ਰੁਕ-ਰੁਕ ਕੇ ਹਮਲਾਵਰ ਹੁੰਦਾ ਰਹੇਗਾ ਕੋਰੋਨਾ ਵਾਇਰਸ!
ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਰੋਨਾ ਕਦੇ ਨਾ ਨਸ਼ਟ ਹੋਣ ਵਾਲਾ ਅਜਿਹਾ ਜਾਨਲੇਵਾ ਸੰਕਰਮਣ ਹੈ ਜਿਸ ਦੀ ਮਹੀਨਿਆਂ ਅਤੇ ਸਾਲ ਦੇ ਵਕਫ਼ੇ ਦੌਰਾਨ ਮਨੁੱਖੀ ਸਰੀਰ ਅੰਦਰ ਆਉਣ ਦੀ ਸੰਭਾਵਨਾ ਹਮੇਸ਼ਾ ਬਰਕਰਾਰ ਰਹਿੰਦੀ ਹੈ। ਵਿਗਿਆਨਕਾਂ ਨੇ ਅੱਗੇ ਇਹ ਵੀ ਜ਼ਾਹਿਰ ਕੀਤਾ ਹੈ ਕਿ ਕੋਰੋਨਾ ਵਾਇਰਸ ਦੇ ਵੈਰੀਐਂਟ ਨੂੰ ਪੂਰਨ ਰੂਪ ਵਿਚ ਖ਼ਤਮ ਨਹੀਂ ਕੀਤਾ ਜਾ ਸਕਦਾ, ਉਸ ਤੋਂ ਬਚਾਅ ਅਤੇ ਜੀਵਾਣੂਆਂ ਨਾਲ ਲੜਨ ਲਈ ਸਿਰਫ ਦਵਾਈ ਜਾਂ ਵੈਕਸੀਨ ਲਈ ਜਾ ਸਕਦੀ ਹੈ।
ਕੋਰੋਨਾ ਤੋਂ ਦੂਰ ਰਹਿਣ ਲਈ ਸਿਰਫ ਅਤੇ ਸਿਰਫ ਸਾਵਧਾਨੀ ਅਤੇ ਸਿਹਤ ਮਾਹਿਰਾਂ ਵੱਲੋਂ ਦਿੱਤੇ ਜਾਣ ਵਾਲੀਆਂ ਹਦਾਇਤਾਂ ਦੀ ਹੀ ਪਾਲਣਾ ਕਰਨੀ ਹੋਵੇਗੀ ਨਹੀਂ ਤਾਂ ਇਹ ਵਾਇਰਸ ਜਾਨਲੇਵਾ ਤਾਂ ਹੈ ਹੀ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ-ਦੂਜੇ ਦੇ ਸੰਕਰਮਣ ਨਾਲ ਫੈਲਣ ਵਾਲਾ ਭਿਆਨਕ ਕੋਰੋਨਾ ਨਾ ਸਿਰਫ ਇੱਕ ਕੁਦਰਤੀ ਆਫਤ ਅਤੇ ਕੁਦਰਤ ਨਾਲ ਛੇੜਛਾੜ ਦਾ ਨਤੀਜਾ ਹੈ, ਸਗੋਂ ਆਪਣੀ ਕੁਦਰਤ ਪ੍ਰਤੀ ਜਿੰਮੇਵਾਰੀ ਭੁਲਾ ਚੁੱਕੇ ਕੁਝ ਲੋਕਾਂ ਦੇ ਵਿਗੜੇ ਮਾਨਸਿਕ ਸੰਤੁਲਨ ਦਾ ਸਿੱਟਾ ਵੀ ਹੈ।
ਕੁਦਰਤ ਨੇ ਸਾਨੂੰ ਪਹਿਲਾਂ ਤੋਂ ਹੀ ਸੁਚੇਤ ਕਰ ਰੱਖਿਆ ਸੀ, ਪਹਿਲਾਂ ਸੁਨਾਮੀ, ਹੜ੍ਹ, ਸੋਕਾ ਅਤੇ ਢਿੱਗਾਂ ਡਿੱਗਣ ਦੇ ਨਤੀਜਿਆਂ ਨੇ ਸਾਨੂੰ ਸੁਚੇਤ ਕੀਤਾ ਸੀ ਅਤੇ ਨਾ ਜਾਣੇ ਐਨੀਆਂ ਭਿਆਨਕ ਆਫ਼ਤਾਂ ਨਾਲ ਕਿੰਨੇ ਲੋਕ ਕਾਲ ਦੇ ਮੂੰਹ ’ਚ ਸਮਾ ਚੁੱਕੇ ਹਨ! ਹਰ ਸਾਲ ਸੁਨਾਮੀ, ਜ਼ਮੀਨ ਖਿਸਕਣ ਅਤੇ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ’ਚ ਹੁੰਦੀ ਰਹੀ ਹੈ, ਪਰ ਕੁਝ ਦੇਸ਼ਾਂ ਦੇ ਨਾਗਰਿਕਾਂ ਦੀ ਮਾਨਸਿਕਤਾ ਬਾਰੇ ਕੀ ਕਹੀਏ, ਜਿਨ੍ਹਾਂ ਨੇ ਸਬਜ਼ੀ, ਦੁੱਧ, ਫਲ, ਸੱੁਕੇ ਮੇਵੇ ਆਦਿ ਨੂੰ ਛੱਡ ਕੇ ਕੁੱਤੇ, ਬਿੱਲੀ, ਸੱਪ, ਚਮਗਾਦੜ, ਸੂਰ ਆਦਿ ਖਾਣ ਦੀ ਇੱਛਾ ਆਪਣੇ ਅੰਦਰ ਬਾਲ ਰੱਖੀ ਸੀ ਅਤੇ ਉਨ੍ਹਾਂ ਨੇ ਇਸ ਦਾ ਰੋਜ਼ਾਨਾ ਸੇਵਨ ਸ਼ੁਰੂ ਕਰ ਦਿੱਤਾ। ਚੀਨ ਸਮੇਤ ਦੁਨੀਆਂ ’ਚ ਕਈ ਅਜਿਹੇ ਦੇਸ਼ ਹਨ ਜੋ ਹਰ ਰੋਜ਼ ਜੀਵ-ਜੰਤੂਆਂ ਦਾ ਮਾਸ ਖਾ ਕੇ ਨਵੀਆਂ ਬਿਮਾਰੀਆਂ ਨੂੰ ਜਨਮ ਦੇ ਰਹੇ ਹਨ।
ਚੀਨ ਵੱਲੋਂ ਚਮਗਾਦੜ, ਸੱਪ, ਕੇਕੜੇ ਅਤੇ ਨਾ ਜਾਣੇ ਕਿੰਨੇ ਜੀਵ-ਜੰਤੂਆਂ ਦਾ ਮਾਸ ਆਪਣੇ ਖਾਣੇ ’ਚ ਇਸਤੇਮਾਲ ਕੀਤਾ ਜਾਂਦਾ ਹੈ। ਅਤੇ ਇਸੇ ਦਾ ਨਤੀਜਾ ਹੈ ਕਿ ਚਮਗਾਦੜ ’ਤੇ ਕਈ ਤਰ੍ਹਾਂ-ਤਰ੍ਹਾਂ ਦੇ ਜੈਵਿਕ ਪ੍ਰੀਖਣ ਕਰਕੇ ਕੋਰੋਨਾ ਵਾਇਰਸ ਜਿਹੀ ਭਿਆਨਕ ਅਤੇ ਜਾਨਲੇਵਾ ਬਿਮਾਰੀ ਪੈਦਾ ਕਰ ਦਿੱਤੀ ਗਈ ਅਤੇ ਇਹੋ ਕੋਰੋਨਾ ਵਾਇਰਸ ਪੂਰੇ ਵਿਸ਼ਵ ਭਰ ’ਚ ਮੌਤ ਦੀ ਖੇਡ ਰਚਾ ਕੇ ਲੱਖਾਂ ਲੋਕਾਂ¿; ਦੀਆਂ ਕੀਮਤੀ ਜਾਨਾਂ ਜਾਣ ਦਾ ਕਾਰਨ ਵੀ ਬਣਿਆ ਹੈ।¿;
ਇਹ ਮਨੁੱਖੀ ਮਾਨਸਿਕ ਅਸੰਤੁਲਨ ਅਤੇ ਪਾਗਲਪਣ ਦਾ ਇੱਕ ਭਿਆਨਕ ਨਤੀਜਾ ਹੈ, ਜਿਸ ਦਾ ਇੱਕਦਮ ਸਹੀ ਅਤੇ ਸਟੀਕ ਇਲਾਜ ਲੱਭਣ ਲਈ ਵਿਗਿਆਨਕਾਂ ਦਾ ਸਿਰ ਤੋਂ ਪੈਰਾਂ ਤੱਕ ਪਸੀਨਾ ਛੱੁਟ ਗਿਆ ਹੈ। ਫਿਰ ਵੀ ਵਿਗਿਆਨਕ ਇਸ ਕੋਵਿਡ-19 ਦੇ ਵਾਇਰਸ ਦਾ 100 ਫੀਸਦੀ ਇਲਾਜ ਨਹੀਂ ਲੱਭ ਸਕੇ ਹਨ। ਧਰਤੀ ’ਤੇ ਬਹੁਤ ਸਾਰੀਆਂ ਸਕਾਰਾਤਮਕ ਚੀਜ਼ਾਂ ਹਨ। ਪਾਣੀ, ਹਵਾ, ਮਿੱਟੀ ਦੇ ਤੱਤ, ਦਰੱਖਤ, ਝਰਨੇ, ਸਮੁੰਦਰ, ਤਲਾਬ , ਨਦੀਆਂ ਇਨ੍ਹਾਂ ਸਭ ਦਾ ਬਿਹਤਰ ਇਸਤੇਮਾਲ ਕਰਕੇ ਮਨੁੱਖ ਧਰਤੀ ਨੂੰ ਖੁਸ਼ਹਾਲ ਅਤੇ ਮਾਲਾਮਾਲ ਕਰਦਾ ਆਇਆ ਹੈ।
ਨਾਲ ਹੀ ਆਪਣੇ ਜੀਵਨ ’ਚ ਇਸਤੇਮਾਲ ਲਈ ਸਬਜ਼ੀਆਂ, ਫਲ, ਦੇਸੀ ਦਵਾਈਆਂ ਅਤੇ ਅਣਗਿਣਤ ਕੁਦਰਤੀ ਤੱਤ ਜਿਵੇਂ ਹੀਰੇ, ਮੋਤੀ, ਸੋਨਾ, ਤਾਂਬਾ, ਪਿੱਤਲ ਆਦਿ ਕੱਢ ਕੇ ਜ਼ਿੰਦਗੀ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਵੀ ਸਫਲ ਹੋਇਆ ਹੈ। ਪਰ ਕੁਝ ਲੋਕਾਂ ਨੇ ਆਪਣੀ ਦਿਮਾਗੀ ਪ੍ਰੇਸ਼ਾਨੀ ਜਾਂ ਜੀਭ ਦੇ ਸੁਵਾਦ ਦੇ ਚੱਲਦਿਆਂ ਬੇਜੁਬਾਨ ਜਾਨਵਰਾਂ¿; ਨੂੰ ਕਤਲ ਕਰ ਖਾਣੇ ’ਚ ਸ਼ਾਮਲ ਕਰਕੇ ਕੁਦਰਤੀ ਸੰਤੁਲਨ¿; ਨੂੰ ਵਿਗਾੜਨ ਦਾ ਜ਼ੋਖਮ ਚੱੁਕਿਆ। ਇਸੇ ਤਰ੍ਹਾਂ ਰੁੱਖ, ਪਾਣੀ, ਮਿੱਟੀ, ਹਵਾ ਨੂੰ ਨਾ ਬਚਾ ਕੇ¿; ਅਤੇ ਗੈਰ-ਕੁਦਰਤੀ ਚੀਜਾਂ ਦਾ ਇਸਤੇਮਾਲ ਕਰਕੇ ਦੁਨੀਆਂ ਦਾ ਤਾਪਮਾਨ ਵਧਾ ਕੇ ਮਨੁੱਖ ਜਾਤੀ ਲਈ ਅਨੇਕਾਂ ਖ਼ਤਰੇ ਅਤੇ ਮੁਸੀਬਤਾਂ ਪੈਦਾ ਕਰ ਲਈਆਂ ਹਨ। ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਵਾਤਾਵਰਨ ਪ੍ਰਦੂਸ਼ਣ ਸ਼ਹਿਰਾਂ ’ਤੇ ਛਾਇਆ ਹੋਇਆ ਹੈ।
