ਰਾਜ ਸਭਾ ਚੋਣਾਂ : ‘ਨੋਟਾ’ ‘ਤੇ ਸੁਪਰੀਮ ਕੋਰਟ ਕਰੇਗਾ ਸੁਣਵਾਈ

Supreme Court, Decision, Tainted Mps & MLAs case

ਕਾਂਗਰਸ ਦੀ ਪਟੀਸ਼ਨ ‘ਤੇ ਰਾਜੀ ਹੋਈ ਸੁਪਰੀਮ ਕੋਰਟ

ਨਵੀਂ ਦਿੱਲੀ: ਸੁਪਰੀਮ ਕੋਰਟ ਗੁਜਰਾਤ ਕਾਂਗਰਸ ਵੱਲੋਂ ਦਾਖਲ ਉਸ ਪਟੀਸ਼ਨ ‘ਤੇ ਸੁਣਵਾਈ ਲਈ ਰਾਜ਼ੀ ਹੋ ਗਈ ਹੈ, ਜਿਸ ‘ਚ ਸੂਬੇ ‘ਚ ਆਉਂਦੀਆਂ ਰਾਜ ਸਭਾ ਚੋਣਾਂ ਦੌਰਾਨ ਨੋਟਾ ਦੇ ਬਦਲ ਦੀ ਵਰਤੋਂ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ

ਸੀਨੀਅਰ ਵਕੀਲ ਕਪਿਲ ਸਿੱਬਲ ਵੱਲੋਂ ਇਸ ਮਾਮਲੇ ਨੂੰ ਅਦਾਲਤ ਸਾਹਮਣੇ ਰੱਖੇ ਜਾਣ ‘ਤੇ ਅਤੇ ਇਸ ‘ਤੇ ਛੇਤੀ ਸੁਣਵਾਈ ਦੀ ਮੰਗ ਕੀਤੇ ਜਾਣ ‘ਤੇ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਇਸ ਪਟੀਸ਼ਨ ‘ਤੇ ਸੁਣਵਾਈ ਲਈ ਤਿਆਰ ਹੋ ਗਈ ਸਿੱਬਲ ਨੇ ਹਾਈਕੋਰਟ ਨੂੰ ਕਿਹਾ ਕਿ ਸੰਵਿਧਾਨ ‘ਚ ਨੋਟਾ ਸਬੰਧੀ ਕੋਈ ਵੈਧਾਨਿਕ ਹੱਲ ਨਹੀਂ ਹੈ

ਸਰਕਾਰੀ ਅਧਿਕਾਰੀਆਂ ਅਨੁਸਾਰ 2013 ‘ਚ ਸੁਪਰੀਮ ਕੋਰਟ ਵੱਲੋਂ ਈਵੀਐਮ ‘ਚ ਨੋਟਾ ਦੇ ਬਦਲ ਨੂੰ ਜ਼ਰੂਰੀ ਬਣਾਉਣ ਤੋਂ ਬਾਅਦ ਰਾਜ ਸਭਾ ਚੋਣਾਂ ‘ਚ ਨੋਟਾ ਦੀ ਵਰਤੋਂ ਦੇ ਨਿਰਦੇਸ਼ਾਂ ਨੂੰ ਜਨਵਰੀ 2014 ‘ਚ ਲਾਗੂ ਕੀਤਾ ਗਿਆ ਸੀ ਅੱਠ ਅਗਸਤ ਨੂੰ ਰਾਜ ਸਭਾ ਦੀਆਂ ਤਿੰਨ ਸੀਟਾਂ ਲਈ ਹੋਣ ਵਾਲੀਆਂ ਚੋਣਾਂ ‘ਚ ਚਾਰ ਉਮੀਦਵਾਰ ਮੈਦਾਨ ‘ਚ ਹਨ

ਚੋਣ ਕਮਿਸ਼ਨ ਦੇ ਨਿਯਮ ਕਹਿੰਦੇ ਹਨ ਕਿ ਜੇਕਰ ਵਿਧਾਇਕ ਪਾਰਟੀ ਦੇ ਨਿਰਦੇਸ਼ ਦੀ ਉਲੰਘਣ ਕਰਕੇ ਕਿਸੇ ਹੋਰ ਦੇ ਪੱਖ ‘ਚ ਵੋਟ ਪਾਉਂਦਾ ਹੈ ਤਾਂ ਨੋਟਾ ਦੀ ਵਰਤੋਂ ਕਰਦਾ ਹੈ ਤਾਂ ਉਸ ਵਿਧਾਇਕ ਵਜੋਂ ਅਯੋਗ ਨਹੀਂ ਕਰਾਰ ਦਿੱਤਾ ਜਾ ਸਕਦਾ ਪਰ ਪਾਰਟੀ ਉਸਨੂੰ ਕੱਢਣ ਸਮੇਤ ਅਨੁਸ਼ਾਸਨਾਤਮਕ ਕਾਰਵਾਈ ਕਰਨ ਲਈ ਅਜ਼ਾਦ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here