7 ਸਾਲ ਪਹਿਲਾਂ ਹੋਇਾ ਸੀ ਵਿਆਹ | Ludhiana News
- ਭਾਈ ਦੂਜ ਮਨਾਉਣ ਤੋਂ ਬਾਅਦ ਪਤੀ ਨਾਲ ਜਾ ਰਹੇ ਸਨ ਵਾਪਸ ਘਰ
ਲੁਧਿਆਣਾ (ਸੱਚ ਕਹੂੰ ਨਿਊਜ਼)। Ludhiana News: ਲੁਧਿਆਣਾ ’ਚ ਕੱਲ੍ਹ ਭਾਈ ਦੂਜ ਦਾ ਤਿਉਹਾਰ ਮਨਾ ਕੇ ਸਹੁਰੇ ਘਰ ਪਰਤ ਰਹੀ ਇੱਕ ਔਰਤ ਤੇ ਉਸ ਦੀ 1 ਸਾਲ ਦੀ ਬੱਚੀ ਨੂੰ ਕਰੇਨ ਨੇ ਕੁਚਲ ਦਿੱਤਾ। ਹਸਪਤਾਲ ’ਚ ਔਰਤ ਤੇ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਾਂ-ਧੀ ਦੀਆਂ ਲਾਸ਼ਾਂ ਨੂੰ ਇੱਕ ਨਿੱਜੀ ਹਸਪਤਾਲ ’ਚ ਰੱਖਿਆ ਗਿਆ ਹੈ। ਪੁਲਿਸ ਨੇ ਬੀਤੀ ਰਾਤ ਕਰੇਨ ਚਾਲਕ ਨੂੰ ਵੀ ਕਾਬੂ ਕਰ ਲਿਆ ਹੈ। ਔਰਤ ਦੇ ਪਰਿਵਾਰ ਦਾ ਬੁਰਾ ਹਾਲ ਹੈ ਤੇ ਰੋ ਰਿਹਾ ਹੈ। ਮ੍ਰਿਤਕ ਔਰਤ ਦਾ ਨਾਂਅ ਰੀਨਾ ਤੇ ਲੜਕੀ ਦਾ ਨਾਂਅ ਯਸ਼ਿਕਾ ਹੈ।
Read This : ਪਰਾਲੀ ਮਾਮਲੇ ’ਤੇ ਸੁਪਰੀਮ ਕੋਰਟ ’ਚ ਅੱਜ ਸੁਣਵਾਈ, ਦਿੱਤੇ ਜਾ ਸਕਦੇ ਹਨ ਇਹ ਆਦੇਸ਼
ਤਿਉਹਾਰ ਮਨਾ ਕੇ ਘਰ ਜਾ ਰਿਹਾ ਸੀ ਪਰਿਵਾਰ
ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰੀਨਾ ਦੇ ਪਤੀ ਰਵਿੰਦਰ ਕੁਮਾਰ ਵਾਸੀ ਪਿੰਡ ਬੇਂਡਾ ਸੰਗਰੂਰ ਨੇ ਦੱਸਿਆ ਕਿ ਉਹ ਤਿਉਹਾਰ ਹੋਣ ਕਾਰਨ ਆਪਣੀ ਪਤਨੀ ਰੀਨਾ ਨਾਲ ਆਪਣੇ ਨਾਨਕੇ ਘਰ ਆਇਆ ਸੀ। ਉਹ ਆਪਣੀ ਬੇਟੀ ਯਸ਼ਿਕਾ ਤੇ ਪਤਨੀ ਨਾਲ ਬਾਈਕ ’ਤੇ ਸੰਗਰੂਰ ਸਥਿਤ ਆਪਣੇ ਘਰ ਵਾਪਸ ਜਾ ਰਿਹਾ ਸੀ। ਸਾਹਨੇਵਾਲ ਤੋਂ ਡੇਹਲੋਂ ਵੱਲ ਜਾਂਦੇ ਸਮੇਂ ਜਦੋਂ ਉਹ ਟਿੱਬਾ ਨਹਿਰ ਦੇ ਪੁਲ ਨੂੰ ਪਾਰ ਕਰਨ ਲੱਗਿਆ ਤਾਂ ਤੇਜ਼ ਰਫਤਾਰ ਕਰੇਨ ਚਾਲਕ ਨਿਤਿਸ਼ ਨੇ ਲਾਪਰਵਾਹੀ ਨਾਲ ਉਸ ਨੂੰ ਟੱਕਰ ਮਾਰ ਦਿੱਤੀ।
ਟੱਕਰ ਕਾਰਨ ਬਾਈਕ ਹੋਇਆ ਅਸੰਤੁਲਿਤ
ਟੱਕਰ ਕਾਰਨ ਬਾਈਕ ਅਸੰਤੁਲਿਤ ਹੋ ਗਈ। ਜਿਸ ਕਾਰਨ ਰੀਨਾ ਤੇ ਬੇਟੀ ਯਸ਼ਿਕਾ ਕਰੇਨ ਵੱਲ ਡਿੱਗ ਪਈਆਂ। ਕਰੇਨ ਦਾ ਅਗਲਾ ਪਹੀਆ ਉਨ੍ਹਾਂ ਦੇ ਉੱਪਰ ਜਾ ਵੱਜਿਆ। ਯਸ਼ਿਕਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੀਨਾ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਬੀਤੀ ਰਾਤ ਪੁਲਿਸ ਨੇ ਛਾਪਾ ਮਾਰ ਕੇ ਮੁਲਜ਼ਮ ਨਿਤੀਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਟਿੱਬਾ ਰੋਡ ਨੇੜੇ ਦਾ ਰਹਿਣ ਵਾਲਾ ਹੈ। ਅੱਜ ਮਾਂ-ਧੀ ਦਾ ਪੋਸਟਮਾਰਟਮ ਹੋਵੇਗਾ। ਫਿਲਹਾਲ ਪੁਲਿਸ ਨੇ ਮੁਲਜ਼ਮ ਨਿਤੀਸ਼ ਖਿਲਾਫ ਮਾਮਲਾ ਦਰਜ ਕਰ ਲਿਆ ਹੈ।