ਵਿਸ਼ਵ ਪੱਧਰ ’ਤੇ ਵਧਦਾ ਤਾਪਮਾਨ ਵੀ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਬਣਿਆ ਹੈ। ਕੁਦਰਤ ਨਾਲ ਇਸ ਭਿਆਨਕ ਛੇੜਛਾੜ ਕਾਰਨ ਹਰ ਸ਼ਹਿਰ ਹਰ ਦੇਸ਼ ਦੇ ਲੱਖਾਂ ਲੋਕ ਮੌਤ ਦੀ ਬੁੱਕਲ ਵਿਚ ਚਲੇ ਗਏ ਹਨ। ਪਰ ਕੁਝ ਲੋਕਾਂ ਦੇ ਮਾਨਸਿਕ ਅਸੰਤੁਲਨ ਕਾਰਨ ਨਾ ਸਿਰਫ ਮਨੁੱਖੀ ਸਰੀਰ ਨਸ਼ਟ ਹੋ ਰਿਹਾ ਹੈ, ਸਗੋਂ ਲੱਖਾਂ ਬੇਜ਼ੁਬਾਨ ਅਤੇ ਨਿਰਦੋਸ਼ ਜਾਨਵਰ, ਜੀਵ-ਜੰਤੂ ਵੀ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਹਨ। ਚੀਨ ਅਤੇ ਵਿਸ਼ਵ ਦੇ ਆਦਿਵਾਸੀ ਲੋਕ ਸੱਪ, ਬਿੱਛੂ, ਚਮਗਾਦੜ ਅਤੇ ਹੋਰ ਜੀਵ-ਜੰਤੂਆਂ ਦਾ ਸ਼ਿਕਾਰ ਕਰਕੇ ਜੀਵਾਂ ਪ੍ਰਤੀ ਬਰਬਰਤਾ ਦਾ ਸਬੂਤ ਦੇ ਕੇ ਆਪਣੀ ਭੁੱਖ ਸ਼ਾਂਤ ਕਰ ਰਹੇ ਹਨ। ਅਜਿਹੇ ’ਚ ਕੁਦਰਤ ਵੀ ਇਨ੍ਹਾਂ ਦੇ ਘਿਨੌਣੇ ਕਰਮਾਂ ਅਤੇ ਪਾਗਲਪਣ ਦੇ ਬਦਲੇ ਨਵੀਆਂ ਬਿਮਾਰੀਆਂ ਪੈਦਾ ਕਰ ਮੌਤ ਦੇ ਅਨੇਕਾਂ ਨਵੇਂ ਕਾਰਨ ਸਿਰਜ਼ ਰਹੀ ਹੈ।
ਅਹਿਮ ਗੱਲ ਇਹ ਹੈ ਕਿ ਵਿਸ਼ਵ ਪੱਧਰ ’ਤੇ ਕੋਰੋਨਾ ਨੇ ਅਲੱਗ-ਅਲੱਗ ਦੇਸ਼ਾਂ ਦੇ ਲੱਖਾਂ ਲੋਕਾਂ ਨੂੰ ਮੌਤ ਦਿੱਤੀ ਹੈ ਅਤੇ ਇਸ ਮਹਾਂਮਾਰੀ ਨੂੰ ਪੈਦਾ ਕਰਨ ਵਾਲੇ ਚੀਨ ’ਤੇ ਕੋਈ ਕਾਰਵਾਈ ਜਾਂ ਸਮਾਜਿਕ-ਵਪਾਰਕ ਰੋਕ ਲਾਉਣ ਬਾਰੇ ਕਿਸੇ ਵੀ ਦੇਸ਼ ਨੇ ਇਕੱਠਿਆਂ ਹੋਣ ’ਤੇ ਕੋਈ ਵਿਚਾਰ ਨਹੀਂ ਕੀਤਾ। ਚੀਨ ਵੱਲੋਂ ਇਹ ਇੱਕ ਤਰ੍ਹਾਂ ਦਾ ਰਸਾਇਣਕ ਹਥਿਆਰ ਇਸਤੇਮਾਲ ਕਰਕੇ ਆਪਣੀ ਮਨੁੱਖਤਾ ਮਾਰੂ ਮਾਨਸਿਕਤਾ ਨੂੰ ਉਜਾਗਰ ਕੀਤਾ ਗਿਆ ਹੈ। ਤੁਹਾਨੂੰ ਇੰਝ ਨਹੀਂ ਲੱਗਦਾ ਕਿ ਚੀਨ ਇਸੇ ਤਰ੍ਹਾਂ ਦੇ ਹੋਰ ਰਸਾਇਣਕ ਜਾਂ ਜੈਵਿਕ ਹਥਿਆਰਾਂ ਦਾ ਇਸਤੇਮਾਲ ਕਰਕੇ ਪੂਰੇ ਵਿਸ਼ਵ ਅਤੇ ਮਨੁੱਖਤਾ ਨੂੰ ਖ਼ਤਰੇ ’ਚ ਪਾ ਸਕਦਾ ਹੈ! ਕਿਉਂਕਿ ਚੀਨ ਅਤੇ ਉੱਥੋਂ ਦਾ ਸ਼ਾਸਨ ਤੰਤਰ ਅਜੇ ਵੀ ਸਭ ਤੋਂ ਤਾਕਤਵਰ ਬਣਨ ਦੀ ਦੌੜ ਕਾਰਨ ਆਪਣੇ ਵਿਸਥਾਰਵਾਦੀ ਅਤੇ ਮਨੁੱਖਤਾ ਦਾ ਘਾਣ ਕਰਨ ਵਾਲੇ ਇਰਾਦਿਆਂ ’ਤੇ ਡਟਿਆ ਹੋਇਆ ਹੈ।
