ਕੋਵਿਡ-19 : ਅਮਰੀਕਾ ‘ਚ ਮ੍ਰਿਤਕਾਂ ਦਾ ਅੰਕੜਾ ਹੋਇਆ 32 ਹਜ਼ਾਰ ਤੋਂ ਪਾਰ
ਵਾਸ਼ਿੰਗਟਨ। ਅਮਰੀਕਾ ‘ਚ ਕੋਰੋਨਾ ਵਾਇੜਸ ਦੇ ਕਹਿਰ ਨਾਲ ਮਰਨ ਵਾਲਿਆਂ ਦੀ ਗਿਣਤੀ 32 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੀ ਸੂਚੀ ਅਨੁਸਾਰ, ਅਮਰੀਕਾ ‘ਚ ਹੁਣ ਤਕ ਕੋਵਿਡ-19 ਨਾਲ 32,917 ਲੋਕਾਂ ਦੀ ਮੌਤ ਹੋ ਚੁੱਕੀ ਹੈ, ਹਾਲਾਂਕਿ, ਵੀਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਭਾਵਨਾ ਜਤਾਈ ਕਿ ਅਮਰੀਕਾ ‘ਚ ਮਹਾਮਾਰੀ ਦਾ ਸਭ ਤੋਂ ਬੁਰਾ ਦੌਰ ਬੀਤ ਚੁੱਕਾ ਹੈ ਤੇ ਜਲਦ ਹੀ ਉਦਯੋਗ-ਧੰਦਿਆਂ ਨੂੰ ਸ਼ੁਰੂ ਕਰਨ ਦੀ ਇਕ ਰਣਨੀਤੀ ਤਿਆਰ ਕੀਤੀ ਜਾਵੇਗੀ। ਵੀਰਵਾਰ ਦੀ ਰਾਤ ਤਕ, ਅਮਰੀਕਾ ਸੈਂਟਰ ਫੌਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ ਨੇ 31,071 ਕੋਰੋਨਾ ਮੌਤਾਂ ਦਰਜ ਕੀਤੀਆਂ ਸੀ।
ਕੋਰੋਨਾ ਨਾਲ ਮ੍ਰਿਤਕਾਂ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਇਟਲੀ ਹੈ, ਜਿੱਥੇ ਹੁਣ ਤਕ 22,170 ਲੋਕ ਮਾਰੇ ਗਏ ਹਨ। ਹਾਲਾਂਕਿ, ਇਟਲੀ ਦੀ ਆਬਾਦੀ ਅਮਰੀਕਾ ਨਾਲੋਂ ਕਾਫ਼ੀ ਘੱਟ ਹੈ। ਉੱਥੇ ਹੀ ਸਪੇਨ ‘ਚ 19,130 ਮੌਤਾਂ ਦਰਜ ਕੀਤੀਆਂ ਗਈਆਂ ਹਨ, ਇਸ ਤੋਂ ਬਾਅਦ ਫਰਾਂਸ ‘ਚ 17,920 ਲੋਕ ਮਾਰੇ ਗਏ ਹਨ। ਸੰਯੁਕਤ ਰਾਜ ਅਮਰੀਕਾ ‘ਚ 6,67,800 ਤੋਂ ਜ਼ਿਆਦਾ ਕੋਰਨਾ ਵਾਇਰਸ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਪਿਛਲੇ ਦੋ ਦਿਨਾਂ ‘ਚ ਮੌਤਾਂ ਦੀ ਰਿਕਾਰਡ ਗਿਣਤੀ ਦੇਖੀ ਗਈ ਹੈ। ਦੇਸ਼ ਦੇ ਕੋਵਿਡ-19 ਮਹਾਮਾਰੀ ਦੇ ਕੇਂਦਰ ਨਿਊਯਾਰਕ ‘ਚ 12,000 ਤੋਂ ਜ਼ਿਆਦਾ ਮੌਤਾਂ ਹੋਈਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।