ਸਾਡੇ ਨਾਲ ਸ਼ਾਮਲ

Follow us

21.5 C
Chandigarh
Wednesday, January 21, 2026
More
    Home Breaking News ਭਾਜਪਾ ਪੰਜਾਬ ਦ...

    ਭਾਜਪਾ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਦੀ ਤਾਜਪੋਸ਼ੀ 8 ਨੂੰ

    BJP, President, Shwet, Malik, Coronation

    ਚੰਡੀਗੜ੍ਹ (ਅਸ਼ਵਨੀ ਚਾਵਲਾ)। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵੇਂ ਐਲਾਨੇ ਗਏ ਸੂਬਾ ਪ੍ਰਧਾਨ ਤੇ ਰਾਜ ਸਭਾ ਸਾਂਸਦ ਸ਼ਵੇਤ ਮਲਿਕ 8 ਅਪਰੈਲ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਸੂਬਾ ਹੈੱਡ ਕੁਆਰਟਰ ਵਿਖੇ ਆਪਣਾ ਆਹੁਦਾ ਸੰਭਾਲਣਗੇ। ਇਸ ਤਾਜਪੋਸ਼ੀ ਤੋਂ ਬਾਅਦ ਸ਼ਵੇਤ ਮਲਿਕ ਪੰਜਾਬ ਭਰ ਤੋਂ ਆਏ ਵਰਕਰਾਂ ਨਾਲ ਰੂਬਰੂ ਹੋ ਕੇ ਆਪਣੇ ਪਹਿਲੇ ਪ੍ਰਧਾਨਗੀ ਸੰਬੋਧਨ ‘ਚ ਪੰਜਾਬ ਭਾਜਪਾ ਦੇ ਕੰਮਾਂ ਨੂੰ ਹੋਰ ਗਤੀ ਦੇਣ ਲਈ ਆਪਣੇ ਟੀਚੇ ਸਾਂਝੇ ਕਰਨਗੇ। (Shwet Malik)

    ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ (ਸੰਗਠਨ) ਰਾਮ ਲਾਲ, ਸੂਬਾ ਇੰਚਾਰਜ਼ ਪ੍ਰਭਾਤ ਝਾਅ, ਰਾਸ਼ਟਰੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਰਾਸ਼ਟਰੀ ਮੰਤਰੀ ਤਰੁਣ ਚੁੱਘ, ਸਾਬਕਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੇ ਨਾਲ-ਨਾਲ ਸਾਬਕਾ ਸੂਬਾ ਪ੍ਰਧਾਨ ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਪ੍ਰੋਫੈਸਰ ਰਜਿੰਦਰ ਭੰਡਾਰੀ, ਅਸ਼ਵਨੀ ਸ਼ਰਮਾ, ਕਮਲ ਸ਼ਰਮਾ ਵਿਸ਼ੇਸ਼ ਤੌਰ ‘ਤੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਕੇ ਵਰਕਰਾਂ ਦਾ ਮਾਰਗ ਦਰਸ਼ਨ ਕਰਨਗੇ। ਇਸ ਉਮੀਦ ਵਿੱਚ ਕਿ 8 ਅਪਰੈਲ ਦੇ ਤਾਜਪੋਸ਼ੀ ਦੇ ਪ੍ਰੋਗਰਾਮ ‘ਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਰਕਰ ਪਾਰਟੀ ਦਫਤਰ ਵਿੱਚ ਪਹੁੰਚਣਗੇ, ਪਾਰਟੀ ਦੇ ਦਫ਼ਤਰ ਸਕੱਤਰ ਰਾਜ ਭਾਟਿਆ ਤੇ ਉਨ੍ਹਾਂ ਦੀ ਟੀਮ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।

    LEAVE A REPLY

    Please enter your comment!
    Please enter your name here