ਕੋਰੋਨਾ ਖਿਲਾਫ਼ ਲੜਨ ਲਈ ਕੋਵਾ ਪੰਜਾਬ ਐਪ ਸਹਾਈ

ਕੋਰੋਨਾ ਖਿਲਾਫ਼ ਲੜਨ ਲਈ ਕੋਵਾ ਪੰਜਾਬ ਐਪ ਸਹਾਈ

ਕੋਰੋਨਾ ਮਹਾਂਮਾਰੀ ਨੇ ਪੂਰੇ ਸੰਸਾਰ ‘ਚ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਇਸ ਭਿਆਨਕ ਬਿਮਾਰੀ ਕਾਰਨ ਹਰ ਪਾਸੇ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸਿਹਤ ਵਿਭਾਗ ਅਤੇ ਸਰਕਾਰਾਂ ਕੋਵਿਡ-19 ਦੀ ਚੇਨ ਨੂੰ ਤੋੜਨ ਲਈ ਹਰ ਸੰਭਵ ਉਪਰਾਲਾ ਕਰਦੇ ਨਜ਼ਰ ਆ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਤਲਮੇਲ ਕਰਕੇ ਸਰਕਾਰੀ ਸੁਧਾਰਾਂ ਤੇ ਲੋਕ ਸ਼ਿਕਾਇਤਾਂ ਵਿਭਾਗ ਦੁਆਰਾ ਕੋਰੋਨਾ ਖਿਲਾਫ ਲੜਨ ਲਈ ਕੋਵਾ ਪੰਜਾਬ ਐਪ ਵਿਕਸਿਤ ਕੀਤਾ ਗਿਆ ਹੈ

ਕੋਵਾ ਦਾ ਅਰਥ ਹੈ ਕੋਰੋਨਾ ਵਾਇਰਸ ਅਲਰਟ-ਕੋਵਿਡ-19 ਸਬੰਧੀ ਜਾਗਰੂਕਤਾ ਦੇ ਨਾਲ-ਨਾਲ ਕੋਰੋਨਾ ਦੇ ਇਲਾਜ ਲਈ ਹਸਪਾਤਾਲਾਂ ਬਾਰੇ ਜਾਣਕਾਰੀ, ਈ-ਸੰਜੀਵਨੀ ਅਧੀਨ ਘਰ ਬੈਠੇ ਸਿਹਤ ਮਾਹਿਰਾਂ ਤੋਂ ਸਿਹਤ ਜਾਂਚ, ਡਾਕਟਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਰਾਹੀਂ ਜੁੜਨ, ਜਨਤਕ ਇਕੱਠ ਦੀ ਸੂਚਨਾ ਦੇਣ, ਸੇਵਾ ਕੇਂਦਰ ਦੀ ਅਪੋਇੰਟਮੈਂਟ,ਕਰਫਿਊ ਪਾਸ, ਯਾਤਰਾ ਸਬੰਧੀ ਨਿਰਦੇਸ਼ ਤੇ ਰਜਿਸਟ੍ਰੇਸ਼ਨ, ਦੁਕਾਨ ਦੀ ਰਜਿਸਟ੍ਰੇਸ਼ਨ, ਰਾਸ਼ਨ-ਜਰੂਰੀ ਵਸਤਾਂ ਲਈ ਬੇਨਤੀ, ਮਜ਼ਦੂਰ ਵੱਜੋਂ ਰਜਿਸਟ੍ਰੇਸ਼ਨ, ਜਾਣਕਾਰੀ-ਮੱਦਦ ਤੇ ਐਮਰਜੈਂਸੀ ਲਈ ਹੈਲਪਲਾਈਨ, ਇਕਾਂਤਵਾਸ ਸਹੂਲਤ ਦੀ ਬੁਕਿੰਗ, ਸਰਕਾਰੀ ਅਦੇਸ਼, ਮੁੱਖ ਮੰਤਰੀ ਰਾਹਤ ਫੰਡ ਵਿੱਚ ਦਾਨ ਕਰਨ ਤੋਂ ਇਲਾਵਾ ਇਸ ਐਪ ਰਾਹੀਂ ਪੂਰੇ ਸੂਬੇ ਦੇ ਕੋਰੋਨਾ ਦੇ ਮੌਜੂਦਾ, ਠੀਕ ਹੋਏ ਕੇਸ, ਘਰ ਇਕਾਂਤਵਾਸ ‘ਚ ਵਿਅਕਤੀ ਅਤੇ ਕੋਰੋਨਾ ਕਾਰਨ ਹੋਈਆਂ ਮੌਤਾਂ ਸਬੰਧੀ ਹਰ ਤਰ੍ਹਾਂ ਦੇ ਅੰਕੜਿਆਂ ਦੇ ਨਾਲ-ਨਾਲ ਦੇਸ਼ ਭਰ ਤੇ ਪੂਰੇ ਵਿਸ਼ਵ ਭਰ ਦੀ ਕੋਰੋਨਾ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਹੋਰ ਤਾਂ ਹੋਰ ਇਸ ਐਪ ਦੇ ਮਾਧਿਅਮ ਰਾਹੀਂ ਤੁਹਾਨੂੰ ਨੇੜਲੇ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਤੁਹਾਡੇ ਤੋਂ ਦੂਰੀ ਜਾਂ ਹੋਟਸਪੋਟ ਖੇਤਰ ਦਾ ਵੀ ਪਤਾ ਲੱਗ ਜਾਵੇਗਾ।

ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਨੂੰ ਕੋਈ ਕੋਰੋਨਾ ਦਾ ਲੱਛਣ ਜਿਵੇਂ ਖਾਂਸੀ, ਬੁਖਾਰ, ਸਾਹ ਲੈਣ ਵਿੱਚ ਤਕਲੀਫ, ਸੁਗੰਧ ਦਾ ਪਤਾ ਨਹੀਂ ਲੱਗ ਰਿਹਾ, ਗਲੇ ਵਿੱਚ ਖਰਾਸ਼, ਜੇ ਤੁਸੀਂ ਹਾਲ ਹੀ ਵਿੱਚ ਵਿਦੇਸ਼ ਤੋਂ ਆਏ ਹੋ ਜਾਂ ਵਿਦੇਸ਼ ਤੋਂ ਆਏ ਵਿਅਕਤੀ ਦੇ ਸੰਪਰਕ ਵਿੱਚ ਰਹੇ ਹੋ ਜਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਵਿੱਚ ਰਹੇ ਹੋ ਜਿਸਨੂੰ ਕੋਵਿਡ-19 ਪਾਜ਼ੀਟਿਵ ਪਾਇਆ ਗਿਆ ਹੈ ਜਾਂ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਰਹੇ ਹੋ ਜੋ ਅੱਗੇ ਕਿਸੇ ਕੋਵਿਡ-19 ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਰਿਹਾ ਹੈ ਤਾਂ ਤੁਸੀਂ ਤੁਰੰਤ ਇਸ ਕੋਵਾ ਐਪ ਜਰੀਏ ਆਪਣੀ ਅਜਿਹੀ ਸੂਚਨਾ ਸਾਂਝੀ ਕਰ ਸਕਦੇ ਹੋ।

ਮਿਸ਼ਨ ਫਤਿਹ: ਸੂਬੇ ਨੂੰ ਕੋਰੋਨਾ ਮੁਕਤ ਕਰਨ ਲਈ ਲੋਕਾਂ ਦੀ, ਲੋਕਾਂ ਵੱਲੋਂ ਤੇ ਲੋਕਾਂ ਲਈ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਮਿਸ਼ਨ ਫਤਿਹ ਦਾ ਨਾਂਅ ਦਿੱਤਾ ਗਿਆ ਹੈ ਇਸ ਮੁਹਿੰਮ ਤਹਿਤ ਸਾਰਿਆਂ ਨੂੰ ਹਦਾਇਤਾਂ, ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣਾ ਫਰਜ਼ ਨਿਭਾਉਣ ਅਤੇ ਸਰਕਾਰ ਦਾ ਸਹਿਯੋਗ ਦੇਣ ਲਈ ਸੱਦਾ ਦਿੱਤਾ ਗਿਆ ਹੈ ਤਾਂ ਜੋ ਇਸ ਮਹਾਂਮਾਰੀ ‘ਤੇ ਫਤਿਹ ਹਾਸਲ ਕੀਤੀ ਜਾ ਸਕੇ। ਇਸ ਕੋਵਾ ਪੰਜਾਬ ਐਪ ਵਿੱਚ ਮਿਸ਼ਨ ਫਤਿਹ ਵਿਸ਼ੇਸ਼ ਲਿੰਕ ‘ਤੇ ਜਾ ਕੇ ਆਪਣੀ ਜਾਣਕਾਰੀ ਭਰ ਕੇ ਇਸ ਮੁਹਿੰਮ ਵਿੱਚ ਸ਼ਾਮਿਲ ਹੋਇਆ ਜਾ ਸਕਦਾ ਹੈ।

