ਕੋਰੋਨਾ ਦਾ ਦਰਦਨਾਕ ਕਹਿਰ, 8 ਮਹੀਨੇ ਦੇ ਬੱਚੇ ਦੀ ਮੌਤ, ਇਕ ਦਿਨ ਪਹਿਲਾਂ ਆਇਆ ਸੀ ਪਾਜਿਟਿਵ

Fight with Corona

ਅੰਮ੍ਰਿਤਸਰ ਵਿਖੇ ਦਾਖਲ ਸੀ ਇਹ ਬੱਚਾ,ਇੱਕ ਹੋਰ ਮੌਤ

ਸੋਮਵਾਰ ਨੂੰ ਮੁੜ ਆਏ 55 ਮਾਮਲੇ, ਕੁਲ ਗਿਣਤੀ ਹੋਈ 2663

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ‘ਚ ਕੋਰੋਨਾ ਲਗਾਤਾਰ ਕਹਿਰ ਢਾਹ ਰਿਹਾ ਹੈ ਬੀਤੇ ਦਿਨੀਂ ਹੀ ਕੋਰੋਨਾ ਪਾਜਿਟਿਵ ਹੋਇਆ 8 ਸਾਲਾ ਦਾ ਬੱਚਾ ਜਿੰਦਗੀ ਅਤੇ ਮੌਤ ਦੀ ਜੰਗ ਵਿੱਚ ਹਾਰ ਗਿਆ ਅਤੇ ਉਸ ਨੇ ਇਸ ਵਾਇਰਸ ਅੱਗੇ ਦਮ ਤੋੜ ਦਿੱਤਾ ਹੈ। ਇਸ ਬੇਹਦ ਦਰਦਨਾਕ ਖ਼ਬਰ ਨਾਲ ਅੰਮ੍ਰਿਤਸਰ ਕਾਫ਼ੀ ਜਿਆਦਾ ਨਿਰਾਸ਼ ਹੋ ਗਿਆ ਹੈ, ਕਿਉਂਕਿ ਹੁਣ ਤੱਕ ਦੀ ਘੱਟ ਉਮਰ ਦੀ ਇਹ ਮੌਤ ਹੋਈ ਹੈ। ਇਸ ਨਾਲ ਹੀ ਪੰਜਾਬ ਵਿੱਚ ਹੁਣ ਕੋਰੋਨਾ ਨਾਲ ਮੌਤ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ 53 ਹੋ ਗਈ ਹੈ।

ਇਥੇ ਹੀ ਸੋਮਵਾਰ ਨੂੰ ਮੁੜ ਤੋਂ 55 ਵਿੱਚ ਨਵੇਂ ਮਾਮਲੇ ਆਉਣ ਦੇ ਨਾਲ ਹੀ ਪੰਜਾਬ ਵਿੱਚ ਕੁਲ ਮਾਮਲੇ ਦੀ ਗਿਣਤੀ ਵੀ ਵੱਧ ਕੇ 2663 ਹੋ ਗਈ ਹੈ। ਇਨਾਂ ਨਵੇਂ 55 ਮਾਮਲੇ ਵਿੱਚ ਅੰਮ੍ਰਿਤਸਰ ਅਤੇ ਜਲੰਧਰ ਨੇ ਮੁੜ ਤੋਂ ਆਪਣਾ ਅਹਿਮ ਰੋਲ ਅਦਾ ਕੀਤਾ ਹੈ। ਅੰਮ੍ਰਿਤਸਰ ਵਿਖੇ 12 ਅਤੇ ਜਲੰਧਰ ਵਿਖੇ 14 ਨਵੇਂ ਮਾਮਲੇ ਆਏ ਹਨ, ਜਿਹੜੇ ਕਿ ਇਸ ਵਾਰ ਫਿਰ ਤੋਂ ਸਾਰਿਆਂ ਨਾਲੋਂ ਜਿਆਦਾ ਹਨ।

ਇਨਾਂ ਦੋਵਾਂ ਜਿਲ੍ਹਿਆਂ ਤੋਂ ਇਲਾਵਾ ਲੁਧਿਆਣਾ ਵਿਖੇ 9, ਪਟਿਆਲਾ ਵਿਖੇ 5, ਐਸ.ਬੀ.ਐਸ. ਨਗਰ ਵਿਖੇ 3, ਪਠਾਨਕੋਟ ਵਿਖੇ 3, ਫਰੀਦਕੋਟ ਵਿਖੇ 2, ਮੁਹਾਲੀ ਵਿਖੇ 2, ਸੰਗਰੂਰ ਵਿਖੇ 2, ਗੁਰਦਾਸਪੁਰ ਵਿਖੇ 1, ਫਾਜਿਲਕਾ ਵਿਖੇ 1 ਅਤੇ ਮੋਗਾ ਵਿਖੇ 1 ਨਵਾਂ ਮਾਮਲਾ ਸਾਹਮਣੇ ਆਇਆ ਹੈ।

ਇਥੇ ਹੀ ਸੋਮਵਾਰ ਨੂੰ 22 ਮਰੀਜ਼ ਠੀਕ ਹੋ ਕੇ ਵੀ ਆਪਣੇ ਘਰ ਪਰਤੇ ਹਨ, ਇਨਾਂ ਵਿੱਚ ਜਲੰਧਰ ਤੋਂ 10, ਲੁਧਿਆਣਾ ਤੋਂ 5, ਪਠਾਨਕੋਟ ਤੋਂ 4, ਫਤਿਹਗੜ ਸਾਹਿਬ ਤੋਂ 1, ਫਾਜਿਲਕਾ ਤੋਂ 1 ਅਤੇ ਪਟਿਆਲਾ ਤੋਂ 1 ਸ਼ਾਮਲ ਹਨ।  ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 2663 ਹੋ ਗਈ ਹੈ, ਜਿਸ ਵਿੱਚੋਂ 2128 ਠੀਕ ਹੋ ਗਏ ਹਨ ਅਤੇ 53 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 482 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।

ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ

  • ਜਿਲਾ    ਕੋਰੋਨਾ ਪੀੜਤ
  • ਅੰਮ੍ਰਿਤਸਰ  481
  • ਜਲੰਧਰ   307
  • ਲੁਧਿਆਣਾ  251
  • ਤਰਨਤਾਰਨ  159
  • ਗੁਰਦਾਸਪੁਰ  152
  • ਹੁਸ਼ਿਆਰਪੁਰ  135
  • ਪਟਿਆਲਾ  138
  • ਮੁਹਾਲੀ    128
  • ਐਸ.ਬੀ.ਐਸ. ਨਗਰ  109
  • ਸੰਗਰੂਰ   111
  • ਪਠਾਨਕੋਟ  91
  • ਰੋਪੜ   71
  • ਮੁਕਤਸਰ   70
  • ਫਰੀਦਕੋਟ  74
  • ਫਤਿਹਗੜ ਸਾਹਿਬ  70
  • ਮੋਗਾ   67
  • ਬਠਿੰਡਾ    55
  • ਫਿਰੋਜ਼ਪੁਰ  46
  • ਫਾਜ਼ਿਲਕਾ  48
  • ਕਪੂਰਥਲਾ  40
  • ਮਾਨਸਾ   34
  • ਬਰਨਾਲਾ   26
  • ਕੁਲ    2663

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।