ਕੋਰੋਨਾ : ਅੱਜ ਫਿਰ ਸੰਬੋਧਿਤ ਕਰਨਗੇ ਪੀਐਮ ਮੋਦੀ, ਕੋਰੋਨਾ ‘ਤੇ ਹੋਵੇਗੀ ਗੱਲਬਾਤ
ਨਵੀਂ ਦਿੱਲੀ। ਭਾਰਤ ‘ਚ ਵੀ ਕੋਰੋਨਾ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ। ਹੁਣ ਤੱਕ ਦੇਸ਼ ‘ਚ 500 ਦੇ ਕਰੀਬ ਕੇਸ ਆਏ। ਦੇਸ਼ ‘ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸ਼ਾਮ ਨੂੰ ਇਕ ਵਾਰ ਫਿਰ ਦੇਸ਼ ਨੂੰ ਸੰਬੋਧਨ ਕਰਨਗੇ। ਮੋਦੀ ਨੇ ਟਵੀਟ ਕੀਤਾ, ਮਹਾਂਮਾਰੀ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦੇ ਸੰਬੰਧ ‘ਚ ਕੁੱਝ ਮਹੱਤਵਪੂਰਨ ਗੱਲਾਂ ਦੇਸ਼ਵਾਸੀਆਂ ਨਾਲ ਸਾਂਝਾ ਕਰਾਂਗਾ। ਦੱਸ ਦਈਏ ਕਿ ਪੀਐਮ ਮੋਦੀ ਨੇ ਕੋਰੋਨਾ ਵਾਇਰਸ ਦੇ ਮਸਲੇ ‘ਤੇ ਪਿਛਲੇ ਸੰਬੋਧਨ ‘ਚ ਜਨਤਾ ਕਰਵਿਊ ਦਾ ਐਲਾਨ ਕੀਤਾ ਸੀ।
- ਮੋਦੀ ਅੱਜ ਸ਼ਾਮ 8 ਵਜੇ ਰਾਸ਼ਟਰ ਨੂੰ ਕਰਨਗੇ ਸੰਬੋਧਨ।
- ਇਸ ਤੋਂ ਪਹਿਲਾਂ 19 ਮਾਰਚ ਨੂੰ ਪੀਐਮ ਨੇ ਦੇਸ਼ ਨੂੰ ਕੀਤਾ ਸੀ ਸੰਬੋਧਨ
- ਪਹਿਲਾਂ ਕੀਤਾ ਸੀ ਜਨਤਾ ਕਰਫਿਊੁ ਦਾ ਐਲਾਨ
- ਕਈ ਸੂਬਿਆਂ ‘ਚ ਕਰਵਿਊ ਲਾਇਆ ਗਿਆ ਹੈ।
- ਦੇਸ਼ ਦੇ 30 ਸੂਬਿਆਂ ਦੀਆਂ ਸਰਕਾਰਾਂ ਨੇ ਲਾਕ ਡਾਊਨ ਕੀਤਾ ਹੋਇਆ ਹੈ
- ਪੰਜਾਬ, ਮਹਾਰਾਸ਼ਟਰ, ਸਮੇਤ ਤਿੰਨ ਸੂਬਿਆਂ ‘ਚ ਕਰਵਿਊ ਲਾਗੂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।