National Highway Punjab: ਸੀਪੀਆਈ ਤੇ ਨਰੇਗਾ ਯੂਨੀਅਨ ਨੇ ਨੈਸ਼ਨਲ ਹਾਈਵੇ ਬੰਦ ਕਰਕੇ ਡਿਪਟੀ ਕਮਿਸ਼ਨਰ ਖਿਲਾਫ ਲਗਾਇਆ ਧਰਨਾ

National Highway Punjab
National Highway Punjab: ਸੀਪੀਆਈ ਤੇ ਨਰੇਗਾ ਯੂਨੀਅਨ ਨੇ ਨੈਸ਼ਨਲ ਹਾਈਵੇ ਬੰਦ ਕਰਕੇ ਡਿਪਟੀ ਕਮਿਸ਼ਨਰ ਖਿਲਾਫ ਲਗਾਇਆ ਧਰਨਾ

National Highway Punjab: ਮੰਗਾਂ ਮਨਵਾਉਣ ਤੱਕ ਸੰਘਰਸ਼ ਦਿਨ ਰਾਤ ਹਾਈਵੇ ਜਾਮ ਕਰਕੇ ਰੱਖਗੇ : ਗੋਲਡਨ, ਢੰਡੀਆਂ

National Highway Punjab: ਫਾਜ਼ਿਲਕਾ (ਰਜਨੀਸ਼ ਰਵੀ)। ਕਮਊਨਿਸਟ ਪਾਰਟੀ ਫਾਜ਼ਿਲਕਾ ਅਤੇ ਨਰੇਗਾ ਰੁਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਫਾਜ਼ਿਲਕਾ (ਰਜਿ ਪੰਜਾਬ) ਵੱਲੋ ਪਿਛਲੇ ਦਿਨੀ ਆਪਣੀ ਮੰਗਾਂ ਨਾ ਮੰਨਣ ਤੇ ਨੈਸ਼ਨਲ ਹਾਈਵੇ ਬੰਦ ਕਰਨ ਦਾ ਐਲਾਨ ਕੀਤਾ ਸੀ ਜਿਸ ਤਹਿਤ ਹੀ ਅੱਜ ਸਰਬ ਭਾਰਤ ਨੌਜਵਾਨ ਸਭਾ ਜ਼ਿਲਾ ਪ੍ਰਧਾਨ ਸੁਬੇਗ ਚੰਗੜ, ਗੁਰਦਿਆਲ ਢਾਬਾਂ,ਕੁਲਦੀਪ ਬਖੂਸ਼ਾਹ, ਬਲਵਿੰਦਰ ਮਹੱਲਾਹਮ,ਕਰਿਸ਼ਨ ਧਰਮੂਵਾਲਾ,ਹਰਭਜਨ ਛੱਪੜੀ ਵਾਲਾ ਦੀ ਅਗਵਾਈ ਵਿੱਚ ਨੈਸ਼ਨਲ ਹਾਈਵੇ ਦਾ ਮੇਨ ਪੁਲ ਜਾਮ ਕਰਕੇ ਡਿਪਟੀ ਕਮਿਸ਼ਨਰ ਖਿਲਾਫ ਧਰਨਾ ਲਗਾਇਆ ਗਿਆ।

Read Also : ICSE ISC Board Results 2025: ICSE, ISC ਬੋਰਡ ਦੇ ਨਤੀਜੇ ਜਾਰੀ, ਇਸ ਤਰ੍ਹਾਂ ਕਰੋ ਚੈੱਕ

ਇਸ ਮੌਕੇ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠ ਨੂੰ ਸੰਬੋਧਨ ਕਰਨ ਦੇ ਲਈ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਕੁੱਲ ਹਿੰਦ ਕਿਸਾਨ ਸਭਾ ਸੂਬਾ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਢੰਡੀਆਂ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲਾ ਪ੍ਰਧਾਨ ਨਰਿੰਦਰ ਢਾਬਾਂ ਨੇ ਬੋਲਦਿਆਂ ਹੋਇਆਂ ਕਿਆ ਹੈ ਕਿ ਹਸਤਾ ਕਲਾਂ,ਨਵਾਂ ਮੌਜਮ,ਦੋਨਾਂ ਨਾਨਕਾ, ਤੇਜਾ ਰੋਹਿਲਾ, ਬਖੂ ਸ਼ਾਹ, ਹਜੂਰ ਸਿੰਘ ਮੰਡੀ,ਚਾਨਣ ਵਾਲਾ, ਕਰਨੀ ਖੇੜਾ, ਨਵਾਂ ਹਸਤਾ, ਲਾਲੋ ਵਾਲੀ,ਜੱਟਵਾਲੀ ਦੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਲਗਾਤਾਰ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਏਡੀਸੀ ਦਫਤਰ ਡੀਡੀਪੀ ਦਫਤਰ ਬੀਡੀਪੀ ਦਫਤਰ ਲਗਾਤਾਰ ਚੱਕਰ ਲਗਾਣੇ ਪੈ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਬਹਾਨਾ ਬਾਜੀ ਕਰਕੇ ਕੋਈ ਕੰਮ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ,ਸਿਰਫ ਆਮ ਆਦਮੀ ਪਾਰਟੀ ਦੇ ਸਰਪੰਚਾਂ ਤੇ ਐਮ ਐਲ ਏ ਮੁਤਾਬਿਕ ਹੀ ਨਰੇਗਾ ਦੇ ਕੰਮ ਨੂੰ ਚਲਾਇਆ ਜਾ ਰਿਹਾ ਹੈ ।

