ਮਾਮਲਾ ਛੱਤੀਸਗੜ੍ਹ ਦੇ ਬੀਜਾਪੁਰ ਦਾ | Bijapur News
ਬੀਜਾਪੁਰ (ਏਜੰਸੀ)। Bijapur News: ਬੀਜਾਪੁਰ ਦੇ ਕੁਤਰੂ ਰੋਡ ’ਤੇ ਨਕਸਲੀਆਂ ਨੇ ਜਵਾਨਾਂ ਦੀ ਗੱਡੀ ’ਤੇ ਆਈਈਡੀ ਧਮਾਕਾ ਕਰ ਦਿੱਤਾ ਹੈ। ਇਸ ਹਾਦਸੇ ’ਚ 7 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਹੈ। ਕਈ ਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਗੱਡੀ ’ਚ ਕਿੰਨੇ ਸੈਨਿਕ ਸਵਾਰ ਸਨ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨ ਨਕਸਲੀ ਆਪਰੇਸ਼ਨ ਤੋਂ ਵਾਪਸ ਆ ਰਹੇ ਸਨ, ਇਸ ਦੌਰਾਨ ਨਕਸਲੀਆਂ ਨੇ ਕੁਟਰੂ ਰੋਡ ’ਤੇ ਘਾਤ ਲਾ ਕੇ ਆਈਈਡੀ ਧਮਾਕਾ ਕਰ ਦਿੱਤਾ। ਛੱਤੀਸਗੜ੍ਹ ’ਚ ਲਗਾਤਾਰ ਚੱਲ ਰਹੀਆਂ ਨਕਸਲੀ ਕਾਰਵਾਈਆਂ ਤੋਂ ਨਕਸਲੀ ਨਿਰਾਸ਼ ਹਨ, ਜਿਸ ਕਾਰਨ ਉਹ ਘਾਤ ਲਾ ਕੇ ਕੋਈ ਵੱਡਾ ਹਮਲਾ ਕਰਨ ’ਚ ਲੱਗੇ ਹੋਏ ਸਨ।
ਇਹ ਖਬਰ ਵੀ ਪੜ੍ਹੋ : Flyover in Haryana: ਹਰਿਆਣਾ ਦੇ ਇਹ ਸ਼ਹਿਰ ਦੀ ਹੋਈ ਮੌਜ਼, 800 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੇ 4 ਫਲਾਈਓਵਰ, ਵਧਣਗੇ ਜ਼…
ਬਸਤਰ ਦੇ ਆਈਜੀਪੀ ਸੁੰਦਰ ਰਾਜ ਪੀ ਨੇ 7 ਜਵਾਨਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਹਮਲੇ ’ਚ ਜ਼ਖਮੀ ਹੋਏ ਜਵਾਨਾਂ ਨੂੰ ਘਟਨਾ ਵਾਲੀ ਥਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਮੌਕੇ ’ਤੇ ਬਚਾਅ ਕਾਰਜ ਜਾਰੀ ਹੈ। ਬਹੁਤ ਸਾਰੇ ਡੀਆਰਜੀ ਕਰਮਚਾਰੀ ਪਿਕਅੱਪ ’ਚ ਸਨ। ਦੱਸਿਆ ਜਾ ਰਿਹਾ ਹੈ ਕਿ ਕਰੀਬ 3 ਕਿਲੋ ਆਈਡੀ ਵਿਸਫੋਟਕ ਸੀ, ਜਿਸ ਕਾਰਨ ਗੱਡੀ ਦੇ ਟੁਕੜੇ ਹੋ ਗਏ। ਹਾਸਲ ਹੋਏ ਵੇਰਵਿਆਂ ਮੁਤਾਬਕ ਜਵਾਨ ਪੰਖਜੂਰ ਤੋਂ ਨਕਸਲੀ ਕਾਰਵਾਈ ਨੂੰ ਅੰਜਾਮ ਦੇ ਕੇ ਵਾਪਸ ਆ ਰਹੇ ਸਨ। Bijapur News
ਫੋਰਸ ਨੇ ਐਤਵਾਰ ਨੂੰ ਪਖੰਜੂਰ ਆਪ੍ਰੇਸ਼ਨ ’ਚ 5 ਨਕਸਲੀਆਂ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਅੱਜ ਸਿਪਾਹੀ ਵਾਪਸ ਪਰਤ ਰਹੇ ਸਨ। ਇਸ ਦੌਰਾਨ ਨਕਸਲੀਆਂ ਨੇ ਘਾਤ ਲਾ ਕੇ ਆਈਈਡੀ ਵਿਸਫੋਟ ਕਰਕੇ ਗੱਡੀ ਨੂੰ ਉਡਾ ਦਿੱਤਾ। ਹਾਸਲ ਹੋਏ ਵੇਰਵਿਆਂ ਮੁਤਾਬਕ 8 ਜਵਾਨ ਗੰਭੀਰ ਰੂਪ ਨਾਲ ਜਖ਼ਮੀ ਹੋਏ ਹਨ। ਜ਼ਖਮੀ ਜਵਾਨਾਂ ਨੂੰ ਜਹਾਜ਼ ਰਾਹੀਂ ਬਸਤਰ ਲਿਆਂਦਾ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਥੋਂ ਰਾਏਪੁਰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਖਮੀ ਫੌਜੀਆਂ ਤੇ ਸ਼ਹੀਦ ਫੌਜੀਆਂ ਦੀ ਗਿਣਤੀ ਵੀ ਵਧ ਸਕਦੀ ਹੈ।