ਕੋਰੋਨਾ : ਪੰਜਾਬ ਸਰਕਾਰ ਨੇ ਇਕੱਠ ਤੋਂ ਬਚਣ ਦੀ ਕੀਤੀ ਅਪੀਲ

ਕੋਰੋਨਾ : ਪੰਜਾਬ ਸਰਕਾਰ ਨੇ ਇਕੱਠ ਤੋਂ ਬਚਣ ਦੀ ਕੀਤੀ ਅਪੀਲ

ਚੰਡੀਗੜ, (ਅਸ਼ਵਨੀ ਚਾਵਲਾ)। ਕੋਵਿਡ-19 (ਕੋਰੋਨਾ) ਤੋਂ ਬਚਾਅ ਪੰਜਾਬ ਦੇ ਸਿਹਤ ਵਿਭਾਗ ਨੇ ਅੱਜ ਅਡਵਾਇਜ਼ਰੀ ਜਾਰੀ ਕੀਤੀ ਹੈ ਜਿਲਾ ਡਿਪਟੀ ਕਮਿਸ਼ਟਰਾਂ ਤੇ ਸਿਵਲ ਸਰਜਨਾਂ ਨੂੰ ਜਾਰੀ ਪੱਤਰ ਅਨੁਸਾਰ ਇੱਕਠ ਵਾਲੇ ਸਮਾਰੋਹ ਮੁਲਤਵੀ ਕਰ ਦਿੱਤੇ ਗਏ ਹਨ ਬਹੁਤ ਜ਼ਰੂਰੀ ਹਾਲਤ ਇਕੱਠ ਜਾਰੀ ਹਦਾਇਤਾਂ ਨਾਲ ਹੀ ਕੀਤਾ ਜਾ ਸਕੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਜਾਰੀ ਨੋਟੀਫਿਕੇਸਨ ਅਨੁਸਾਰ, ਸਾਰੇ ਹਸਪਤਾਲਾਂ (ਸਰਕਾਰੀ ਅਤੇ ਪ੍ਰਾਈਵੇਟ) ਵਿੱਚ ਪੰਜਾਬ ਐਪੀਡੈਮਿਕ ਡਾਈਸੀਜ਼, ਕੋਵਿਡ -19 ਰੈਗੂਲੇਸ਼ਨਸ, 2020 ਤਹਿਤ ਕੋਵਿਡ -19 (ਕੋਰੋਨਾ ਵਾਇਰਸ ਬਿਮਾਰੀ 2019) ਦੇ ਸੱਕੀ ਮਾਮਲਿਆਂ ਦੀ ਜਾਂਚ ਲਈ ਫਲੂ ਕਾਰਨਰ ਹੋਣੇ ਚਾਹੀਦੇ ਹਨ ਅਤੇ ਕੋਵਿਡ-19 ਨਾਲ ਪ੍ਰਭਾਵਿਤ ਦੇਸ਼ ਜਾਂ ਖੇਤਰ ਦੀ ਯਾਤਰਾ ਕਰਨ ਵਾਲੇ ਵਿਅਕਤੀ ਦੀ ਯਾਤਰਾ ਸਬੰਧੀ ਸਾਰੀ ਜਾਣਕਾਰੀ ਦਾ ਰਿਕਾਰਡ ਰੱਖਿਆ ਜਾਵੇਗਾ।

ਇਸ ਤੋਂ ਇਲਾਵਾ ਕੋਵਿਡ -19 ਦੇ ਕਿਸੇ ਸ਼ੱਕੀ ਜਾਂ ਪੁਸਟੀ ਕੀਤੇ ਮਾਮਲਿਆਂ ਦੇ ਸੰਪਰਕ ਵਿਚ ਆਉਣ ਸਬੰਧੀ ਵੀ ਜਾਣਕਾਰੀ ਦਰਜ ਕੀਤੀ ਜਾਵੇਗੀ। ਜੇ ਕੋਈ ਵਿਅਕਤੀ ਪਿਛਲੇ 14 ਦਿਨਾਂ ਦੌਰਾਨ ਕੋਵਿਡ-19 ਤੋਂ ਪ੍ਰਭਾਵਿਤ ਖੇਤਰ ਦੀ ਯਾਤਰਾ ਕਰਕੇ ਆਇਆ ਹੈ ਤੇ ਉਸ ਵਿੱਚ ਇਸ ਵਾਈਰਸ ਦੇ ਲੱਛਣ ਨਹੀਂ ਪਾਏ ਜਾਂਦੇ ਤਾਂ ਵੀ ਉਸ ਵਿਅਕਤੀ ਨੂੰ ਪਤਾ ਲੱਗਣ ਦੇ 14 ਦਿਨਾਂ ਤੋਂ ਘਰ ਵਿੱਚ ਅਲੱਗ ਰੱਖਣਾ ਚਾਹੀਦਾ ਹੈ। ਇਸੇ ਤਰਾਂ, ਜੇ ਕੋਈ ਵਿਅਕਤੀ ਪਿਛਲੇ 14 ਦਿਨਾਂ ਦੌਰਾਨ ਕੋਵਿਡ-19 ਤੋਂ ਪ੍ਰਭਾਵਿਤ ਖੇਤਰ ਦੀ ਯਾਤਰਾ ਕਰਕੇ ਆਇਆ ਹੈ ਤੇ ਉਸ ਵਿੱਚ ਇਸ ਵਾਈਰਸ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਵਿਅਕਤੀ ਨੂੰ ਪ੍ਰੋਟੋਕੋਲ ਅਨੁਸਾਰ ਹਸਪਤਾਲ ਵਿਚ ਵੱਖ ਰੱਖਿਆ ਜਾਣਾ ਚਾਹੀਦਾ ਹੈ ਅਤੇ ਪ੍ਰੋਟੋਕੋਲ ਅਨੁਸਾਰ ਕੋਵਿਡ-19 ਲਈ ਟੈਸਟ ਕੀਤਾ ਜਾਵੇਗਾ।

ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਅਜਿਹੇ ਸਾਰੇ ਮਾਮਲਿਆਂ ਦੀ ਜਾਣਕਾਰੀ ਜਿਲ੍ਹੇ ਦੇ ਸਿਵਲ ਸਰਜਨ ਦੇ ਦਫਤਰ ਨੂੰ ਤੁਰੰਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਕੋਈ ਵੀ ਵਿਅਕਤੀ/ਸੰਸਥਾ/ਸੰਗਠਨ ਕੋਵੀਡ-19 ਸਬੰਧੀ ਜਾਣਕਾਰੀ ਲਈ ਕੋਈ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਦੀ ਵਰਤੋਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਮਨਜੂਰੀ ਤੋਂ ਬਿਨਾਂ ਨਹੀਂ ਕਰੇਗਾ। ਇਹ ਕੋਵਿਡ-19 ਸਬੰਧੀ ਕਿਸੇ ਵੀ ਅਫਵਾਹ ਜਾਂ ਅਣਅਧਿਕਾਰਤ ਜਾਣਕਾਰੀ ਦੇ ਫੈਲਣ ਨੂੰ ਰੋਕਣ ਲਈ ਹੈ। ਜੇ ਕੋਈ ਵਿਅਕਤੀ/ਸੰਸਥਾ/ਸੰਗਠਨ ਅਜਿਹੀਆਂ ਗਤੀਵਿਧੀਆਂ ਵਿਚ ਸਾਮਲ ਪਾਇਆ ਜਾਂਦਾ ਹੈ, ਤਾਂ ਇਹਨਾਂ ਨਿਯਮਾਂ ਤਹਿਤ ਉਸ ਨੂੰ ਅਪਰਾਧੀ ਮੰਨਿਆ ਜਾਵੇਗਾ।

ਸਿੱਧੂ ਨੇ ਦੱਸਿਆ ਕਿ ਕਿਸੇ ਵੀ ਪ੍ਰਾਈਵੇਟ ਲੈਬਾਰਟਰੀ ਨੂੰ ਪੰਜਾਬ ਸੂਬੇ ਵਿੱਚ ਕੋਵੀਡ -19 ਲਈ ਨਮੂਨੇ ਲੈਣ ਜਾਂ ਟੈਸਟ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ। ਅਜਿਹੇ ਸਾਰੇ ਨਮੂਨੇ ਭਾਰਤ ਸਰਕਾਰ ਦੇ ਦਿਸਾ ਨਿਰਦੇਸਾਂ ਅਨੁਸਾਰ ਇਕੱਠੇ ਕੀਤੇ ਜਾਣਗੇ ਅਤੇ ਇਨਾਂ ਨਮੂਨਿਆਂ ਨੂੰ ਸਬੰਧਤ ਜਲੇ ਦੇ ਸਿਹਤ ਵਿਭਾਗ ਦੇ ਜਲਾ ਨੋਡਲ ਅਫਸਰ ਵੱਲੋਂ ਮਨੋਨੀਤ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਜੇ ਕੋਈ ਵਿਅਕਤੀ ਪਿਛਲੇ 14 ਦਿਨਾਂ ਦੌਰਾਨ ਕੋਵਿਡ-19 ਤੋਂ ਪ੍ਰਭਾਵਿਤ ਦੇਸ਼ ਜਾਂ ਖੇਤਰ ਦੀ ਯਾਤਰਾ ਕਰਕੇ ਆਇਆ ਹੈ ਤਾਂ ਉਹ ਲਾਜਮੀ ਤੌਰ ‘ਤੇ ਨੇੜਲੇ ਸਰਕਾਰੀ ਹਸਪਤਾਲ ਨੂੰ ਰਿਪੋਰਟ ਕਰੇ ਜਾਂ ਟੋਲ ਫ੍ਰੀ ਹੈਲਪਲਾਈਨ ਨੰਬਰ 104 ‘ਤੇ ਕਾਲ ਕਰੇ ਤਾਂ ਜੋ ਸਿਹਤ ਵਿਭਾਗ ਵੱਲੋਂ ਜਰੂਰਤ ਪੈਣ ‘ਤੇ ਜਰੂਰੀ ਉਪਾਅ ਕੀਤੇ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here