ਕੋਰੋਨਾ ਕਾਰਨ ਨਿਊਜ਼ੀਲੈਂਡ ‘ਚ ਆਮ ਚੋਣਾਂ 17 ਅਕਤੂਬਰ ਤੱਕ ਮੁਲਤਵੀ

covid 19 | ਕੋਰੋਨਾ ਮਹਾਂਮਾਰੀ ਦੇ ਚੱਲਦੇ ਲਿਆ ਫੈਸਲਾ

ਵੇਲਿੰਗਟਨ। ਨਿਊਜ਼ੀਲੈਂਡ (New Zealand) ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਦੇਸ਼ ‘ਚ (covid 19) ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਦੇ ਕਹਿਰ ਨੂੰ ਵੇਖਦਿਆਂ ਸੋਮਵਾਰ ਨੂੰ ਆਮ ਚੋਣਾਂ ਨੂੰ ਚਾਰ ਹਫ਼ਤਿਆਂ ਲਈ 17 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਹੈ।

(New Zealand)  ਨਿਊਜ਼ੀਲੈਂਡ ‘ਚ 19 ਸਤੰਬਰ ਨੂੰ ਆਮ ਚੋਣਾਂ ਹੋਣੀਆਂ ਸਨ। ਆਰਡਨ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਮੈਂ ਸੰਤੁਲਨ ਕਾਇਮ ਕਰਦਿਆਂ ਚੋਣਾਂ ਨੂੰ ਚਾਰ ਹਫ਼ਤਿਆਂ ਤੋਂ 17 ਅਕਤੂਬਰ ਤੱਕ ਕਰਨ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ ਹਫ਼ਤੇ ਦੇ ਅੰਤ ‘ਚ ਮੈਨੂੰ ਸਲਾਹ ਦਿੱਤੀ ਗਈ ਸੀ ਕਿ ਇਹ ਤਾਰੀਕ ਸਹੀ ਹੈ ਤੇ ਇਸ ‘ਚ ਜ਼ਿਆਦਾ ਜੋਖਮ ਵੀ ਨਹੀਂ ਹੈ ਕਿ ਅਸੀਂ ਜਿਉਂ ਦੀ ਤਿਉਂ ਸਥਿਤੀ ਬਰਕਰਾਰ ਰੱਖੀ ਹੈ।” ਉਨ੍ਹਾਂ ਕਿਹਾ ਕਿ ਇਸ ਫੈਸਲਾ ਨਾਲ ਸਾਰੀਆਂ ਪਾਰਟੀਆਂ ਨੂੰ ਚੋਣ ਅਭਿਆਨ ਲਈ 9 ਹਫ਼ਤਿਆਂ ਦਾ ਹੋਰ ਸਮਾਂ ਮਿਲ  ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