ਚੀਨ ਦੀ ਸਾਜ਼ਿਸ਼ ਦੇ ਤਹਿਤ ਹੀ ਇਹ ਵਾਇਰਸ ਪੂਰੀ ਦੁਨੀਆਂ ਵਿਚ ਫੈਲਿਆ ਹੈ। ਸੋ ਵਿਸ਼ਵ ਪੱਧਰ ’ਤੇ ਸੰਯੁਕਤ ਰਾਜ ਸੰਘ ਨੂੰ ਦੁਨੀਆਂ ਦੇ ਹਰ ਮੁਲਕ ’ਤੇ ਕਿਸੇ ਤਰ੍ਹਾਂ ਦਾ ਰਸਾਇਣਕ¿; ਜਾਂ ਜੈਵਿਕ ਪ੍ਰੀਖਣ ਕਰਨ ’ਤੇ ਰੋਕ ਲਾ ਕੇ ਤੁਰੰਤ ਉਸ ਦੀ ਸੰਯੁਕਤ ਰਾਸ਼ਟਰ ਸੰਘ ਦੀ ਹਿੱਸੇਦਾਰੀ ਨੂੰ ਰੱਦ ਕਰਨਾ ਚਾਹੀਦਾ ਹੈ। ਕੁਦਰਤ ਦਾ ਘਾਣ ਕਰਨ ਅਤੇ ਮਨੱੁਖਤਾ ਮਾਰੂ ਕੰਮ ਕਰਨ ਵਾਲੇ¿; ਚੀਨ ਦੇ ਖਿਲਾਫ ਵੀ ਅੰਤਰਰਾਸ਼ਟਰੀ ਮੰਚ ’ਤੇ ਕਾਰਵਾਈ ਹੋਣੀ ਚਾਹੀਦੀ ਹੈ।
ਜੇਕਰ ਅਜਿਹਾ ਨਾ ਹੋਇਆ ਤਾਂ ਭਵਿੱਖ ਵਿਚ ਵੀ ਮਨੁੱਖ ਜਾਤੀ ਇਸ ਤਰ੍ਹਾਂ ਦੇ ਰਸਾਇਣਕ ਅਤੇ ਜੈਵਿਕ ਹਥਿਆਰਾਂ ਦੀ ਬਲੀ ਚੜ੍ਹਦੀ ਰਹੇਗੀ ਅਤੇ ਉੱਤਰ ਕੋਰੀਆ ਅਤੇ ਚੀਨ ਵਰਗੇ ਦੇਸ਼ਾਂ ਦੇ ਹੁਕਮਰਾਨਾਂ ਦੇ ਮਾਨਸਿਕ ਪਾਗਲਪਣ ਕਾਰਨ ਅਨੇਕਾਂ ਖ਼ਤਰਨਾਕ ਅਤੇ ਸਰੀਰ ਨੂੰ ਨਸ਼ਟ ਕਰਨ ਵਾਲੇ ਕੈਮੀਕਲ ਹਥਿਆਰ ਭਵਿੱਖ ਵਿਚ ਵੀ ਸਾਰੀ ਮਨੁੱਖਤਾ ਦੀ ਜਿੰਦਗੀ ਨਾਲ ਖੇਡਦੇ ਰਹਿਣਗੇ ਅਤੇ ਲੋਕ ਇਸੇ ਤਰ੍ਹਾਂ ਮੌਤ ਦੀ ਭੇਂਟ ਚੜ੍ਹਦੇ ਰਹਿਣਗੇ। ਇਹ ਪੂਰੇ ਵਿਸ਼ਵ ਅੱਗੇ ਅੱਜ ਇੱਕ ਬਹੁਤ ਵੱਡੀ ਸਮੱਸਿਆ ਬਣ ਕੇ ਖੜ੍ਹੀ ਹੋਈ ਹੈ ਅਤੇ ਇਸ ਦਾ ਠੋਸ ਹੱਲ ਲੱਭਣਾ ਬਹੁਤ ਜ਼ਰੂਰੀ ਹੈ।
ਏਅਰ ਫੋਰਸ ਰੋਡ, ਬਠਿੰਡਾ।
ਹਰਪ੍ਰੀਤ ਸਿੰਘ ਬਰਾੜ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