National Highway Punjab

ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਨਰੇਗਾ ਦਾ ਕੰਮ ਚਲਾਉਣਾ, ਮੇਟ ਬਣਾਉਣਾ ਇਹ ਨਰੇਗਾ ਮਜ਼ਦੂਰਾਂ ਦਾ ਹੱਕ ਹੈ ਨਰੇਗਾ ਕਾਨੂੰਨ ਵਿੱਚ 225 ਗੱਲਾਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਲਿਖੀਆਂ ਹੋਈਆਂ ਹਨ, ਜੋ ਕਾਨੂੰਨ ਦੀਆਂ ਗੱਲਾਂ ਸਾਡੇ ਹੱਕ ਵਿੱਚ ਹਨ ਉਸ ਨੂੰ ਕਿਵੇਂ ਏਡੀਸੀ ਤੇ ਨਰੇਗਾ ਅਮਲਾ ਸਾਡੇ ਖਿਲਾਫ ਵਰਤ ਜਾਂਦਾ ਹੈ ਜੋ ਅਸੀਂ ਕਾਨੂੰਨ ਦੀਆਂ ਕਿਤਾਬਾਂ ਵਾਰ ਵਾਰ ਪ੍ਰਸ਼ਾਸਨ ਨੂੰ ਦਿਖਾ ਚੁੱਕੇ ਹਾਂ ਕਿ ਇਹ ਕਾਨੂੰਨ ਹੈ ਕੋਈ ਸਕੀਮ ਨਹੀਂ ਜਿਸ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਈ ਜਾਓ ਉਸ ਸਮੇਂ ਤਾਂ ਮੀਟਿੰਗ ਵਿੱਚ ਮਨ ਜਾਂਦੇ ਹਨ ਕਿ ਅਸੀਂ ਲਾਗੂ ਕਰਦੇ ਹਾਂ ਪਰ ਉਸ ਤੋਂ ਬਾਅਦ ਬਹਾਨੇਬਾਜ਼ੀ ਤੋਂ ਬਗੈਰ ਕੋਈ ਕੰਮ ਨਹੀਂ ਕੀਤਾ ਜਾਂਦਾ ਇਸ ਲਈ ਅੱਜ ਅਸੀਂ ਮਜਬੂਰ ਹੋ ਕੇ ਅੱਜ ਦਾ ਤਪਦੀ ਗਰਮੀ ਵਿੱਚ ਨੈਸ਼ਨਲ ਹਾਈਵੇ ਬੰਦ ਕਰਕੇ ਬੈਠੇ ਹਾਂ ਜਿਸ ਨੂੰ ਬੰਦ ਕਰਾਉਣ ਦੀ ਜਿੰਮੇਵਾਰੀ ਪੂਰੀ ਡਿਪਟੀ ਕਮਿਸ਼ਨਰ ਫਾਜ਼ਲਕਾ ਤੇ ਨਰੇਗਾ ਅਮਲੇ ਦੀ ਹੈ।

ਅਸੀਂ ਨੈਸ਼ਨਲ ਹਾਈਵੇ ਬੰਦ ਰੱਖਾਂਗੇ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨੂੰ ਹੱਲ ਕਰਕੇ ਸਾਡੇ ਹੱਥ ਵਿੱਚ ਨਹੀਂ ਦੇ ਦੇਂਦੇ,ਉਪਰੋਕਤ ਆਗੂਆਂ ਤੋਂ ਇਲਾਵਾ ਰਮੇਸ਼ ਪੀਰ ਮੁਹੰਮਦ, ਜੰਮੂ ਰਾਮ ਬਣ ਵਾਲਾ ਕਾਮਰੇਡ ਭਜਨ ਲਾਲ ਜੇ ਈ, ਹਰਦੀਪ ਮੰਡੀ ਹਜੂਰ ਸਿੰਘ ਡਾਕਟਰ ਸੁਰੇਸ਼ ਅਸਤਾ ਕਲਾਂ ਪ੍ਰੇਮ ਭੱਠਾ ਮਜ਼ਦੂਰ ਯੂਨੀਅਨ, ਭਜਨ ਲੱਧੂਕਾ ਕ ਲੋਕ ਸਭਾ ਇੰਚਾਰਜ ਬੀਐਸਪੀ, ਸੁਨੀਤਾ ਹਸਤਾ ਕਲਾਂ, ਕੈਲਾਸ਼ ਲਾਲੋ ਵਾਲੀ,ਜੱਗਾ ਟਾਲੀਵਾਲਾ, ਕੁਲਵੰਤ ਭੜੋਲੀ ਵਾਲਾ ਵੀ ਹਾਜ਼ਰ ਸਨ।