ਕੋਰੋਨਾ ਵਾਇਰਸ: ਚੀਨ ‘ਚ ਮਰਨ ਵਾਲਿਆਂ ਦੀ ਗਿਣਤੀ ਹੋਈ 361

ਕੋਰੋਨਾ ਵਾਇਰਸ: ਚੀਨ ‘ਚ ਮਰਨ ਵਾਲਿਆਂ ਦੀ ਗਿਣਤੀ ਹੋਈ 361
ਪੀੜਤ ਮਰੀਜਾਂ ਦੀ ਗਿਣਤੀ ਹੋਈ 17,205 ਜਦੋਂ ਕਿ 21,558 ਸ਼ੱਕੀ

ਬੀਜਿੰਗ/ਨਵੀਂ ਦਿੱਲੀ , ਏਜੰਸੀ। ਚੀਨ ‘ਚ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ 57 ਲੋਕਾਂ ਦੀ ਮੌਤ ਹੋਈ ਹੈ ਅਤੇ ਇਸ ਦੇ ਨਾਲ ਹੀ ਇੱਥੇ ਇਸ ਸੰਕ੍ਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ 361 ਹੋ ਗਈ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ। ਆਯੋਗ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 2,103 ਹੋਰ ਲੋਕਾਂ ‘ਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਇਸ ਦੇ ਨਾਲ ਹੀ ਚੀਨ ‘ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜਾਂ ਦੀ ਗਿਣਤੀ 17,205 ਹੋ ਗਈ ਹੈ , ਜਦੋਂ ਕਿ 21,558 ਸ਼ੱਕੀ ਮਰੀਜਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਪਿਛਲੇ ਸਾਲ ਦਸੰਬਰ ਦੇ ਆਖਰ ‘ਚ ਚੀਨ ਦੇ ਵੁਹਾਨਨ ਸੂਬੇ ‘ਚ ਸਾਹਮਣੇ ਆਇਆ ਸੀ। ਮੌਜੂਦਾ ਸਮੇਂ ‘ਚ ਇਹ 20 ਤੋਂ ਜ਼ਿਆਦਾ ਦੇਸ਼ਾਂ ਚ ਫੈਲ ਚੁੱਕਿਆ ਹੈ। Corona Virus

ਬੰਗਾਲ ‘ਚ 8 ਯਾਤਰੀਆਂ ਦੀ ਪਹਿਚਾਣ

ਇਸ ਤੋਂ ਇਲਾਵਾ ਚੀਨ ਦੇ ਵੁਹਾਨ ਤੋਂ 23 ਜਨਵਰੀ ਨੂੰ ਵਾਪਸ ਆਏ ਉਹਨਾਂ 8 ਵਿਅਕਤੀਆਂ ਦੀ ਪਹਿਚਾਣ ਕਰ ਲਈ ਗਈ ਹੈ ਜੋ ਜਹਾਜ਼ ‘ਚ ਕੋਰੋਨਾ ਵਾਇਰਸ ਸੰਕ੍ਰਮਿਤ ਕੇਰਲ ਦੇ ਵਿਦਿਆਰਥੀਆਂ ਨਾਲ ਬੈਠੇ ਸਨ। ਪਹਿਚਾਣੇ ਗਏ ਯਾਤਰੀਆਂ ‘ਚ 3 ਪੱਛਮੀ ਬੰਗਾਲ ਦੇ, 3 ਚੀਨ ਦੇ ਅਤੇ 1-1 ਓਡੀਸ਼ਾ ਤੇ ਦਿੱਲੀ ਦੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here