ਕੋਰੋਨਾ ਵਾਇਰਸ: ਚੀਨ ‘ਚ 17 ਮੌਤਾਂ

ਕੋਰੋਨਾ ਵਾਇਰਸ: ਚੀਨ ‘ਚ 17 ਮੌਤਾਂ
ਦੁਨੀਆ ਲਈ ਖਤਰਾ ਐਲਾਨੇ ਜਾਣ ‘ਤੇ ਵਿਚਾਰਾਂ

ਵੁਹਾਨ, ਏਜੰਸੀ। ਚੀਨ ‘ਚ ਕੋਰੋਨਾ ਵਾਇਰਸ ਨਾਲ 17 ਜਣਿਆਂ ਦੀ ਮੌਤ ਤੇ 500 ਤੋਂ ਜ਼ਿਆਦਾ ਹੋਰ ਮਾਮਲੇ ਸਾਹਮਣੇ ਆਏ ਹਨ। ਵੀਰਵਾਰ ਤੋਂ ਵੁਹਾਨ ਤੋਂ ਬਾਹਰ ਜਾਣ ਵਾਲੀਆਂ ਸਾਰੀਆਂ ਉਡਾਨਾਂ ਅਤੇ ਟ੍ਰੇਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਬਿਨਾ ਕਾਰਨ ਘਰੋਂ ਨਿੱਕਲਣ ਤੋਂ ਮਨ੍ਹਾ ਕੀਤਾ ਗਿਆ ਹੈ। ਵਿਸ਼ਵ ਸੰਗਠਨ (ਡਬਲਿਊਐਚਓ) ਮੁਖੀ ਟੇਡ੍ਰਾਸ ਐਡਹੇਨਮ ਗੇਬ੍ਰੇਯੀਸੁਸ ਨੇ ਬੁੱਧਵਾਰ ਨੂੰ ਕਿਹਾ ਕਿ ਸਮੱਸਿਆ ਨੂੰ ਦੁਨੀਆ ਲਈ ਖ਼ਤਰਾ (ਗਲੋਬਲ ਹੈਲਥ ਐਮਰਜੈਂਸੀ) ਐਲਾਨਿਆ ਜਾਵੇ ਜਾਂ ਨਹੀਂ, ਇਸ ‘ਤੇ ਵਿਚਾਰ ਕਰ ਰਹੇ ਹਾਂ। ਆਵਾਜਾਈ ਬੰਦ ਕੀਤੇ ਜਾਣ ‘ਤੇ ਡਬਲਿਊਐਚਓ ਮੁਖੀ ਨੇ ਕਿਹਾ ਕਿ ਇਸ ਕਦਮ ਨਾਲ ਚੀਨ ਨਾ ਸਿਰਫ ਆਪਣੇ ਦੇਸ਼ ‘ਚ ਵਾਇਰਸ ਦੇ ਕਹਿਰ ਨੂੰ ਕਾਬੂ ਕਰੇਗਾ ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਵੀ ਫੈਲਣ ਦੀ ਸੰਭਾਵਨਾ ਘੱਟ ਕਰੇਗਾ। ਚੀਨ ‘ਚ ਹਜ਼ਾਰਾਂ ਲੋਕ ਇਸ ਦੀ ਚਪੇਟ ‘ਚ ਹਨ। ਕੋਰੋਨਾ ਵਾਇਰਸ ਦਾ ਪਹਿਲਾ ਕੇਸ ਵੁਹਾਨ ਸ਼ਹਿਰ ‘ਚ 31 ਦਸੰਬਰ ਨੂੰ ਮਿਲਿਆ ਸੀ। ਕੋਰੋਨਾ ਵਾਇਰਸ ਐਸਏਆਰਐਸ (ਸੀਵੀਅਰ ਅਕਿਊਟ ਰੇਸੀਪੀਰੇਟਰੀ ਸਿੰਡ੍ਰੋਮ ਸਾਰਸ) ਵਰਗਾ ਹੋਣ ਕਰਨ ਖ਼ਤਰਾ ਬਣਿਆ ਹੋਇਆ ਹੈ।Coronavirus

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Coronavirus, 17 Dead, China