ਇਸ ਮੁਹਿੰਮ ਨਾਲ ਜੁੜਨ ਤੋਂ ਬਾਅਦ ਤੁਹਾਡੇ ਖਾਤੇ ਦਾ ਰੈਫਰਲ ਨੰਬਰ ਜਾਰੀ ਕੀਤਾ ਜਾਂਦਾ ਹੈ ਉਸ ਰੈਫਰਲ ਨੰਬਰ ਦੀ ਵਰਤੋਂ ਕਰਕੇ ਕਿਸੇ ਹੋਰ ਨੂੰ ਮਿਸ਼ਨ ਫਤਿਹ ਜੁਆਇਨ ਕਰਵਾਉਣ ਅਤੇ ਰੋਜ਼ਾਨਾ ਮਾਸਕ ਪਾਉਣ, ਹੱਥ ਧੋਣ ਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰਨ ਬਾਰੇ ਜਵਾਬ ਦੇਣ ‘ਤੇ ਅੰਕ ਮਿਲਦੇ ਹਨ ਅਤੇ ਵੱਧ ਤੋਂ ਵੱਧ ਅੰਕ ਅਰਜਿਤ ਕਰਨ ਵਾਲੇ ਜੇਤੂਆਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਸੁਨਹਿਰੀ, ਚਾਂਦੀ, ਤਾਂਬੇ ਰੰਗੀ ਸ਼ਾਨਦਾਰ ਕੋਰੋਨਾ ਯੋਧਾ ਸਰਟੀਫਿਕੇਟ ਅਤੇ ਟੀ-ਸ਼ਰਟ ਜਾਰੀ ਕੀਤੀ ਜਾਂਦੀ ਹੈ ।

Corona

ਕੋਵਾ ਪੰਜਾਬ ਐਪ ਡਾਉਨਲੋਡ ਕਰਨ ਦਾ ਤਰੀਕਾ:  ਇਹ ਐਪ ਐਂਡਰਾਇਡ ਪਲੇਅ ਸਟੋਰ ਅਤੇ ਆਈਓਐਸ ਐਪ ਸਟੋਰ ਉੱਤੇ ਕੋਵਾ ਪੰਜਾਬ ਨਾਂਅ ਨਾਲ ਉਪਲੱਬਧ ਹੈ। ਇਸਨੂੰ ਆਪਣੇ ਮੋਬਾਇਲ ‘ਤੇ ਇੰਸਟਾਲ ਕਰੋ, ਇੰਗਲਿਸ਼, ਪੰਜਾਬੀ ਅਤੇ ਹਿੰਦੀ ਵਿੱਚੋਂ ਇੱਕ ਭਾਸ਼ਾ ਦੀ ਚੋਣ ਕਰੋ, ਜਾਰੀ ਰੱਖੋ-ਅੱਗੇ ਵਧੋ, ਸਾਈਨ ਅੱਪ ਕਰਕੇ ਆਪਣਾ ਨਾਂਅ ਅਤੇ ਮੋਬਾਇਲ ਨੰਬਰ ਦਰਜ ਕਰਨ ‘ਤੇ ਵਨ ਟਾਈਮ ਪਾਸਵਰਡ ਜਰੀਏ ਵੈਰੀਫਿਕੇਸ਼ਨ ਕਰਵਾਓ। ਇਸ ਐਪ ਨੂੰ ਆਪਣੇ ਮੋਬਾਇਲ ਫੋਨ ‘ਚ ਰੱਖੋ ਤਾਂ ਜੋ, ਤਹਾਨੂੰ ਵੱਖ-ਵੱਖ ਸਰਕਾਰੀ ਸਲਾਹਾਂ, ਹਦਾਇਤਾਂ ਅਤੇ ਅਡਵਾਈਜ਼ਰੀਆਂ ਸਬੰਧੀ ਜਲਦੀ ਸੂਚਿਤ ਕੀਤਾ ਜਾ ਸਕੇ। ਇਸ ਐਪ ਨੂੰ ਘਰ-ਘਰ ਪਹੁੰਚਾਉਣ ਲਈ ਲੋਕ ਸੰਪਰਕ ਵਿਭਾਗ ਤੇ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਜਾਗਰੂਕਤਾ ਸਰਗਰਮੀਆਂ ਚਲਾ ਰਿਹਾ ਹੈ ਤੁਸੀਂ ਵੀ ਇਸ ਉਪਰਾਲੇ ਵਿੱਚ ਸਹਿਯੋਗ ਦਿਓ, ਯੋਗਦਾਨ ਪਾਓ ਤੇ ਆਪਣਾ ਫਰਜ਼ ਨਿਭਾਓ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ
ਮੋ. 98146-56257
ਡਾ. ਪ੍ਰਭਦੀਪ ਸਿੰਘ ਚਾਵਲਾ, ਬੀ.ਈ.ਈ.
ਮੀਡੀਆ ਇੰਚਾਰਜ ਕੋਵਿਡ-19

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