ਕੋਰੋਨਾ: ਰਾਸ਼ਨ ਕਾਰਡਾਂ ਦੇ ਸਿਆਸੀ ਰੰਗ ‘ਚ ਮੱਧ ਵਰਗ ਦੀ ਜ਼ਿੰਦਗੀ ਹੋਈ ਬਦਰੰਗ

ਏਪੀਐੱਲ ਰਾਸ਼ਨ ਕਾਰਡ ਖ਼ਤਮ ਹੋਣ ਕਾਰਨ ਨਹੀਂ ਮਿਲਦਾ ਰਾਸ਼ਨ

ਫਾਜ਼ਿਲਕਾ/ਜਲਾਲਾਬਾਦ (ਰਜਨੀਸ਼ ਰਵੀ) ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਭਾਵੇਂ ਹਰ ਵਰਗ ਪ੍ਰਭਾਵਿਤ ਹੈ ਪਰ ਮੱਧ ਵਰਗੀ ਪਰਿਵਾਰ ਦੀ ਸਰਕਾਰ ਵੱਲੋਂ ਅਣਦੇਖੀ ਕਾਰਨ ਤਰਸਯੋਗ ਹਾਲਤ ਵਿੱਚ ਜੀਵਨ ਬਸਰ ਕਰ ਰਹੇ ਹਨ, ਜਿਸ ਦੇ ਸਿੱਟੇ ਵਜੋਂ ਸਰਕਾਰ ਖਿਲਾਫ ਰੋਸ ਵਧਦਾ ਜਾ ਰਿਹਾ ਹੈ ਕੋਰੋਨਾ ਵਾਇਰਸ ਮਹਾਂਮਾਰੀ ਦੀ ਰੋਕਥਾਮ ਲਈ ਮੁੱਢਲੇ ਉਪਾਅ ਕਰਦਿਆਂ ਸੂਬਾ ਤੇ ਕੇਂਦਰੀ ਸਰਕਾਰ ਵੱਲੋਂ ਕਰਫਿਊ ਤੇ ਲਾਕਡਾਊਨ ਕੀਤਾ ਗਿਆ,

ਜਿਸ ਤੋਂ ਬਾਅਦ ਉਪਜੇ ਹਾਲਾਤ ਨੂੰ ਮੁੱਖ ਰੱਖ ਕੇ ਗਰੀਬ ਵਰਗ ਲਈ ਖਾਣੇ ਦਾ ਪ੍ਰਬੰਧ ਕਰਨਾ ਪਹਿਲੀ ਵੱਡੀ ਚੁਣੌਤੀ ਸੀ ਕਿਉਂਕਿ ਬਹੁ-ਗਿਣਤੀ ਗਰੀਬ ਰੋਜ਼ਾਨਾ ਕਮਾਈ ਕਰਕੇ ਖਾਣ ਵਾਲੇ ਸਨ, ਜੋ ਇਸ ਮਾਰ ਹੇਠ ਆ ਗਏ ਸਨ ਬਿਨਾ ਸ਼ੱਕ ਸਰਕਾਰ ਵੱਲੋਂ ਇਹ ਜ਼ਿੰਮੇਵਾਰੀ ਬੜੇ ਸੁਚੱਜੇ ਢੰਗ ਨਾਲ ਨਿਭਾਈ ਜਿੱਥੇ ਕੋਈ ਕਮੀ ਆਈ ਉੱਥੇ ਸਮਾਜ ਸੇਵੀ ਸੰਸਥਾ ਵੱਲੋਂ ਪੂਰੀ ਕਰ ਦਿੱਤੀ ਗਈ

ਲੋੜਵੰਦ ਲੋਕਾਂ ਲਈ ਥਾਂ ਥਾਂ ਲੰਗਰ ਦੀ ਵਿਵਸਥਾ ਹੋਣ ਤੋਂ ਬਾਅਦ ਕੇਂਦਰ ਤੇ ਸੂਬਾ ਸਰਕਾਰ ਤੋਂ ਇਲਾਵਾ ਸਮਾਜ ਸੇਵੀ ਸੰਸਥਾ ਵੱਲੋਂ ਗਰੀਬ ਲੋਕਾਂ ਲਈ ਰਾਸ਼ਨ ਲਗਾਤਾਰ ਵੰਡਿਆ ਜਾ ਰਿਹਾ ਤੇ ਇਸ ਨਾਲ-ਨਾਲ ਕੇਂਦਰ ਸਰਕਾਰ ਵੱਲੋਂ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਵੀ 15 ਕਿੱਲੋ ਪਰਿਵਾਰ ਮੈਂਬਰ ਦੀ ਕਣਕ ਤੇ 3 ਕਿੱਲੋ ਪਰਿਵਾਰ ਦਾਲ ਮੁਫ਼ਤ ਰਾਸ਼ਨ ਕਾਰਡ ਧਾਰਕਾਂ ਲਈ ਵੰਡੀ ਜਾ ਰਹੀ

