ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਮੂਣਕ ਵਿਖੇ ਰੋਡ ਸੋਅ ਕੱਢਿਆ
(ਮੋਹਨ ਸਿੰਘ) ਮੂਣਕ। ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਮੂਣਕ ਵਿਖੇ ਰੋਡ ਸੋਅ ਕੱਢਿਆ। ਇਸ ਸਮੇਂ ਹਲਕਾ ਵਿਧਾਇਕ ਬਰਿੰਦਰ ਗੋਇਲ ਦੀ ਅਗਵਾਈ ਹੇਠ ਰੋਡ ਸੋਅ ਮੂਣਕ ਵਿਖੇ ਪਹੁੰਚਣ ’ਤੇ ਪਾਰਟੀ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਫੁੱਲਾ ਦੀ ਵਰਖਾ ਕੀਤੀ ਅਤੇ ਨਾਅਰਿਆਂ ਦੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੋਲੀ-ਹੋਲੀ ਭ੍ਰਿਸ਼ਟਾਚਾਰ ’ਤੇ ਰਿਸ਼ਵਤਖੋਰੀ ਦੀ ਸਫਾਈ ਕਰ ਦਿੱਤੀ ਜਾਵੇਗੀ।
ਲੋਕਾਂ ਨਾਲ ਕੀਤੇ ਵਾਅਦੇ ਹਰ ਹਾਲਤ ਵਿੱਚ ਪੂਰੇ ਕੀਤੇ ਜਾਣਗੇ : ਮਾਨ
ਲੋਕਾਂ ਨਾਲ ਕੀਤੇ ਵਾਅਦੇ ਹਰ ਹਾਲਤ ਵਿੱਚ ਪੂਰੇ ਕੀਤੇ ਜਾਣਗੇ ਅਤੇ ਪਿਛਲੀਆ ਸਰਕਾਰਾਂ ਦੌਰਾਨ ਮੰਤਰੀਆਂ, ਅਧਿਕਾਰੀਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਦੀ ਜਾਂਚ ਕਰਵਾ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹੇਗੀ। ਪੰਜਾਬ ਵਿੱਚ ਗੈਰਕਾਨੂੰਨੀ ਢੰਗ ਨਾਲ ਕੰਮ ਕਰਨ ਵਾਲਿਆ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਚਾਹੇ ਉਹ ਕਿਸੇ ਵੀ ਪਾਰਟੀ ਦਾ ਮੰਤਰੀ ਜਾਂ ਵਰਕਰ ਕਿਉਂ ਨਾ ਹੋਵੇ। ਉਹਨਾਂ ਕਿਹਾ ਕਿ ਦੂਜੀਆਂ ਪਾਰਟੀ ਨੂੰ ਇਸ ਗੱਲ ਦਾ ਦੁੱਖ ਹੈ ਕਿ ਇੱਕ ਆਮ ਘਰ ਦਾ ਮੁੰਡਾ ਪੰਜਾਬ ਦੀ ਸਰਕਾਰ ਚਲਾ ਰਿਹਾ ਹੈ। ਉਨ੍ਹਾਂ ਤੋਂ ਇਹ ਗੱਲ ਹਜ਼ਮ ਨਹੀਂ ਹੋ ਰਹੀ।
ਉਨ੍ਹਾਂ ਹੋਰ ਕਿਹਾ ਕਿ ਤੁਸੀਂ ਮੇਰੇ ’ਤੇ ਛੱਡ ਦਿਓ ਥੋੜਾ ਸਮਾਂ ਹੋਰ ਦਿਓ। ਪੰਜਾਬ ਦੇ ਲੋਕਾਂ ਦੀ ਹਰ ਸਮੱਸਿਆ ਨੂੰ ਹੱਲ ਕਰਾਂਗੇ। ਇਸ ਮੌਕੇ ਆਪ ਦੇ ਆਗੂਆਂ ’ਚ ਐਡ: ਕੁਲਜਿੰਦਰ ਸਿੰਘ ਢੀਂਡਸਾ, ਪ੍ਰਧਾਨ ਅਰੂਣ ਜਿੰਦਲ, ਰਕੇਸ਼ ਗੁਪਤਾ ਪੀ ਏ ਟੂ ਵਿਧਾਇਕ, ਤਰਸੇਮ ਰਾਓ ਮੂਣਕ, ਮਨੀਸ਼ ਜੈਨ, ਪ੍ਰੇਮ ਸਿੰਘ ਮਕੋਰੜ, ਗੁਰਦਾਸ ਮਕੋਰੜ, ਪਰਦੀਪ ਸਿੰਗਲਾ, ਸਤੀਸ਼ ਗਰਗ, ਪ੍ਰਧਾਨ ਅਮਰੀਕ ਮਨੀਆਣਾ, ਉਪ ਪ੍ਰਧਾਨ ਚਰਨਾਂ ਬੱਲਰਾਂ, ਜਗਸੀਰ ਮਲਾਣਾ, ਬੱਬੂ ਸਿੰਗਲਾ, ਸਰਪੰਚ ਸੁਖਵਿੰਦਰ ਸਿੰਘ ਗਨੋਟਾ, ਸਰਪੰਚ ਨਾਹਰ ਸਿੰਘ ਬੱਬਲੀ ਰਾਮਪੁਰਾ, ਪਰਦੀਪ ਸਿੰਗਲਾ ,ਮਨੀਸ਼ ਸਿੰਗਲਾ, ਚਮਕੌਰ ਸਿੰਘ ਪਾਪੜਾ, ਸੁਖਵਿੰਦਰ ਸਿੰਘ ਧੀਮਾਨ, ਗੁਰਦੀਪ ਕੋਕੀ ਮਕੋਰੜ, ਆਦਿ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