ਕੋਰੋਨਾ ਦੀ ਦਹਿਸ਼ਤ : ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਤੇ ਉਨ੍ਹਾਂ ਦੀ ਪਤਨੀ ਘਰ ‘ਚ ਹੋਏ ‘ਕੈਦ’

ਪਿਛਲੇ ਦਿਨੀਂ ਇਟਲੀ ਤੇ ਹੋਰ ਦੇਸ਼ਾਂ ਦੇ ਟੂਰ ਤੋਂ ਪਰਤੇ ਸਨ

ਸੰਗਰੂਰ, (ਗੁਰਪ੍ਰੀਤ ਸਿੰਘ) ਕੋਰੋਨਾ ਵਾਇਰਸ ਦਾ ਡਰ ਇਸ ਪੱਧਰ ‘ਤੇ ਫੈਲਿਆ ਹੋਇਆ ਹੈ ਕਿ ਹਰ ਕੋਈ ਇਸ ਡਰ ਕਾਰਨ ਪ੍ਰਭਾਵਿਤ ਨਜ਼ਰ ਆ ਰਿਹਾ ਹੈ ਜ਼ਿਲ੍ਹਾ ਸੰਗਰੂਰ ਦੇ ਪੁਲਿਸ ਮੁਖੀ ਡਾ. ਸੰਦੀਪ ਗਰਗ ਅਤੇ ਉਨ੍ਹਾਂ ਦੀ ਧਰਮ ਪਤਨੀ ਜਿਹੜੇ ਕੁਝ ਦਿਨ ਪਹਿਲਾਂ ਹੀ ਇਟਲੀ ਤੇ ਹੋਰ ਦੇਸ਼ਾਂ ਵਿੱਚੋਂ ਛੁੱਟੀਆਂ ਮਨਾ ਕੇ ਵਾਪਿਸ ਆਏ ਹਨ, ਦੋਵਾਂ ਨੂੰ ਉਨ੍ਹਾਂ ਦੇ ਸੰਗਰੂਰ ਸਥਿਤ ਘਰ ਵਿੱਚ ਹੀ ਨਜ਼ਰਬੰਦ ਰੱਖਿਆ ਗਿਆ ਹੈ ਵਿਭਾਗੀ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਘੱਟ ਤੋਂ ਘੱਟ 14 ਦਿਨਾਂ ਤੱਕ ਇਸੇ ਤਰ੍ਹਾਂ ਰਹਿਣਾ ਪਵੇਗਾ ਅਤੇ ਇਸੇ ਦੌਰਾਨ ਉਨ੍ਹਾਂ ਨੂੰ ਘਰੋਂ ਬਾਹਰ ਨਿੱਕਲਣ ਦੀ ਆਗਿਆ ਨਹੀਂ ਹੋਵੇਗੀ ਅਤੇ ਨਾ ਹੀ ਉਹ ਕਿਸੇ ਨੂੰ ਮਿਲ ਸਕਦੇ ਹਨ, ਇੱਥੋਂ ਤੱਕ ਕਿ ਉਨ੍ਹਾਂ ਦੀ ਡਾਕ ਦੇ ਆਉਣ ਜਾਣ ‘ਤੇ ਵੀ ਫਿਲਹਾਲ ਰੋਕ ਲਾਈ ਹੋਈ ਹੈ

ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਆਪਣੀ ਪਤਨੀ ਸਮੇਤ ਵਿਦੇਸ਼ ਵਿੱਚ ਛੁੱਟੀਆਂ ਮਨਾ ਕੇ ਪਿਛਲੇ ਦਿਨੀਂ ਪਰਤੇ ਸਨ ਇਹ ਵੀ ਪਤਾ ਲੱÎਗਿਆ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਤੇ ਉਨ੍ਹਾਂ ਦੀ ਪਤਨੀ ਕੁਝ ਦਿਨ ਇਟਲੀ ਵਿੱਚ ਵੀ ਰਹੇ ਹਨ ਜਿੱਥੇ ਕੋਰੋਨਾ ਵਾਇਰਸ ਵੱਡੇ ਪੱਧਰ ‘ਤੇ ਫੈਲਿਆ ਹੋਇਆ ਹੈ ਡਾ. ਗਰਗ ਵੱਲੋਂ ਭਾਵੇਂ ਆਪਣੇ ਤੌਰ ‘ਤੇ ਇਹ ਵੀ ਕਿਹਾ ਗਿਆ ਕਿ ਜਦੋਂ ਇਟਲੀ ਵਿੱਚ ਇਸ ਵਾਇਰਸ ਕਾਰਨ ਇੱਕ ਮਰੀਜ਼ ਦੀ ਮੌਤ ਹੋਈ ਸੀ ਤਾਂ ਉਨ੍ਹਾਂ ਆਪਣਾ ਟੂਰ ਪ੍ਰੋਗਰਾਮ ਤਬਦੀਲ ਕਰ ਲਿਆ ਸੀ ਅਤੇ ਉਹ ਅੱਗੇ ਸਵਿਟਜ਼ਰਲੈਂਡ ਚਲੇ ਗਏ ਸਨ ਅਤੇ ਉਨ੍ਹਾਂ ਨਾਲ ਦੋ ਹਰ ਅਫ਼ਸਰ ਵੀ ਮੌਜ਼ੂਦ ਸਨ ਵਿਭਾਗ ਨੇ ਇਨ੍ਹਾਂ ਚਾਰੇ ਅਫ਼ਸਰਾਂ ਨੂੰ ਘਰਾਂ ਵਿੱਚ ਰਹਿਣ ਦੇ ਆਦੇਸ਼ ਕੀਤੇ ਹਨ

ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਨੇ ਕਿਹਾ ਕਿ ਡਾ. ਸੰਦੀਪ ਗਰਗ ਅਤੇ ਉਨ੍ਹਾਂ ਦੀ ਪਤਨੀ ਨੂੰ ਅਹਿਤੀਆਤ ਦੇ ਤੌਰ ‘ਤੇ ਘਰ ਵਿੱਚ ਰਹਿਣ ਲਈ ਕਿਹਾ ਗਿਆ ਹੈ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਕੋਈ ਵੀ ਪ੍ਰਭਾਵ ਇਨ੍ਹਾਂ ‘ਤੇ ਨਜ਼ਰ ਨਹੀਂ ਆਇਆ ਪਰ ਚੌਕਸੀ ਦੇ ਤੌਰ ‘ਤੇ ਉਨ੍ਹਾਂ ਨੂੰ ਘਰ ਵਿੱਚ ਰਹਿਣ ਲਈ ਗਿਆ ਹੈ ਉਨ੍ਹਾਂ ਦੱਸਿਆ ਕਿ ਡਾ. ਗਰਗ ਨੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਆਪਣਾ ਪੂਰਾ ਮੈਡੀਕਲ ਚੈੱਕਅਪ ਕਰਵਾਇਆ ਸੀ ਅਤੇ ਕੋਰੋਨਾ ਵਾਇਰਸ ਸਬੰਧੀ ਉਨ੍ਹਾਂ ਵਿੱਚ ਕੋਈ ਲੱਛਣ ਨਹੀਂ ਮਿਲੇ ਤੇ ਰਿਪੋਰਟ ਵੀ ਨੈਗਟਿਵ ਆਈ ਹੈ

ਧੂਰੀ ਦੇ ਦੋ ਸ਼ੱਕੀ ਮਰੀਜ਼ ਸਿਵਲ ਹਸਪਤਾਲ ਸੰਗਰੂਰ ਵਿੱਚ ਭਰਤੀ

ਅੱਜ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਇਹ ਦੋਵੇਂ ਮਰੀਜ਼ ਪਿਛਲੇ ਦਿਨੀਂ ਨੇਪਾਲ ਗਏ ਸਨ ਅਤੇ ਵਾਪਿਸ ਆ ਕੇ ਇਨ੍ਹਾਂ ਨੂੰ ਖੰਘ ਤੇ ਬੁਖ਼ਾਰ ਦੀ ਸ਼ਿਕਾਇਤ ਹੋਈ ਜਿਸ ਕਾਰਨ ਇਨ੍ਹਾਂ ਨੂੰ ਸਿਵਲ ਹਸਪਤਾਲ ਧੂਰੀ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਉਨ੍ਹਾਂ ਨੂੰ ਧੂਰੀ ਤੋਂ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਧੂਰੀ ਤੋਂ ਆਏ

ਇਨ੍ਹਾਂ ਮਰੀਜ਼ਾਂ ਕਾਰਨ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਇਨ੍ਹਾਂ ਨੂੰ ਤੁਰੰਤ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਸਬੰਧੀ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵੱਲੋਂ ਸਿਵਲ ਸਰਜਨ ਡਾ: ਰਾਜ ਕੁਮਾਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਮਰੀਜ਼ਾਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਜ਼ਰ ਨਹੀਂ ਆ ਰਹੇ ਕਿਉਂਕਿ ਇਹ ਨੇਪਾਲ ਵਿੱਚੋਂ ਆਏ ਹਨ ਅਤੇ ਉਥੇ ਵਾਇਰਸ ਦੇ ਕੋਈ ਜ਼ਿਆਦਾ ਮਾਮਲੇ ਨਹੀਂ ਹਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮਾਮਲੇ ਕੋਰੋਨਾ ਵਾਇਰਸ ਨਾਲ ਸਬੰਧਿਤ ਨਹੀਂ  ਲੱਗ ਰਹੇ ਅਤੇ ਇਨ੍ਹਾਂ ਦੀ ਮੈਡੀਕਲ ਰਿਪੋਰਟ ਵੀ ਕਰਵਾਈ ਗਈ ਹੈ ਜਿਸ ਤੋਂ ਸਪੱਸ਼ਟ ਹੋ ਜਾਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।