ਮੰਗਲਵਾਰ ਨੂੰ ਕਾਫ਼ੀ ਜਿਆਦਾ ਭਾਰੀ ਰਿਹਾ ਕੋਰੋਨਾ ਦਾ ਕਹਿਰ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਲਗਾਤਾਰ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਮੰਗਲਵਾਰ ਨੂੰ ਇੱਕੋ ਦਿਨ 9 ਵਿਅਕਤੀ ਕੋਰੋਨਾ ਦੀ ਜੰਗ ਹਾਰਦੇ ਹੋਏ ਮੌਤ ਦਾ ਸ਼ਿਕਾਰ ਹੋ ਗਏ ਹਨ। ਬੀਤੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਲਗਾਤਾਰ ਮੌਤਾਂ ਦਾ ਅੰਕੜਾ ਵਧਦਾ ਹੀ ਨਜ਼ਰ ਆ ਰਿਹਾ ਹੈ।
ਮੰਗਲਵਾਰ ਨੂੰ 340 ਨਵੇਂ ਕੇਸ ਵੀ ਮਿਲੇ ਹਨ, ਜਿਸ ਨੂੰ ਦੇਖ ਕੇ ਹੋਰ ਜਿਆਦਾ ਡਰ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ। ਮੰਗਲਵਾਰ ਨੂੰ ਆਏ ਨਵੇਂ 340 ਕੇਸ ਵਿੱਚ ਪਟਿਆਲਾ ਤੋਂ 51, ਲੁਧਿਆਣਾ ਤੋਂ 80, ਜਲੰਧਰ ਤੋਂ 80, ਮੁਹਾਲੀ ਤੋਂ 26, ਅੰਮ੍ਰਿਤਸਰ ਤੋਂ 22, ਫਤਿਹਗੜ ਸਾਹਿਬ ਤੋਂ 7, ਐਸ.ਬੀ.ਐਸ. ਨਗਰ ਤੋਂ 9, ਬਠਿੰਡਾ ਤੋਂ 1, ਫਿਰੋਜ਼ਪੁਰ ਤੋਂ 4, ਗੁਰਦਾਸਪੁਰ ਤੋਂ 1, ਮੋਗਾ ਤੋਂ 1, ਸੰਗਰੂਰ ਤੋਂ 20, ਹੁਸ਼ਿਆਰਪੁਰ ਤੋਂ 3, ਫਰੀਦਕੋਟ ਤੋਂ 12, ਫਾਜਿਲਕਾ ਤੋਂ 4, ਕਪੂਰਥਲਾ ਤੋਂ 6, ਪਠਾਨਕੋਟ ਤੋਂ 1, ਤਰਨਤਾਰਨ ਤੋਂ 2, ਰੋਪੜ ਤੋਂ 9 ਅਤੇ ਮਾਨਸਾ ਤੋਂ 1 ਕੇਸ ਮਿਲਿਆ ਹੈ।
ਅੱਜ ਹੋਈਆਂ ਮੌਤਾਂ ਵਿੱਚ ਅੰਮ੍ਰਿਤਸਰ ਵਿਖੇ 1, ਫਾਜਿਲਕਾ ਵਿਖੇ 1, ਮੁਹਾਲੀ ਵਿਖੇ 2, ਲੁਧਿਆਣਾ ਵਿਖੇ 2 ਅਤੇ ਸੰਗਰੂਰ ਵਿਖੇ 2 ਮੌਤਾਂ ਦਰਜ਼ ਕੀਤੀ ਗਈਆਂ ਹਨ। ਠੀਕ ਹੋਣ ਵਾਲੇ 77 ਮਰੀਜ਼ਾ ਵਿੱਚ ਸੰਗਰੂਰ ਤੋਂ 35, ਗੁਰਦਾਸਪੁਰ ਤੋਂ 8, ਬਰਨਾਲਾ ਤੋਂ 8, ਫਿਰੋਜ਼ਪੁਰ ਤੋਂ 4, ਫਤਿਹਗੜ ਸਾਹਿਬ ਤੋਂ 3, ਪਠਾਨਕੋਟ ਤੋਂ 2, ਮੋਗਾ ਤੋਂ 11, ਫਾਜਿਲ਼ਕਾ ਤੋਂ 1 ਮਰੀਜ਼ ਠੀਕ ਹੋਇਆ ਹੈ।
ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 8511 ਹੋ ਗਈ ਹੈ, ਜਿਸ ਵਿੱਚੋਂ 5663 ਠੀਕ ਹੋ ਗਏ ਹਨ ਅਤੇ 213 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 2635 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ। ਪੰਜਾਬ ਵਿੱਚ ਕੋਰੋਨਾ ਦੀ ਸਥਿਤੀ।
ਜਿਲਾ ਕੋਰੋਨਾ ਪੀੜਤ ਇਲਾਜ਼ ਅਧੀਨ ਠੀਕ ਹੋਏ ਮੌਤਾਂ
- ਲੁਧਿਆਣਾ 1520 598 888 34
- ਜਲੰਧਰ 1345 553 764 28
- ਅੰਮ੍ਰਿਤਸਰ 1109 164 889 56
- ਸੰਗਰੂਰ 667 101 545 21
- ਪਟਿਆਲਾ 723 488 223 12
- ਮੁਹਾਲੀ 442 146 287 9
- ਗੁਰਦਾਸਪੁਰ 291 42 241 8
- ਪਠਾਨਕੋਟ 256 33 215 8
- ਤਰਨਤਾਰਨ 219 11 203 5
- ਹੁਸ਼ਿਆਰਪੁਰ 204 20 177 7
- ਐਸ.ਬੀ.ਐਸ. ਨਗਰ 233 87 145 1
- ਫਤਿਹਗੜ ਸਾਹਿਬ 173 46 125 2
- ਫਿਰੋਜ਼ਪੁਰ 169 73 93 3
- ਫਰੀਦਕੋਟ 169 54 115 0
- ਮੁਕਤਸਰ 153 13 139 1
- ਮੋਗਾ 152 36 112 4
- ਕਪੂਰਥਲਾ 141 45 90 6
- ਬਠਿੰਡਾ 151 52 95 4
- ਰੋਪੜ 141 34 106 1
- ਫਾਜ਼ਿਲਕਾ 112 13 98 1
- ਬਰਨਾਲਾ 77 12 63 2
- ਮਾਨਸਾ 64 14 50 0
- ਕੁਲ 8511 2635 5663 213