ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News COVID Cases i...

    COVID Cases in Punjab: ਪੰਜਾਬ ’ਚ ਫਿਰ ਫੈਲ ਰਿਹੈ ਕੋਰੋਨਾ, ਹੁਣ ਇਸ ਜ਼ਿਲ੍ਹੇ ’ਚ 2 ਪਾਜ਼ੀਟਿਵ ਮਾਮਲੇ ਆਏ ਸਾਹਮਣੇ

    COVID Cases in Punjab
    COVID Cases in Punjab: ਪੰਜਾਬ ’ਚ ਫਿਰ ਫੈਲ ਰਿਹੈ ਕੋਰੋਨਾ, ਹੁਣ ਇਸ ਜ਼ਿਲ੍ਹੇ ’ਚ 2 ਪਾਜ਼ੀਟਿਵ ਮਾਮਲੇ ਆਏ ਸਾਹਮਣੇ

    COVID Cases in Punjab: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਕੋਰੋਨਾ ਹੌਲੀ-ਹੌਲੀ ਫੈਲ ਰਿਹਾ ਹੈ। ਪੰਜਾਬ ’ਚ 2 ਹੋਰ ਮਰੀਜ਼ ਮਿਲੇ ਹਨ। ਇਸ ਵਾਰ ਮਾਨਸਾ ’ਚ ਇਹ ਮਾਮਲੇ ਸਾਹਮਣੇ ਆਏ ਹਨ। ਮਾਨਸਾ ਦੇ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ 4 ਜੂਨ ਨੂੰ ਹਸਪਤਾਲ ’ਚ 6 ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 2 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ ਮਰੀਜ਼ਾਂ ’ਚੋਂ ਇੱਕ 16 ਸਾਲਾਂ ਦਾ ਨੌਜਵਾਨ ਮਾਨਸਾ ਦਾ ਰਹਿਣ ਵਾਲਾ ਹੈ, ਤੇ ਦੂਜਾ ਮਰੀਜ਼ ਉੱਤਰ ਪ੍ਰਦੇਸ਼ ਦੇ ਬਰੇਲੀ ਦਾ ਰਹਿਣ ਵਾਲਾ ਹੈ। COVID Cases in Punjab

    ਇਹ ਖਬਰ ਵੀ ਪੜ੍ਹੋ : Starlink India Launch 2025: ਸਟਾਰਲਿੰਕ ਨੂੰ ਭਾਰਤ ’ਚ ਹੀ ਮਿਲਿਆ ਲਾਇਸੈਂਸ, 15 ਦਿਨਾਂ ’ਚ ਸ਼ੁਰੂ ਹੋਵੇਗਾ ਟ੍ਰਾਇਲ !

    ਦੂਜਾ ਮਰੀਜ਼, ਬਰੇਲੀ ਦਾ ਰਹਿਣ ਵਾਲਾ, ਰਿਪੋਰਟ ਆਉਣ ਤੋਂ ਪਹਿਲਾਂ ਹੀ ਹਸਪਤਾਲ ਤੋਂ ਭੱਜ ਗਿਆ, ਜਿਸ ਦੀ ਜਾਣਕਾਰੀ ਪੰਜਾਬ ਸਟੇਟ ਹੈੱਡ ਕੁਆਰਟਰ ਅਤੇ ਯੂਪੀ ਸਰਕਾਰ ਨੂੰ ਦੇ ਦਿੱਤੀ ਗਈ ਹੈ। ਸਿਵਲ ਹਸਪਤਾਲ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ’ਚ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ ਤੇ ਮਾਸਕ ਤੇ ਸੈਨੇਟਾਈਜ਼ਰ ਦੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਮਾਨਸਾ ਦੇ ਹਸਪਤਾਲਾਂ ’ਚ ਫਲੂ ਕਾਰਨਰ ਵੀ ਸਥਾਪਤ ਕੀਤੇ ਗਏ ਹਨ। ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਲਰਟ ਰਹਿਣ ਦੀ ਹਦਾਇਤ ਕੀਤੀ ਗਈ ਹੈ।