਆਪਣੇ ਮੂਲਵੰਸ਼ੀ ਜਾਂ ਧਾਰਮਿਕ ਪਛਾਣ ਬਾਰੇ ਅੜੀਅਲ ਨਹੀਂ ਹੁੰਦੇ ਹਨ। (Interview)

ਕਿ ਉਹ ਕਿਸੇ ਦੂਜੇ ਖਿਲਾਫ਼ ਨਫਰਤ ਜਾਂ ਹਿੰਸਾ ਫੈਲਾਉਣ ਪਰ ਜੇਕਰ ਉਨ੍ਹਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਉਨ੍ਹਾਂ ਦੇ ਸਮੂਹਾਂ ’ਤੇ ਦੂਜੇ ਸਮੂਹ ਅਰਥਾਤ ਦੂਜੇ ਧਰਮ, ਜਾਤੀ, ਰਾਸ਼ਟਰੀਅਤਾ, ਖੇਤਰ ਆਦਿ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਤਾਂ ਉਸ ਸਮੂਹ ਦੇ ਲੋਕ ਹਿੰਸਕ ਪ੍ਰਤੀਕਿਰਿਆ ਪ੍ਰਗਟ ਕਰਦੇ ਹਨ ਅਜਿਹੇ ਵਿਅਕਤੀ ਆਪਣੀ ਬਹੁ-ਮੁਕਾਮੀ ਪਛਾਣ ਨੂੰ ਭੁੱਲ ਜਾਂਦੇ ਹਨ ਜਿਸ ’ਚ ਉਨ੍ਹਾਂ ਦੀ ਸਿੱਖਿਆ, ਕਾਰੋਬਾਰ, ਹਿੱਤ ਆਦਿ ਸ਼ਾਮਲ ਹੁੰਦੇ ਹਨ ਅਤੇ ਉਸ ਪਛਾਣ ’ਤੇ ਧਿਆਨ ਕੇਂਦਰਿਤ ਕਰਦੇ ਹਨ ਜਿਸ ਬਾਰੇ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ ਕਿ ਉਸ ’ਤੇ ਹਮਲਾ ਹੋ ਰਿਹਾ ਹੈ ਤੇ ਜਦੋਂ ਵਿਅਕਤੀ ਇਹ ਵਿਸ਼ਵਾਸ ਕਰਨ ਲੱਗ ਜਾਂਦਾ ਹੈ ਕਿ ਉਨ੍ਹਾਂ ਦੀ ਪਛਾਣ ਦੇ ਉਸ ਮੂਲ ਮੁਕਾਮ ’ਤੇ ਹਮਲਾ ਹੋ ਰਿਹਾ ਹੈ। (Interview)

ਤਾਂ ਹੋਰ ਗੱਲਾਂ ਮਹੱਤਵਹੀਣ ਹੋ ਜਾਂਦੀਆਂ ਹਨ ਜੇਕਰ ਕਿਸੇ ਹੋਰ ਸਮੂਹ ਦੇ ਲੋਕਾਂ ਨਾਲ ਸਿੱਖਿਆ, ਕਾਰੋਬਾਰ, ਹਿੱਤ ਆਦਿ ਬਰਾਬਰ ਵੀ ਹੋਣ ਤਾਂ ਮੁੱਖ ਪਛਾਣ ਦੀ ਤੁਲਨਾ ’ਚ ਉਹ ਫਿੱਕੇ ਪੈ ਜਾਂਦੇ ਹਨ ਤੇ ਇਹੀ ਪਛਾਣ ਦਾ ਜਾਲ ਹੈ ਜਿਸ ਦਾ ਜ਼ਿਕਰ ਮੈਂ ਪਹਿਲਾਂ ਕਰ ਚੁੱਕਿਆ ਹਾਂ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਹੋਰ ਵਿਅਕਤੀਆਂ ਨੂੰ ਆਪਣੀ ਪਛਾਣ ਨਿਰਧਾਰਿਤ ਕਰਨ ਦੀ ਆਗਿਆ ਦਿੰਦੇ ਹਾਂ ਪਛਾਣ ਦੇ ਅਜਿਹੇ ਜਾਲ ਦੇ ਖਤਰੇ ਜਨਸੰਖਿਆ ਦਾ ਧਰੁਵੀਕਰਨ, ਸਾਰਥਿਕ ਸਿਆਸੀ ਅਤੇ ਨਾਗਰਿਕ ਚਰਚਾਵਾਂ ਦੀ ਘਾਟ, ਆਮ ਤੌਰ ’ਤੇ ਬੇਭਰੋਸਗੀ, ਦੁਸ਼ਮਣੀ ਆਦਿ ਦੇ ਰੂਪ ’ਚ ਦੇਖਣ ਨੂੰ ਮਿਲਦਾ ਹੈ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਲੋਕਤੰਤਰ ’ਚ ਲੋਕਾਂ ਦੇ ਹੋਰ ਲੋਕਾਂ ਨਾਲ ਮੱਤਭੇਦ ਨਹੀਂ ਹੋਣਗੇ ਸ਼ਾਬਦਿਕ ਤੌਰ ’ਤੇ ਸਿਹਤਮੰਦ ਲੋਕਤੰਤਰ ਨੂੰ ਲੋਕਾਂ ’ਚ ਬਹਿਸ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। (Interview)

ਜਦੋਂ ਇਹ ਬਹਿਸ ਮੁੱਦੇ ਆਧਾਰਿਤ ਹੋਣ ਤਾਂ ਉਹ ਸਮਾਜ ਲਈ ਚੰਗੀ ਹੁੰਦੀ ਹੈ ਪਰ ਜਦੋਂ ਕੋਈ ਚਰਚਾ ਨਹੀਂ ਹੁੰਦੀ ਅਤੇ ਸਿਰਫ਼ ਦੁਸ਼ਮਣੀ ਅਤੇ ਕਦੇ-ਕਦੇ ਹਿੰਸਾ ਪੈਦਾ ਕੀਤੀ ਜਾਂਦੀ ਹੈ ਤਾਂ ਇਸ ਦਾ ਨਤੀਜਾ ਖੰਡਿਤ ਸਮਾਜ ਦੇ ਰੂਪ ’ਚ ਦੇਖਣ ਨੂੰ ਮਿਲਦਾ ਹੈ ਅਜਿਹੇ ਧਰੁਵੀਕਰਨ ਦਾ ਹੱਲ ਇਸ ਗੱਲ ਦੇ ਅਹਿਸਾਸ ਨਾਲ ਹੋਵੇਗਾ ਕਿ ਅਸੀਂ ਕਿਸੇ ਵਿਸ਼ੇਸ਼ ਪਛਾਣ ਦੁਆਰਾ ਪਰਿਭਾਸ਼ਿਤ ਨਾ ਹੋਈਏ ਅਤੇ ਖਾਸ ਕਰਕੇ ਅਜਿਹੀ ਪਛਾਣ ਤੋਂ ਪਰਿਭਾਸ਼ਿਤ ਨਾ ਹੋਈਏ ਜੋ ਭਾਵਨਾਵਾਂ ਭੜਕਾਉਣ ਅਤੇ ਕਿਸੇ ਸਥਿਤੀ ਬਾਰੇ ਆਪਣੇ ਵਿਵੇਕ ਦੀ ਵਰਤੋਂ ਨਾ ਕਰੇ ਧਰਮ, ਮੂਲ ਵੰਸ਼, ਰਾਸ਼ਟਰੀਅਤਾ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਵੱਖ-ਵੱਖ ਲੋਕਾਂ ਵੱਲੋਂ ਵਿਵਾਦ ਖੜਾ ਕੀਤਾ ਗਿਆ ਹੈ। (Interview)

ਵਿਡੰਬਨਾ ਦੇਖੋ ਕਿ ਜ਼ਿਆਦਾਤਰ ਲੋਕ ਸਥਾਨਕ ਮੁੱਦਿਆਂ, ਕਸਬੇ, ਸ਼ਹਿਰ ਜਾਂ ਭਾਈਚਾਰੇ ਬਾਰੇ ਚਰਚਾ ਨਹੀਂ ਕਰਦੇ ਸਥਾਨਕ ਮੁੱਦਿਆਂ ਦਾ ਕਿਸੇ ਖੇਤਰ ਦੇ ਨਾਗਰਿਕਾਂ ਜਾਂ ਨਿਵਾਸੀਆਂ ’ਤੇ ਪ੍ਰਤੱਖ ਅਸਰ ਪੈਂਦਾ ਹੈ ਜਿਨ੍ਹਾਂ ’ਚ ਪਾਣੀ, ਸਿੱਖਿਆ, ਸੜਕ, ਆਵਾਜਾਈ ਵਰਗੀਆਂ ਨਾਗਰਿਕ ਸਹੂਲਤਾਂ ਵੀ ਸ਼ਾਮਲ ਹੁੰਦੀਆਂ ਹਨ ਪਰ ਇਨ੍ਹਾਂ ਮੁੱਦਿਆਂ ਵੱਲ ਲੋਕ ਭਾਵਨਾਤਮਕ ਤੌਰ ’ਤੇ ਉਸ ਤਰ੍ਹਾਂ ਨਹੀਂ ਜੁੜਦੇ ਹਨ ਜਿਵੇਂ ਕਿ ਵਿਆਪਕ ਰਾਸ਼ਟਰੀ ਪੱਧਰ ਦੇ ਮੁੱਦਿਆਂ ਨਾਲ ਜੁੜਦੇ ਹਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਥਾਨਕ ਮੁੱਦਿਆਂ ਬਾਰੇ ਲੋਕਾਂ ’ਚ ਪੂਰਨ ਸਹਿਮਤੀ ਹੁੰਦੀ ਹੈ ਪਰ ਲੋਕਾਂ ਦੀ ਸਥਾਨਕ ਮੁੱਦਿਆਂ ਪ੍ਰਤੀ ਉਦਾਸੀਨਤਾ ਹੁੰਦੀ ਹੈ ਸ਼ਾਬਦਿਕ ਤੌਰ ’ਤੇ ਸਥਾਨਕ ਮੁੱਦਿਆਂ ਬਾਰੇ ਲੋਕਾਂ ਦੀ ਸਰਗਰਮ ਭਾਗੀਦਾਰੀ ਹੋਣੀ ਚਾਹੀਦੀ ਅਤੇ ਚਰਚਾਵਾਂ ਹੋਣੀਆਂ ਚਾਹੀਦੀਆਂ ਹਨ। (Interview)