ਇਸ ਦੇ ਨਾਲ ਜੇਕਰ ਕੇਦਰ ਦੀਆਂ ਹੋਰ ਸਕੀਮਾਂ ਦੀ ਗੱਲ ਕਰੀਏ ਤਾਂ ਨਗਦ ਪੈਸੇ ਵੀ ਗਰੀਬ ਲੋੜਵੰਦ ਦੇ ਖਾਤਿਆਂ ਵਿੱਚ ਪਾਣੀ ਜਾ ਰਹੇ ਹਨ ਜੋ ਪਾਣੇ ਵੀ ਚਾਹੀਦੇ ਹਨ ਪਰ ਇਸ ਔਖੀ ਘੜੀ ‘ਚ ਮੱਧ ਵਰਗੀ ਪਰਿਵਾਰ ਦੀ ਮਦਦ ਨਾ ਕਰਨ ਕਰਕੇ ਸੂਬੇ ਤੇ ਕੇਂਦਰ ਦੀ ਸਰਕਾਰ ਤਿੱਖੇ ਸਵਾਲ ਦੇ ਘੇਰੇ ‘ਚ ਆ ਗਈ ਹੈ ਜੇਕਰ ਮੱਧਵਰਗੀ ਪਰਿਵਾਰ ਪਰਾਏ ਆਰਥਿਕ ਸੰਕਟ ਦੀ ਗੱਲ ਕਰੀਏ ਤਡ ਸਿਰਫ ਜ਼ਰੂਰੀ ਵਸਤਾਂ ਦੇ ਸਾਮਾਨ ਛੱਡ ਕੇ ਬਾਕੀ ਸਾਰੇ ਛੋਟੇ ਦੁਕਾਨਦਾਰ ਇਸ ਵੇਲੇ ਆਰਥਿਕ ਸੰਕਟ ‘ਚੋਂ ਗੁਜ਼ਰ ਰਹੇ ਹਨ

ਵਪਾਰਕ ਅਦਾਰੇ ਬੰਦ ਹੋ ਚੁੱਕੇ ਹਨ ਤੇ ਜਿੱਥੇ ਕੰਮ ਚੱਲ ਰਿਹਾ ਹੈ ਉੱਥੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਕਟੌਤੀ ਕਰਕੇ ਚੱਲ ਰਿਹਾ ਹੈ ਇਸੇ ਤਰ੍ਹਾਂ ਪ੍ਰਾਈਵੇਟ ਨੌਕਰੀ ਤੇ ਠੇਕੇ ‘ਤੇ ਕੰਮ ਕਰਨ ਵਾਲੇ ਕਾਰੀਗਰ ਵਿਹਲੇ ਹੋ ਗਏ ਹਨ ਭਾਵੇਂ ਲਾਕਡਾਊਨ ਕਾਰਨ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦੇਣ ਦੇਣ ਲਈ ਬਾਜ਼ਾਰ ਖੋਲ੍ਹੇ ਗਏ ਹਨ ਪਰ ਫਿਰ ਵੀ ਰਿਪੇਅਰ ਦਾ ਕੰਮ ਕਰਨ ਵਾਲੇ ਕਾਰੀਗਰ ਪੇਂਟਰ, ਮੁਨਿਆਰੀ ਵਾਲੇ ਛੋਟੇ ਦੁਕਾਨਦਾਰ ਅਤੇ ਸਕੂਲ ਵੈਨਾਂ ਵਾਲੇ ਅਦਿ ਪਰਿਵਾਰ ਨੂੰ ਮੱਦਦ ਲੋੜ ਹੈ ਕਿਉਂਕਿ ਰੋਟੀ ਦੇ ਜੁਗਾੜ ਦੇ ਨਾਲ ਨਾਲ ਇਨ੍ਹਾਂ ਲੋਕਾਂ ਪਰਿਵਾਰ ਲਈ ਘਰਾਂ ਦੇ ਖਰਚੇ ਜਿਵੇਂ ਬਿਜਲੀ ਪਾਣੀ ਬਿਜਲੀ ਦਾ ਬਿੱਲ ਮਕਾਨ ਦਾ ਕਿਰਾਇਆ ਆਦਿ ਉਸੇ ਤਰ੍ਹਾਂ ਜਾਰੀ ਹੈ

