ਸਾਡੇ ਨਾਲ ਸ਼ਾਮਲ

Follow us

20.8 C
Chandigarh
Sunday, January 18, 2026
More
    Home Breaking News Welfare Work:...

    Welfare Work: ਚਿੱਕੜ ਵਾਲੇ ਟੋਭੇ ‘ਚ ਫਸੀ ਗਾਂ ਨੂੰ ਗਰੀਨ ਐੱਸ ਦੇ ਸੇਵਾਦਾਰਾਂ ਨੇ ਕੱਢਿਆ ਬਾਹਰ 

    Welfare Work
    ਸੁਨਾਮ: ਚਿੱਕੜ ਵਾਲੇ ਟੋਭੇ ’ਚੋਂ ਗਊ ਨੂੰ ਬਾਹਰ ਕੱਢਦੇ ਹੋਏ ਸੇਵਾਦਾਰ। ਤਸਵੀਰ: ਕਰਮ ਥਿੰਦ

    ਸੂਚਨਾ ਮਿਲਦੇ ਹੀ ਕੁਝ ਮਿੰਟਾਂ ‘ਚ ਪੁੱਜੇ ਸੇਵਾਦਾਰ, ਸਹੀ ਸਲਾਮਤ ਗਾਂ ਨੂੰ ਕੱਢਿਆ ਬਾਹਰ

    •  ਲੋਕ ਆਪ ਮੁਹਾਰੇ ਸੇਵਾਦਾਰਾਂ ਦੀ ਸ਼ਲਾਘਾ ਕਰ ਰਹੇ ਹਨ

    Welfare Work: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਏ ਦਿਨ ਮਾਨਵਤਾ ਦੀ ਸੇਵਾ ਵਿੱਚ ਵੱਧ-ਚੜ ਕੇ ਹਿੱਸਾ ਲੈ ਰਹੇ ਹਨ, ਇਸ ਦੇ ਨਾਲ ਹੀ ਬੇਜੁਬਾਨ ਪਸ਼ੂ, ਪੰਛੀਆਂ ਦੀ ਸਾਂਭ-ਸੰਭਾਲ ‘ਚ ਵੀ ਇਹ ਸੇਵਾਦਾਰ ਮੋਹਰੀ ਹੋ ਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਦੇਖੇ ਜਾ ਸਕਦੇ ਹਨ। ਜਿਨਾਂ ਨੂੰ ਦੇਖ ਕੇ ਲੋਕ ਆਪ ਮੁਹਾਰੇ ਇਨ੍ਹਾਂ ਸੇਵਾਦਾਰਾਂ ਦੀ ਸ਼ਲਾਘਾ ਕਰਦੇ ਸੁਣਾਈ ਦਿੰਦੇ ਹਨ।

    ਦੱਸਣਯੋਗ ਹੈ ਕਿ ਬੀਤੇ ਦਿਨ ਸੁਨਾਮ ਦੇ ਲਾਗਲੇ ਪਿੰਡ ਸ਼ੇਰੋਂ ਦੇ ਇੱਕ ਚਿੱਕੜ ਵਾਲੇ ਟੋਭੇ ਦੇ ’ਚ ਇੱਕ ਗਊ ਫਸ ਗਈ। ਜਿਸ ਨੂੰ ਬਾਹਰ ਕੱਢਣ ਦੇ ਲਈ ਗਰੀਨ ਐੱਸ ਦੇ ਸੇਵਾਦਾਰ ਕੁਝ ਹੀ ਮਿੰਟਾਂ ਦੇ ਵਿੱਚ ਪੁੱਜ ਗਏ ਅਤੇ ਉਨ੍ਹਾਂ ਵੱਲੋਂ ਗਊ ਨੂੰ ਟੋਬੇ ਦੇ ਵਿੱਚੋਂ ਬਾਹਰ ਕੱਢਿਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਿੰਡ ਸ਼ੇਰੋਂ ਦੇ ਪ੍ਰੇਮੀ ਸੇਵਕ ਵੀਰੂ ਸਿੰਘ ਇੰਸਾਂ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਦੇ ਨਾਲ ਹੀ ਇੱਕ ਚਿੱਕੜ ਵਾਲੇ ਟੋਭੇ ਦੇ ਵਿੱਚ ਇੱਕ ਗਾਂ ਫਸ ਗਈ ਹੈ ਅਤੇ ਉਹ ਚਿੱਕੜ ਅਤੇ ਝਾੜੀਆਂ ਦੇ ਵਿੱਚ ਫਸ ਗਈ ਜਿਸ ਤੋਂ ਬਾਹਰ ਨਹੀਂ ਨਿਕਲਿਆ ਜਾ ਰਿਹਾ ਸੀ।

    ਇਹ ਵੀ ਪੜ੍ਹੋ: LIC Employees Protest: ਬੀਮਾ ਖੇਤਰ ’ਚ 100 ਫੀਸਦੀ ਵਿਦੇਸ਼ੀ ਨਿਵੇਸ਼ ਬਿਲਕੁਲ ਸਵੀਕਾਰ ਨਹੀਂ: ਐਲਆਈਸੀ ਕਰਮਚਾਰੀ

    ਫਿਰ ਉਹ ਤੁਰੰਤ ਗ੍ਰੀਨ ਐਸ ਦੇ ਸੇਵਾਦਾਰਾਂ ਨੂੰ ਨਾਲ ਲੈ ਕੇ ਪੁੱਜੇ ਅਤੇ ਥੋੜੇ ਸਮੇਂ ਦੇ ’ਚ ਹੀ ਗਊ ਨੂੰ ਸਹੀ ਸਲਾਮਤ ਟੋਭੇ ’ਚੋਂ ਬਾਹਰ ਕੱਢ ਲਿਆ ਗਿਆ। ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਦਰਸਾਏ ਗਏ ਮਾਰਗ ’ਤੇ ਚੱਲਦੇ ਹੋਏ ਗਰੀਨ ਐੱਸ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਆਪਣਾ ਫਰਜ਼ ਸਮਝਦੇ ਹੋਏ ਕਰ ਰਹੇ ਹਨ। ਇਸ ਕਾਰਜ ਨੂੰ ਦੇਖ ਕੇ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਸੇਵਾਦਾਰਾਂ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਸੀ। ਇਸ ਮੌਕੇ ਪ੍ਰੇਮੀ ਸੇਵਕ ਵੀਰੂ ਸਿੰਘ ਇੰਸਾਂ, ਸਤਿਗੁਰ ਸਿੰਘ ਇੰਸਾਂ, ਅਤੇ ਲਾਲ ਸਿੰਘ ਇੰਸਾਂ ਤੋਂ ਇਲਾਵਾ ਹੋਰ ਵੀ  ਮੌਜੂਦ ਸਨ। Welfare Work