ਕਿਉਂਕਿ ਉਹ ਪ੍ਰਤੱਖ ਤੌਰ ’ਤੇ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ ਸਥਾਨਕ ਮੁੱਦਿਆਂ ’ਚ ਲੋਕਾਂ ਦੀ ਭਾਗੀਦਾਰੀ ਕਰਨ ਨਾਲ ਸਾਨੂੰ ਲੋਕਾਂ ਵਿਚਕਾਰ ਫਰਕ ਦਾ ਵੀ ਪਤਾ ਲੱਗੇਗਾ ਇਹ ਫਰਕ ਜ਼ਰੂਰੀ ਤੌਰ ’ਤੇ ਨਹੀਂ ਹੈ ਕਿ ਸਾਨੂੰ ਵਿਰਾਸਤ ’ਚ ਮਿਲਿਆ ਹੋਵੇ ਇਹ ਫਰਕ ਉਨ੍ਹਾਂ ਦੇ ਜੀਵਨ ਦੇ ਤਜ਼ਰਬੇ ’ਤੇ ਆਧਾਰਿਤ ਹੋ ਸਕਦੇ ਹਨ ਅਤੇ ਇਸ ਨਾਲ ਦੁਨੀਆ ਦੇ ਲੋਕਾਂ ’ਚ ਵਿਭਿੰਨਤਾ ਨੂੰ ਸਮਝਣ ਦੀ ਸਮਰੱਥਾ ਨੂੰ ਹੱਲਾਸ਼ੇਰੀ ਮਿਲੇਗੀ ਪਰ ਇਹ ਸਭ ਕੁਝ ਸੌਖਾ ਨਹੀਂ ਹੈ। (Interview)

ਲੋਕ ਸਥਾਨਕ ਰਾਜਨੀਤੀ ’ਚ ਉਸ ਰੂਚੀ ਨਾਲ ਹਿੱਸਾ ਨਹੀਂ ਲੈਂਦੇ ਹਨ ਜਿਸ ਰੁਚੀ ਨਾਲ ਉਹ ਰਾਸ਼ਟਰੀ ਰਾਜਨੀਤੀ ’ਚ ਲੈਂਦੇ ਹਨ ਪਰ ਇਸ ਦਾ ਪਤਾ ਉਦੋਂ ਤੱਕ ਨਹੀਂ ਲੱਗੇਗਾ ਜਦੋਂ ਤੱਕ ਅਸੀਂ ਅਜਿਹਾ ਕਰਨ ਦਾ ਯਤਨ ਨਹੀਂ ਕਰਾਂਗੇ ਅਤੇ ਲੋਕਾਂ ਨੂੰ ਇਹ ਸਮਝਾਉਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਕੀ ਆਪਣੇ ਸ਼ਾਸਨ ’ਚ ਉਨ੍ਹਾਂ ਦੀ ਆਵਾਜ਼ ਦਾ ਨਾ ਹੋਣਾ ਜਾਂ ਕੁਝ ਵੱਖ ਕਰਨਾ ਬਿਹਤਰ ਹੈ ਮੈਂ ਜਾਣਦਾ ਹਾਂ ਕਿ ਇਸ ਮਾਮਲੇ ’ਚ ਮੇਰਾ ਰੁਖ ਕੀ ਹੈ ਮੈਂ ਆਪਣੀ ਪਛਾਣ ਨੂੰ ਪਰਿਭਾਸ਼ਿਤ ਕਰਨਾ ਚਾਹੁੰਦਾ ਹਾਂ। (Interview)