India-Pakistan Relations: ਭਾਰਤ ਦਾ ਪਾਕਿ ਬਾਰੇ ਦਰੁਸਤ ਰੁਖ

India-Pakistan Relations

ਆਖ਼ਰ ਭਾਰਤ ਸਰਕਾਰ ਦੀ ਕੂਟਨੀਤੀ ਰੰਗ ਲਿਆਈ ਹੈ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਹ ਗੱਲ ਬੜੀ ਪ੍ਰਮੁੱਖਤਾ ਨਾਲ ਆਖੀ ਹੈ ਕਿ ਪਾਕਿਸਤਾਨ ਭਾਰਤ ਨਾਲ ਚੰਗੇ ਸਬੰਧ ਚਾਹੁੰਦਾ ਹੈ। ਅਸਲ ’ਚ ਪਾਕਿਸਤਾਨ ਅਧਾਰਿਤ ਅੱਤਵਾਦੀ ਸੰਗਠਨਾਂ ਵੱਲੋਂ ਜੰਮੂ ਕਸ਼ਮੀਰ ’ਚ ਹਿੰਸਕ ਕਾਰਵਾਈਆਂ ਕਰਨ ਕਰਕੇ ਭਾਰਤ-ਪਾਕਿ ਸਬੰਧ ਕਮਜ਼ੋਰ ਹੋਏ ਸਨ। ਭਾਰਤ ਨੇ ਸਪੱਸ਼ਟ ਐਲਾਨ ਕੀਤਾ ਸੀ ਕਿ ਜਦੋਂ ਤੱਕ ਸਰਹੱਦਾਂ ’ਤੇ ਹਮਲੇ ਨਹੀਂ ਰੁਕਦੇ ਉਦੋਂ ਤੱਕ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਨਹੀਂ ਹੋਵੇਗੀ। (India-Pakistan Relations)

ਇਹ ਵੀ ਪੜ੍ਹੋ : ਤੁਹਾਡੀਆਂ ਕੁਲਾਂ ਨੂੰ ਵੀ ਮਿਲਦੈ ਸਤਿਸੰਗ ਸੁਣਨ ਦਾ ਫ਼ਲ : Saint Dr MSG

ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ਨੇ ਦੋਵਾਂ ਮੁਲਕਾਂ ਦਰਮਿਆਨ ਖਾਈ ਨੂੰ ਹੋਰ ਵੱਡਾ ਕਰ ਦਿੱਤਾ ਸੀ। ਭਾਰਤ ਦੀ ਸਾਖ ਜਿੱਥੇ ਅੰਤਰਰਾਸ਼ਟਰੀ ਪੱਧਰ ’ਤੇ ਮਜ਼ਬੂਤ ਹੁੰਦੀ ਗਈ, ਉੱਥੇ ਪਾਕਿਸਤਾਨ ਅੰਦਰੂਨੀ ਤੇ ਬਾਹਰੀ ਤੌਰ ’ਤੇ ਬੁਰੀ ਤਰ੍ਹਾਂ ਕਮਜ਼ੋਰ ਹੁੰਦਾ ਗਿਆ ਹੁਣ ਪਾਕਿਸਤਾਨ ਭਾਰਤ ਦੀ ਨਵੀਂ ਸਰਕਾਰ ਨਾਲ ਗੱਲਬਾਤ ਕਰਨ ਲਈ ਉਤਸੁਕ ਹੈ। ਪਰ ਭਾਰਤ ਸਰਕਾਰ ਆਪਣੇ ਪੁਰਾਣੇ ਰੁਖ ਤੋਂ ਜ਼ਰਾ ਵੀ ਪਾਸੇ ਹੋਣ ਲਈ ਤਿਆਰ ਨਹੀਂ ਭਾਰਤ ਦਾ ਇਹ ਫੈਸਲਾ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਅਲੱਗ-ਥਲੱਗ ਕਰ ਚੁੱਕਾ ਹੈ। (India-Pakistan Relations)

ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਪਾਕਿਸਤਾਨ ਨੂੰ ਨਿਉਂਤਾ ਨਾ ਮਿਲਣਾ ਵੀ ਪਾਕਿਸਤਾਨ ਦੀ ਸਥਿਤੀ ਨੂੰ ਕਮਜ਼ੋਰ ਕਰਦਾ ਹੈ ਜ਼ਰੂਰੀ ਹੈ ਭਾਰਤ ਸਰਕਾਰ ਆਪਣੇ ਰੁਖ ’ਤੇ ਕਾਇਮ ਰਹੇ ਤਾਂ ਕਿ ਪਾਕਿਸਤਾਨ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਸਹੀ ਰਸਤਾ ਅਪਣਾਵੇ ਇਸ ਕੂਟਨੀਤੀ ਨੇ ਭਾਰਤ ਸਰਕਾਰ ਦੇ ਪੱਖ ਨੂੰ ਪੂਰੀ ਦੁਨੀਆ ’ਚ ਸਾਬਤ ਕੀਤਾ ਹੈ ਉਮੀਦ ਹੈ ਕਿ ਸਰਕਾਰ ਦਾ ਇਹ ਫੈਸਲਾ ਪਾਕਿਸਤਾਨ ਨੂੰ ਅੱਤਵਾਦ ਬਾਰੇ ਦੋਗਲੀ ਨੀਤੀ ਛੱਡਣ ਲਈ ਜ਼ਮੀਨ ਤਿਆਰ ਕਰੇਗਾ। (India-Pakistan Relations)

LEAVE A REPLY

Please enter your comment!
Please enter your name here