ਸਾਡੇ ਨਾਲ ਸ਼ਾਮਲ

Follow us

19.5 C
Chandigarh
Monday, February 23, 2026
More
    Home ਇੱਕ ਨਜ਼ਰ ਕੋਰੋਨਾ ਦੇ ਸਰਗ...

    ਕੋਰੋਨਾ ਦੇ ਸਰਗਰਮ ਮਾਮਲਿਆਂ ‘ਚ ਲਗਾਤਾਰ ਕਮੀ

    Corona India

    ਦੇਸ਼ ‘ਚ ਕੋਰੋਨਾ ਦੇ 36,652 ਨਵੇਂ ਮਾਮਲੇ ਮਿਲੇ

    ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੀ ਰਫ਼ਤਾਰ ਹੌਲੀ ਹੋਣ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋਣ ਨਾਲ ਸਰਗਰਮ ਮਾਮਲੇ ਘੱਟ ਹੋ ਕੇ ਚਾਰ ਲੱਖ 9 ਹਜ਼ਾਰ ਰਹਿ ਗਏ ਹਨ। ਪਿਛਲੇ ਛੇ ਦਿਨਾਂ ਤੋਂ ਕੋਰੋਨਾ ਦੇ ਨਵੀ ਮਾਮਲੇ 40 ਹਜ਼ਾਰ ਤੋਂ ਹੇਠਾਂ ਆ ਰਹੇ ਹਨ ਪਰ ਇਨ੍ਹਾਂ ਦੀ ਗਿਣਤੀ 35 ਹਜ਼ਾਰ ਦੇ ਆਸ-ਪਾਸ ਬਣੀ ਹੋਈ ਹੈ, ਜਿਸ ਨਾਲ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 96 ਲੱਖ ਤੋਂ ਪਾਰ ਹੋ ਗਈ ਹੈ।

    Corona

    ਚੰਗੀ ਗੱਲ ਇਹ ਹੈ ਕਿ ਠੀਕ ਹੋਣ ਵਾਲਿਆਂ ਦੀ ਦਰ ‘ਚ ਵਾਧਾ ਬਣਿਆ ਹੋਇਆ ਹੈ ਤੇ ਹੁਣ ਤੱਕ ਕਰੀਬ 90.6 ਲੱਖ ਰੋਗੀ ਇਸ ਬਿਮਾਰੀ ਨੂੰ ਹਰਾ ਚੁੱਕੇ ਹਨ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 36,652 ਨਵੇਂ ਮਾਮਲੇ ਆਏ, ਜਿਸ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ 96.08 ਲੱਖ ਹੋ ਗਈ ਹੈ। ਇਸ ਦੌਰਾਨ 42,533 ਮਰੀਜ਼ ਠੀਕ ਹੋਏ ਤੇ ਇਸ ਦੇ ਨਾਲ ਰਿਕਵਰੀ ਦਰ ਵਧ ਕੇ 94.28 ਫੀਸਦੀ ਹੋ ਗਈ ਹੈ। ਨਵੇਂ ਮਾਮਮਲਆਂ ਦੇ ਮੁਕਾਬਲੇ ‘ਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਰਹਿਣ ਨਾਲ ਸਰਗਰਮ ਮਾਮਲੇ 6393 ਘੱਟ ਹੋਏ ਹਨ ਤੇ ਇਨ੍ਹਾਂ ਦੀ ਗਿਣਤੀ ਘੱਟ ਕੇ 4,09,689 ਰਹਿ ਗਈ ਹੈ। ਇਸ ਦੌਰਾਨ 512 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,39,700 ਹੋ ਗਿਆ ਹੈ ਤੇ ਮ੍ਰਿਤਕ ਦਰ ਹਾਲੇ 1.45 ਫੀਸਦੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.