ਫਰਜ਼ੀ ਕੰਪਨੀਆਂ ਦੀ ਜਾਂਚ ਲਈ ਬਣਾਈ ਟਾਸਕ ਫੋਰਸ ਦੀ ਕੰਫਰਮ ਲਿਸਟ ‘ਚ 16,537 ਕੰਪਨੀਆਂ
- 3.09 ਲੱਖ ਡਾਇਰੈਕਟਰ ਆਯੋਗ ਐਲਾਨੇ
ਨਵੀਂ ਦਿੱਲੀ, (ਏਜੰਸੀ)। ਸਰਕਾਰ ਨੇ ਜਾਰੀ ਵਿੱਤੀ ਵਰ੍ਹੇ ‘ਚ ਫਰਜ਼ੀ ਕੰਪਨੀਆਂ ਵਿਰੁੱਧ ਕਾਰਵਾਈ ਦਾ ਦੂਜਾ ਗੇੜ ਸ਼ੁਰੂ ਕਰਨ ਦਾ ਅੱਜ ਐਲਾਨ ਕਰਦਿਆਂ ਕਿਹਾ ਕਿ ਇਸ ਦੌਰਾਨ 2,25,910 ਕੰਪਨੀਆਂ ਦੀ ਰਜਿਸਟਰੇਸ਼ਨ ਰੱਦ ਕੀਤੀ ਜਾਵੇਗੀ ਤੇ ਸਾਲ 2016-17 ‘ਚ 2,26,166 ਕੰਪਨੀਆਂ ਦੀ ਰਜਿਸਟਰੇਸ਼ਨ ਰੱਦ ਕਰਦਿਆਂ 3,09, 619 ਡਾਇਰੈਕਟਰਾਂ ਨੂੰ ਅਯੋਗ ਐਲਾਨਿਆ ਗਿਆ। ਫਰਜ਼ੀ ਕੰਪਨੀਆਂ ਦੀ ਪਛਾਣ ਤੇ ਕਾਰਵਾਈ ਲਈ ਬਣਾਈ ਟੀਮ ਨੇ ਇਸ ਤਰ੍ਹਾਂ ਦੀਆਂ ਕੰਪਨੀਆਂ ‘ਤੇ ਨੱਥ ਕੱਸਣ ਲਈ ਕਈ ਉਪਾਅ ਕੀਤੇ ਅਤੇ ਗੰਭੀਰ ਧੋਖਾਧੜੀ ਜਾਂਚ ਦਫ਼ਤਰ (ਐਸਐਫਆਈਓ) ਨੇ ਵੀ ਫਰਜ਼ੀ ਕੰਪਨੀਆਂ ਦਾ ਡਾਟਾ ਤਿਆਰ ਕੀਤਾ ਹੈ।
ਕੰਪਨੀ ਰਜਿਸਟਰੇਸ਼ਨ (ਆਰਓਸੀ) ਨੇ ਸਾਲ 2016-17 ਦੌਰਾਨ 2,26,166 ਫਰਜ਼ੀ ਕੰਪਨੀਆਂ ਦੀ ਪਛਾਣ ਕਰਦਿਆਂ ਉਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਤੇ ਉਨ੍ਹਾਂ ਨਾਲ ਜੁੜੇ 3,09,619 ਡਾਇਰੈਕਟਰਾਂ ਨੂੰ ਅਯੋਗ ਐਲਾਨਿਆ। ਕੰਪਨੀ ਰਜਿਸਟਰਾਰ ਨੇ ਜਾਰੀ ਵਿੱਤੀ ਵਰ੍ਹੇ ‘ਚ ਕਾਰਵਾਈ ਲਈ 2,25,910 ਫਰਜ਼ੀ ਕੰਪਨੀਆਂ ਦੀ ਪਛਾਣ ਕੀਤੀ ਹੈ। ਉਨ੍ਹਾਂ ਵਿਰੁੱਧ ਕੰਪਨੀ ਕਾਨੂੰਨ ਦੀ ਧਾਰਾ 248 ਤਹਿਤ ਕਾਰਵਾਈ ਕੀਤੀ ਜਾਵੇਗੀ।