ਕੋਰੋਨਾ : ਭਾਰਤ ‘ਚ ਇੱਕ ਦਿਨ ‘ਚ ਆਏ 2000 ਤੋਂ ਵਧ ਨਵੇਂ ਮਾਮਲੇ

Corona India

ਕੋਰੋਨਾ : ਭਾਰਤ ‘ਚ ਇੱਕ ਦਿਨ ‘ਚ ਆਏ 2000 ਤੋਂ ਵਧ ਨਵੇਂ ਮਾਮਲੇ

ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਵਾਇਰਸ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਇਹ ਮਹਾਮਾਰੀ ਭਾਰਤ ‘ਚ ਬਹੁਤ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਬੀਤੇ 24 ਘੰਟਿਆਂ ‘ਚ 2293 ਨਵੇਂ ਕੇਸਾਂ ਤੋਂ ਬਾਅਦ ਇਹ ਅੰਕੜਾ ਵਧ ਕੇ 37336 ਤੱਕ ਪਹੁੰਚ ਗਿਆ ਅਤੇ 71 ਮੌਤਾਂ ਹੋ ਜਾਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1218 ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਅਨੁਸਾਰ ਭਾਰਤ ‘ਚ ਕੋਰੋਨਾ ਵਾਇਰਸ ਦੇ 37,336 ਮਾਮਲੇ ਸਾਹਮਣੇ ਆ ਗਏ ਹਨ।

ਇਨ੍ਹਾਂ ਵਿਚੋਂ 26,167 ਲੋਕਾਂ ਦਾ ਇਲਾਜ ਜਾਰੀ ਹੈ। 9950 ਲੋਕ ਠੀਕ ਹੋ ਗਏ ਹਨ । ਮਹਾਰਾਸ਼ਟਰ ‘ਚ ਮਰੀਜ਼ਾਂ ਦੀ ਗਿਣਤੀ 11,506 ਹੋ ਗਈ। ਇਨ੍ਹਾਂ ਵਿਚੋਂ ਮਰਨ ਵਾਲਿਆਂ ਦੀ ਗਿਣਤੀ 485 ਹੋ ਗਈ ਹੈ। ਹੁਣ ਤਕ 1,879 ਠੀਕ ਹੋ ਕੇ ਘਰ ਜਾ ਚੁੱਕੇ ਹਨ। ਗੁਜਰਾਤ ‘ਚ 4721 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚੋਂ 735 ਲੋਕ ਠੀਕ ਹੋ ਗਏ ਹਨ ਤੇ 236 ਲੋਕਾਂ ਦੀ ਮੌਤ ਹੋ ਗਈ ਹੈ। ਦਿੱਲੀ ‘ਚ 3738 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚੋਂ 1167 ਲੋਕ ਠੀਕ ਹੋ ਗਏ ਹਨ ਤੇ 61 ਲੋਕਾਂ ਦੀ ਮੌਤ ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।