ਹੀਰੋਇਨ ਜੈਕਲੀਨ ਦੀ ਵਿਦੇਸ਼ ਜਾਣ ਵਾਲੀ ਪਟੀਸ਼ਨ ’ਤੇ ਸੁਣਵਾਈ, ਅਦਾਲਤ ਨੇ ਈਡੀ ਨੂੰ ਜਾਰੀ ਕੀਤੀ ਨੋਟਿਸ

Jacqueline-Fernandez, Heroine Jacqueline

ਮਾਮਲੇ ਦੀ ਅਗਲੀ ਸੁਣਵਾਈ 18 ਮਈ ਨੂੰ ਹੋਵੇਗੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੌਮੀ ਰਾਜਧਾਨੀ ਦੀ ਇੱਕ ਸਥਾਨਕ ਅਦਾਲਤ ਨੇ ਬਾਲੀਵੁੱਡ ਹੀਰੋਇਨ ਜੈਕਲੀਨ ਫਰਨਾਡੀਜ਼ (Jacqueline-Fernandez) ਨੂੰ ਆਬੂਧਾਬੀ, ਨੇਪਾਲ, ਸੰਯੁਕਤ ਅਰਬ ਅਮੀਰਾਤ (ਯੂਏਈ) ਤੇ ਫਰਾਂਸ ਦੀ 15 ਦਿਨਾਂ ਦੀ ਯਾਤਰਾ ਲਈ ਉਸ ਦਾ ਪਾਸਪੋਰਟ ਦੇਰੀ ਨਾਲ ਵਾਪਸ ਕੀਤੇ ਜਾਣ ਸਬੰਧੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਈਡੀ ਨੂੰ ਇਸ ਮਾਮਲੇ ’ਚ ਆਪਣੀ ਪ੍ਰਤੀਕਿਰਿਆ ਦੇਣ ਸਬੰਧੀ ਨੋਟਿਸ ਜਾਰੀ ਕੀਤਾ ਹੈ। ਵਧੀਕ ਸੈਸ਼ਨ ਜੱਜ (ਏਐਸਜੇ) ਪ੍ਰਵੀਨ ਸਿੰਘ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਜਾਂਚ ਏਜੰਸੀ ਨੂੰ ਆਪਣਾ ਜਵਾਬ ਦਾਖਲ ਕਰਨ ਤੇ ਮਾਮਲੇ ਦੀ ਅਗਲੀ ਸੁਣਵਾਈ 18 ਮਈ ਤੈਅ ਕੀਤੀ ਹੈ। (Heroine Jacqueline )

ਜੈਕਲੀਨ (Jacqueline-Fernandez) ਸ੍ਰੀਲੰਕਾਈ ਨਾਗਰਿਕ ਹੈ ਜੋ 2009 ਤੋਂ ਭਾਰਤ ’ਚ ਹੈ ਤੇ ਬਾਲੀਵੁੱਡ ’ਚ ਕਾਫੀ ਚਰਚਿਤ ਨਾਂਅ ਹੈ। ਈਡੀ ਨੇ ਸੁਕੇਸ਼ ਚੰਦਰਸ਼ੇਖਰ ਤੇ ਹੋਰਨਾਂ ਖਿਲਾਫ ਮਨੀ ਲਾਂਡ੍ਰਿੰਗ ਮਾਮਲੇ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਕਥਿਤ ਤੌਰ ’ਤੇ ਸੁਕੇਸ਼ ਖਿਲਾਫ ਜਬਰਨ 200 ਕਰੋੜ ਰੁਪਏ ਵਸੂਲੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਈਡੀ ਨੇ ਇਸ ਮਾਮਲੇ ’ਚ ਜੈਕਲੀਨ ਤੋਂ ਵੀ ਪੁੱਛਗਿਛ ਕੀਤੀ ਸੀ।

ਜੈਕਲੀਨ ਲਈ ਭੇਜੇ ਗਏ ਸੱਦੇ ਪੱਤਰਾਂ ਨੂੰ ਵੀ ਅਦਾਲਤ ਸਾਹਮਣੇ ਰੱਖਿਆ

ਅਦਾਲਤ ’ਚ ਜੈਕਲੀਨ ਦੇ ਵਕੀਲ ਨੇ ਕਿਹਾ ਕਿ ਜੈਕਲੀਨ ਇੱਕ ਪ੍ਰਸਿੱਧ ਹੀਰੋਇਨ ਹੈ ਜਿਸ ਨੇ ਕਈ ਪ੍ਰੋਗਰਾਮਾਂ, ਪੱਤਰਕਾਰ ਸੰਮੇਲਨਾਂ, ਫਿਲਮਾਂ ਦੀ ਰਿਹਰਸਲਾਂ ਤੇ ਕਈ ਹੋਰ ਪ੍ਰੋਗਰਾਮਾਂ ’ਚ ਸ਼ਿਰਕਤ ਕਰਨ ਲਈ ਸੱਦਿਆ ਜਾਂਦਾ ਹੈ ਤੇ ਈਡੀ ਨੇ ਬਿਨਾ ਕਿਸੇ ਕਾਰਨ ਉਨ੍ਹਾਂ ਦੇ ਮੁਵੱਕਿਲ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ। ਉਨ੍ਹਾਂ ਦੇ ਵਕੀਲ ਨੇ ਦਬੰਗ ਸ਼ੋਅ ਤੇ ਕਾਨਸ ਫਿਲਮ ਫੈਸਟੀਵਲ ’ਚ ਭਾਰਤੀ ਫਿਲਮ ਉਦਯੋਗ ਦੀ ਅਗਵਾਈ ਕਰਨ ਲਈ ਸੱਦਿਆ ਗਿਆ। ਜੈਕਲੀਨ ਲਈ ਭੇਜੇ ਗਏ ਸੱਦੇ ਪੱਤਰਾਂ ਨੂੰ ਵੀ ਅਦਾਲਤ ਸਾਹਮਣੇ ਰੱਖਿਆ ਗਿਆ। ਵਕੀਲ ਨੇ ਕਿਹਾ ਕਿ ਪਾਸਪੋਰਟ ਵਾਪਸ ਦਿੱਤੇ ਜਾਣ ਤੇ ਅਦਾਲਤ ਤੋਂ ਆਦੇਸ਼ ਮਿਲਣ ਤੋਂ ਬਾਅਦ ਹੀ ਜੈਕਲੀਨ ਟਿਕਟ ਬੁਕ ਕਰਵਾ ਸਕੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