ਮੱਧ ਵਰਗੀ ਪਰਿਵਾਰ ਦਾ ਰਾਸ਼ਨ ਕਾਰਡ ਏਪੀਐੱਲ ਰਾਸ਼ਨ ਕਾਰਡ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਖ਼ਤਮ ਕਰ ਦਿੱਤਾ ਸੀ ਇਸ ਦੇ ਸਿੱਟੇ ਵਜੋਂ ਮਿਲਣ ਵਾਲੀ ਕਣਕ ਰਾਸ਼ਨ ਤੇ ਮਿੱਟੀ ਦਾ ਤੇਲ ਬੰਦ ਹੋ ਗਿਆ ਪੰਜਾਬ ‘ਚ ਏਪੀਐੱਲ ਕਾਰਡ ਬੰਦ ਹੋਣ ਦਾ ਵੱਡਾ ਕਾਰਨ ਇਹ ਬਣਿਆ ਕਿ ਇਸ ਕਾਰਡ ਉੱਪਰ ਸਰਕਾਰ ਵੱਲੋਂ ਕੋਈ ਵੀ ਰਾਸ਼ਨ ਦੇਣਾ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਸ਼ੁਰੂ ਕੀਤੇ ਬਾਦਲ ਦੀ ਫੋਟੋ ਵਾਲੇ ਨੀਲੇ ਕਾਰਡ ਉੱਪਰ ਮਿੱਟੀ ਦਾ ਤੇਲ ਵੀ ਦੇਣਾ ਸ਼ੁਰੂ ਕਰ ਦਿੱਤਾ ਤੇ ਉਸ ਬਾਅਦ 2013 ‘ਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਲਾਗੂ ਹੋਣ ਕਾਰਨ ਆਮ ਲੋਕਾਂ ਦੇ ਹਰੇ ਰੰਗ ਦੇ ਕਾਰਡਾਂ ‘ਤੇ ਕਣਕ ਵੀ ਬੰਦ ਹੋ ਗਈ , ਜਿਸ ਤੋਂ ਬਆਦ ਪੰਜਾਬ  ਸਰਕਾਰ ਵੱਲੋਂ ਏਪੀਐੱਲ ਹਰਾ ਕਾਰਡ ਬੰਦ ਕਰ ਦਿੱਤਾ ਗਿਆ

ਕੇਂਦਰ ਸਰਕਾਰ ਮੱਧ ਵਰਗੀ ਪਰਿਵਾਰਾਂ ਦੀ ਸਾਰ ਲਵੇ : ਅਨੀਸ਼ ਸਿਡਾਨਾ

ਪੰਜਾਬ ਕਾਂਗਰਸ ਬੁੱਧੀਜੀਵੀ ਸੈੱਲ ਦੇ ਚੇਅਰਮੈਨ ਅਨੀਸ਼ ਸਿਡਾਨਾ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਮੱਧ ਵਰਗੀ ਲੋਕਾਂ ਲਈ ਰਾਸ਼ਨ ਤੇ ਹੋਰ ਸਹੂਲਤ ਦੇ ਅੰਦਰ ਪ੍ਰਬੰਧ ਕਰੇ ਉਨ੍ਹਾਂ ਕਿਹਾ ਕਿ ਇਸ ਮੌਜ਼ੂਦਾ ਹਲਾਤਾਂ ਦੇ ਮੱਦੇਜ਼ਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਇੱਕ ਦਸ ਮੈਂਬਰੀ ਹਾਈ ਪਾਵਰ ਕਮੇਟੀ ਬਣਾਈ ਗਈ  ਹੈ,

ਜਿਸ ‘ਚ ਪੰਜਾਬ ਵੱਲੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੂੰ ਬਤੌਰ ਮੈਂਬਰ ਲਿਆ ਗਿਆ ਹੈ ਉਨ੍ਹਾਂ ਅੱਗੇ ਦੱਸਿਆ ਕਿ ਸ੍ਰੀ ਤਿਵਾੜੀ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਪੰਜਾਬ ‘ਚ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨ੍ਹਾਂ ਵੱਲੋਂ ਮੱਧਵਰਗੀ ਪਰਿਵਾਰ ਲਈ ਰਾਸ਼ਨ ਤੇ ਹੋਰ ਸਹੂਲਤਾਂ ਦੇਣ ਦਾ ਮੁੱਦਾ ਉਠਾਇਆ ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਉਠਾਏ ਮੁੱਦੇ ਸ੍ਰੀ ਮਨੀਸ਼ ਤਿਵਾੜੀ ਵੱਲੋਂ ਕਾਂਗਰਸ ਹਾਈ ਪਾਵਰ ਕਮੇਟੀ ‘ਚ ਰੱਖੇ ਗਏ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।