ਅਦਾਲਤ ਨੇ ਪ੍ਰਧਾਨ ਮੰਤਰੀ ਖਿਲਾਫ਼ ਜਾਂਚ ਵਾਲੀ ਅਰਜ਼ੀ ਕੀਤੀ ਰੱਦ
ਨਵੀਂ ਦਿੱਲੀ: ਵਿਸ਼ੇਸ਼ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਸੀਬੀਆਈ ਜਾਂਚ ਕਰਵਾਉਣ ਦੀ ਰੱਖਿਆ ਮੰਤਰਾਲੇ ਦੇ ਇੱਕ ਬਰਖਾਸਤ ਅਧਿਕਾਰੀ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਅਧਿਕਾਰੀ ਨੇ ਮੰਤਰਾਲੇ ‘ਚ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮੋਦੀ ਵੱਲੋਂ ਕਥਿਤ ਰੂਪ ਨਾਲ ਕਾਰਵਾਈ ਨਾ ਕੀਤੇ ਜਾਣ ਸਬੰਧੀ ਉਕਤ ਮੰਗ ਕੀਤੀ ਸੀ
ਅਰਜੀ ਰੱਦ ਕਰਨ ਦੇ ਨਾਲ ਉਸ ਨੂੰ ਮਨਜ਼ੂਰੀ ਲਈ ਅਯੋਗ ਦੱਸਦਿਆਂ ਵਿਸ਼ੇਸ਼ ਜੱਜ ਵੀਰੇਂਦਰ ਕੁਮਾਰ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ‘ਤੇ ਕੋਈ ਲਾਭ ਲੈਣ ਜਾਂ ਕੋਈ ਕੀਮਤੀ ਵਸਤੂ ਲੈਣ ਦਾ ਕੋਈ ਦੋਸ਼ ਨਹੀਂ ਹੈ ਅਦਾਲਤ ਨੇ ਕਿਹਾ ਕਿ ਪੂਰੀ ਸ਼ਿਕਾਇਤ ‘ਚ ਦੋਸ਼ਾਂ ਦੀ ਕੁਦਰਤ ਸਿਰਫ ਇੰਨੀ ਹੈ ਕਿ ਪ੍ਰਧਾਨ ਮੰਤਰੀ ਕਾਰਵਾਈ ਕਰਨ ‘ਚ ਨਾਕਾਮ ਰਹੇ, ਜਿਸ ‘ਚ ਕਿਸੇ ਵੀ ਰੂਪ ‘ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਧਾਰਾ 14 (ਆਦਤਨ ਅਪਰਾਧੀ) ਲਾਗੂ ਨਹੀਂ ਹੁੰਦਾ ਰੱਖਿਆ
ਮੰਤਰਾਲੇ ਨਾਲ ਕੰਮ ਕਰ ਚੁੱਕੇ ਕੇ. ਐਨ. ਮੰਜੂਨਾਥ ਵੱਲੋਂ ਦਾਇਰ ਨਿੱਜੀ ਅਰਜ਼ੀ ‘ਤੇ ਇਹ ਆਦੇਸ਼ ਆਇਆ ਹੈ ਮੰਜੂਨਾਥ ਨੂੰ ਅਨੁਸ਼ਾਸਨਾਤਮਕ ਕਾਰਵਾਈ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਮੰਜੂਨਾਥ ਨੂੰ ਕੇਂਦਰੀ ਪ੍ਰਸ਼ਾਸਨਿਕ ਪੰਚਾਟ ਤੋਂ ਵੀ ਇਸ ਸਬੰਧੀ ਕੋਈ ਰਾਹਤ ਨਹੀਂ ਮਿਲੀ ਕੈਟ ਨੇ ਏਮਸ ਦੇ ਡਾਇਰੈਕਟਰ ਨੂੰ ਆਦੇਸ਼ ਵੀ ਦਿੱਤਾ ਕਿ ਉਹ ਮੰਜੂਨਾਥ ਦੀ ਮਾਨਸਿਕ ਜਾਂਚ ਕਰਵਾਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।