ਵਰਵਰਾ ਰਾਓ, ਅਰੁਣ ਫਰੇਰਾ, ਵਰਨੇਨ ਗੋਂਸਾਲਿਵਜ, ਸੁਧਾ ਭਾਰਦਵਾਜ ਤੇ ਗੌਤਮ ਨਵਲਖਾ 29 ਅਗਸਤ ਤੋਂ ਘਰਾਂ ‘ਚ ਨਜ਼ਰਬੰਦ
ਨਵੀਂ ਦਿੱਲੀ, ਏਜੰਸੀ
ਸੁਪਰੀਮ ਕੋਰਟ ਨੇ ਕੋਰੇਗਾਂਵ-ਭੀਮਾ ਹਿੰਸਾ ਮਾਮਲੇ ‘ਚ ਪੰਜ ਵਿਚਾਰਕਾਂ ਦੀ ਗ੍ਰਿਫ਼ਤਾਰੀ ਦੇ ਮਾਮਲੇ ‘ਚ ਦਖਲ ਦੇਣ ਤੋਂ ਅੱਜ ਨਾਂਹ ਕਰਨ ਦੇ ਨਾਲ ਹੀ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦੀ ਅਪੀਲ ਵੀ ਠੁਕਰਾ ਦਿੱਤੀ ਮਹਾਂਰਾਸ਼ਟਰ ਪੁਲਿਸ ਨੇ ਇਨ੍ਹਾਂ ਵਿਚਾਰਕਾਂ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਸੀ ਪਰੰਤੂ ਸੁਪਰੀਮ ਕੋਰਟ ਦੇ ਅੰਤਰਿਮ ਆਦੇਸ਼ ‘ਤੇ ਉਨ੍ਹਾਂ ਨੂੰ ਘਰਾਂ ‘ਚ ਨਜ਼ਰਬੰਦ ਰੱਖਿਆ ਗਿਆ ਸੀ
ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਪੰਜ ਵਿਚਾਰਕਾਂ ਵਰਵਰਾ ਰਾਓ, ਅਰੁਣ ਫਰੇਰਾ, ਵਰਨੇਨ ਗੋਂਸਾਲਵੀਜ, ਸੁਧਾ ਭਾਰਦਵਾਜ ਤੇ ਗੌਤਮ ਨਵਲਖਾ ਸੁਪਰੀਮ ਕੋਰਟ ਦੇ ਆਦੇਸ਼ ‘ਤੇ 29 ਅਗਸਤ ਤੋਂ ਆਪਣੇ-ਆਪਣੇ ਘਰਾਂ ‘ਚ ਨਜ਼ਰਬੰਦ ਹਨ ਮਹਾਂਰਾਸ਼ਟਰ ਪੁਲਿਸ ਨੇ ਪਿਛਲੇ ਸਾਲ 31 ਦਸੰਬਰ ਨੂੰ ‘ਏਲਗਾਰ ਪ੍ਰੀਸ਼ਦ’ ਦੇ ਸਮਾਗਮ ਤੋਂ ਬਾਅਦ ਕੋਰੇਗਾਂਵ-ਭੀਮਾ ਗਾਂਵ ‘ਚ ਹੋਈ ਹਿੰਸਾ ਦੇ ਮਾਮਲੇ ‘ਚ ਦਰਜ ਐਫਆਈਆਰ ਦੇ ਸਿਲਸਿਲੇ ‘ਚ ਇਨ੍ਹਾਂ ਪੰਜ ਕਾਰਜਕਰਤਾਵਾਂ ਨੂੰ 28 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ ਮੁੱਖ ਜੱਜ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ 2:1 ਦੇ ਬਹੁਮਤ ਫੈਸਲੇ ਨਾਲ ਇਨ੍ਹਾਂ ਕਾਰਜਕਰਤਾਵਾਂ ਦੀ ਤੁਰੰਤ ਰਿਹਾਈ ਲਈ ਇਤਿਹਾਸਕਾਰ ਰੋਮਿਲਾ ਥਾਪਰ ਤੇ ਹੋਰਨਾਂ ਦੀਆਂ ਪਟੀਸ਼ਨਾਂ ਠੁਕਰਾ ਦਿੱਤੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।