ਕੋਰੋਨਾ

ਕੋਰੋਨਾ

ਹਾਹਾਕਾਰ ਮਚਾ ਦਿੱਤੀ ਕੋਰੋਨਾ,
ਕਰੋ ਮੁਕਾਬਲਾ, ਇੰਝ ਡਰੋ ਨਾ।
ਜਿੰਦਗੀ ਦਾ ਹੋ ਜਾਊ ਬਚਾਅ,
ਕਰਨੇ ਪੈਣੇ ਬੱਸ ਕੁੱਝ ਉਪਾਅ।
ਮਾਸਕ ਲਾਉਣਾ ਅਤਿ ਜ਼ਰੂਰੀ,
ਭੁੱਲ ਨਾ ਜਾਣਾ ਸਮਾਜਿਕ ਦੂਰੀ।
ਪੇਪਰ ਸੋਪ ਰੱਖੋ ਜੇਬ੍ਹ ’ਚ ਪਾ ਕੇ,
ਸਫ਼ਾਈ ਕਰਨੀ ਹੈ ਨਿੱਤ ਨਹਾ ਕੇ।
ਕੇਵਲ ਡਾਕਟਰਾਂ ਦੀ ਮੰਨੋ ਗੱਲ,
ਅਫ਼ਵਾਹਾਂ ਬਹੁਤ ਨੇ ਅੱਜ-ਕੱਲ੍ਹ।
ਭੀੜ ਵਿੱਚ ਹਰਗਿਜ਼ ਨਾ ਜਾਣਾ,
ਬੰਦ ਕਰ ਦਿਓ ਬਾਹਰਲਾ ਖਾਣਾ।
ਦੇਸੀ ਵਸਤਾਂ ਕਰੋ ਇਸਤੇਮਾਲ,
ਆਊ ਕੋਰੋਨਾ ਦਾ ਜਲਦੀ ਕਾਲ।
ਡਾਕਟਰ ਦੀ ਫੌਰੀ ਲਓ ਸਲਾਹ,
ਜੇ ਕੋਰੋਨਾ ਦੇ ਲੱਛਣ ਗਏ ਆ।
ਤੁਰੰਤ ਲਗਵਾ ਲਓ ਇੰਜੈਕਸ਼ਨ,
ਖਤਮ ਕਰੇਗਾ ਇਹ ਇਨਫੈਕਸ਼ਨ।
‘ਚਮਨ’ ਮਾੜੇ ਦਿਨ ਜਾਣੇ ਬੀਤ,
ਫਿਰ ਗੂੰਜਣਗੇ ਖੁਸ਼ੀਆਂ ਦੇ ਗੀਤ।
ਚਮਨਦੀਪ ਸ਼ਰਮਾ,
ਨਾਭਾ ਰੋਡ, ਪਟਿਆਲਾ
ਮੋ. 95010-33005

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।