ਕੋਰੋਨਾ : ਹਰਿਆਣਾ ‘ਚ ਹੁਣ ਗੁਰੂਗ੍ਰਾਮ ਬਾਰਡਰ ਵੀ ਸੀਲ
ਗੁਰੂਗ੍ਰਾਮ। ਕੋਰੋਨਾ ਮਰੀਜ਼ਾਂ ਦਾ ਦਿੱਲੀ ਕਨੈਕਸ਼ਨ ਵਧਣ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਹੁਣ ਗੁਰੂਗ੍ਰਾਮ ਬਾਰਡਰ ਵੀ ਸੀਲ ਕਰ ਦਿੱਤਾ ਹੈ, ਜਿਸ ਦੇ ਚਲਦੇ ਬਾਰਡਰ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾ ਲਗ ਗਈਆਂ। ਗ੍ਰਹਿ ਮੰਤਰੀ ਅਨਿਲ ਵਿਜ ਦੇ ਆਦੇਸ਼ ਅਨੁਸਾਰ, ਸਖਤੀ ਕੀਤੀ ਜਾ ਰਹੀ ਹੈ ਕਿ ਲੋਕ ਪੈਦਲ ਵੀ ਬਾਰਡਰ ਪਾਰ ਨਹੀਂ ਜਾ ਸਕਦੇ, ਫਰੀਦਾਬਾਦ, ਸੋਨੀਪਤ, ਬਹਾਦੁਰਗੜ੍ਹ ਬਾਰਡਰ ਤੋਂ ਪੂਰੀ ਤਰ੍ਹਾਂ ਆਵਾਜਾਈ ਬੰਦ ਹੈ। ਹੁਣ ਗੁਰੂਗ੍ਰਾਮ ਪ੍ਰਸ਼ਾਸਨ ਨੇ ਵੀ ਸ਼ੁੱਕਰਵਾਰ ਤੋਂ ਆਪਣੇ ਬਾਰਡਰਾਂ ਨੂੰ ਬੰਦ ਕਰ ਲਿਆ ਹੈ। ਅਗਲੇ ਆਦੇਸ਼ਾਂ ਤੱਕ ਦਿੱਲੀ ਵੱਲੋਂ ਲੋਕਾਂ ਦੀ ਆਵਾਜਾਈ ‘ਤੇ ਰੋਕ ਰਹੇਗੀ। ਪ੍ਰਸ਼ਾਸਨ ਉਨ੍ਹਾਂ ਲੋਕਾਂ ਨੂੰ ਬਾਰਡਰ ‘ਤੇ ਆਉਣ-ਜਾਉਣ ਦੀ ਆਗਿਆ ਦੇਵੇਗਾ, ਜਿਨ੍ਹਾਂ ਨੂੰ ਗ੍ਰਹਿ ਮੰਤਰਾਲੇ ਵੱਲੋਂ ਛੋਟ ਮਿਲੀ ਹੋਈ ਹੈ। ਇਸ ਦੇ ਇਲਾਵਾ ਬਹੁਤ ਹੀ ਜ਼ਰੂਰੀ ਹੋਣ ‘ਤੇ ਬਾਰਡਰ ਪਾਰ ਆਉਣ ਲਈ ਡੀਸੀ ਦੀ ਆਗਿਆ ਲੈਣੀ ਪਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।