ਅਰਜੁਨ ਕਪੂਰ, ਅੰਸ਼ੁਲਾ ਕਪੂਰ, ਰੀਆ ਕਪੂਰ ਕੋਰੋਨਾ ਪੀੜਤ
ਮੁੰਬਈ (ਏਜੰਸੀ)। ਬਾਲੀਵੁੱਡ ਸੇਲੇਬਸ ’ਚੇ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਕਰੀਨਾ ਕਪੂਰ ਖਾਨ ਤੇ ਅੰਮ੍ਰਿਤਾ ਅਰੋੜਾ ਤੋਂ ਬਾਅਦ ਹੁਣ ਕਪੂਰ ਪਰਿਵਾਰ ਕੋਵਿਡ ਦਾ ਸ਼ਿਕਾਰ ਹੋ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਰਜੁਨ ਕਪੂਰ, ਅੰਸ਼ੁਲਾ ਕਪੂਰ, ਰੀਆ ਕਪੂਰ ਤੇ ਕਰਨ ਬੁਲਾਨੀ ਕੋਵਿਡ ਪਾਜਿਟਿਵ ਪਾਏ ਗਏ ਹਨ। ਇਹ ਸਾਰੇ ਘਰ ’ਚ ਕੁਆਰਟਾਈਨ ਹਨ। ਬੋਨੀ ਕਪੂਰ ਦੀ ਵੀ ਸਿਹਤ ਕੁਝ ਠੀਕ ਨਹੀਂ ਲੱਗ ਰਹੀ ਸੀ, ਪਰ ਵੈਬਸਾਈਟ ਅਨੁਸਾਰ ਉਨਾਂ ਦੀ ਕੋਵਿਡ ਰਿਪੋਟਰ ਨੈਗੇਟਿਵ ਆਈ ਹੈ। ਫਿਲਹਾਲ ਉਨਾਂ ਨੇ ਵੀ ਖੁਦ ਨੂੰ ਕੁਆਰਟਾਈਨ ਕਰ ਲਿਆ ਹੈ।
ਅਰਜੁਨ ਕਪੂਹ ਪਹਿਲੇ ਵੀ ਹੋਏ ਕੋਵਿਡ ਦਾ ਸ਼ਿਕਾਰ
ਇਸ ਤੋਂ ਪਹਿਲਾਂ ਵੀ ਅਰਜੁਨ ਕਪੂਰ ਕੋਵਿਡ ਦਾ ਸ਼ਿਕਾਰ ਹੋ ਚੁੱਕੇ ਹਨ। ਉਹ ਪਿਛਲੇ ਸਾਲ ਸਤੰਬਰ ’ਚ ਕੋਵਿਡ ਪਾਜਿਟਿਵ ਪਾਏ ਗਏ ਸਨ। ਉਸ ਸਮੇਂ ਉਨਾਂ ਨੂੰ ਸੋਸ਼ਲ ਮੀਡੀਆ ’ਤੇ ਖੁਦ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਸੀ। ਪਿਛਲੀ ਵਾਰ ਵੀ ਅਰਜੁਨ ਕਪੂਰ ਨੇ ਖੁਦ ਨੂੰ ਘਰ ’ਤੇ ਹੀ ਕੁਆਰਟਾਈਨ ਕਰ ਲਿਆ ਸੀ।
ਰੀਆ ਕਪੂਰ ਨੇ ਦਿੱਤਾ ਅਪਡੇਟ
ਰੀਆ ਕਪੂਰ ਨੇ ਆਪਣੇ ਕੋਵਿਡ ਪਾਜਿਟਿਨ ਹੋਣ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਦਿੱਤੀ ਹੈ। ਹੀਰੋਇਨ ਨੇ ਇੰਸਟਾਗ੍ਰਾਮ ਸਟੋਰੀ ’ਤੇ ਲਿਖਿਆ, ਹਾਂ, ਪੂਰੀ ਸਾਵਧਾਨੀ ਰੱਖਣ ਤੋਂ ਬਾਅਦ ਵੀ ਮੈਂ ਕੋਵਿਡ ਪਾਜਿਟਿਵ ਹਾਂ।
ਦੇਸ਼ ‘ਚ ਕੋਰੋਨਾ ਨੇ ਫਿਰ ਤੇਜ਼ੀ ਫੜੀ – ਨਵੇਂ ਮਾਮਲੇ 9 ਹਜ਼ਾਰ ਤੋਂ ਪਾਰ
ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਦੇ 9195 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਨਾਲ ਮਰੀਜ਼ਾਂ ਦੀ ਗਿਣਤੀ ਵੱਧ ਕੇ 3,48,08,886 ਹੋ ਗਈ ਹੈ। ਇਸ ਦੌਰਾਨ 302 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 4,80,592 ਹੋ ਗਈ ਹੈ। ਮੰਗਲਵਾਰ ਨੂੰ ਦੇਸ਼ ਵਿੱਚ 64 ਲੱਖ 61 ਹਜ਼ਾਰ 321 ਕੋਵਿਡ ਟੀਕੇ ਲਗਾਏ ਗਏ ਅਤੇ ਇਸ ਨਾਲ ਕੁੱਲ ਟੀਕਾਕਰਨ ਇੱਕ ਅਰਬ 43 ਕਰੋੜ 15 ਲੱਖ 35 ਹਜ਼ਾਰ 641 ਹੋ ਗਿਆ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ ਓਮੀਕਰੋਨ, ਜੋ ਕਿ ਕੋਰੋਨਾ ਦਾ ਇੱਕ ਨਵਾਂ ਰੂਪ ਹੈ, ਦੇ ਕੁੱਲ 781 ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ 7,347 ਮਰੀਜ਼ਾਂ ਦੇ ਠੀਕ ਹੋਣ ਨਾਲ ਇਸ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 3,42,51,292 ਹੋ ਗਈ ਹੈ। ਇਸ ਸਮੇਂ ਦੌਰਾਨ ਐਕਟਿਵ ਕੇਸ 1576 ਵਧ ਕੇ 77,002 ਹੋ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