ਭਾਰਤ ’ਚ ਕੋਰੋਨਾ ਦਾ ਕਹਿਰ, 24 ਘੰਟੇ ’ਚ 3.86 ਲੱਖ ਲੋਕ ਪੀੜਤ, 3498 ਲੋਕਾਂ ਦੀ ਮੌਤ

ਭਾਰਤ ’ਚ ਕੋਰੋਨਾ ਦਾ ਕਹਿਰ, 24 ਘੰਟੇ ’ਚ 3.86 ਲੱਖ ਲੋਕ ਪੀੜਤ, 3498 ਲੋਕਾਂ ਦੀ ਮੌਤ

ਸੱਚ ਕਹੂੰ ਨਿਊਜ਼, ਨਵੀਂ ਦਿੰਲੀ। ਦੇਸ਼ ’ਚ ਕੋਰੋਨਾ ਦੀ ਕਰੋਪੀ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ ਹੈ ਤੇ ਭਿਆਨ ਰੂਪ ਲੈਂਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਵਾਇਰਸ ਨਾਲ ਪੀੜਤ 3, 86, 452 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤ ਦੀ ਕੁੱਲ ਗਿਣਤੀ ਵਧ ਕੇ ਕੇ 1.87 ਕਰੋੜ ਤੋਂ ਪਾਰ ਹੋ ਗਈ ਹੇ ਤੇ 3498 ਲੋਕਾਂ ਦੀ ਮੌਤ ਨਾਲ ਹੁਣ ਤੱਕ 2, 08, 330 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਰ ਰਾਹਤ ਦੀ ਗੱਲ ਇਹ ਰਹੀ ਕਿ 2.97 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਇਸ ਵਿਚਕਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ 22, 24, 548 ਲੋਕਾਂ ਦਾ ਟੀਕਾਕਰਨ ਹੋਣ ਨਾਲ ਹੀ ਹੁਣ ਤੱਕ 15 ਕਰੋੜ 22 ਲੱਖ 45 ਹਜ਼ਾਰ 179 ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕੀ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇੇਸ਼ ’ਚ 3, 86, 452 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਪੀੜਤਾਂ ਦਾ ਅੰਕੜਾਂ ਵਧ ਕੇ 1 ਕਰੋੜ 87 ਲੱਖ 62 ਹਜ਼ਾਰ 976 ਹੋ ਗਿਆ।

ਸਰਗਰਮ ਮਾਮਲਿਆਂ ਦੀ ਦਰ ਵਧ ਕੇ 16.90 ਫੀਸਦੀ

ਦੇਸ਼ ਦੀ ਰਿਕਵਰੀ ਰੇਟ ਘਟ ਕੇ 81.99 ਫੀਸਦੀ ਰਹਿ ਗਈ ਹੈ ਜੋ ਕਿ ਚਿੰਤਾਂ ਦੀ ਗੱਲ ਹੈ ਕਿ ਤੇ ਐਕਟਿਵ ਮਾਮਲਿਆਂ ਦੀ ਦਰ ਵਧ ਕੇ 16.90 ਫੀਸਦੀ ਹੋ ਗਈ ਹੈ, ਜਦੋਂ ਕਿ ਮ੍ਰਿਤਕ ਦਰ ਘੱਟ ਕੇ 1.11 ਫੀਸਦੀ ’ਤੇ ਬਰਕਰਾਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।