ਦੇਸ਼ ‘ਚ ਕੋਰੋਨਾ ਵਾਇਰਸ ਦੇ 2902 ਸੰਕ੍ਰਮਿਤ, 68 ਦੀ ਮੌਤ
ਪੂਰੇ ਦੇਸ਼ ‘ਚ ਹੁਣ ਤੱਕ 184 ਲੋਕ ਹੋਏ ਠੀਕ
ਨਵੀਂ ਦਿੱਲੀ, ਏਜੰਸੀ। ਭਾਰਤ ‘ਚ ਕੋਰੋਨਾ ਵਾਇਰਸ ਕਾਫੀ ਤੇਜੀ ਨਾਲ ਪੈਰ ਪਸਾਰ ਰਿਹਾ ਹੈ ਅਤੇ ਦੇਸ਼ ‘ਚ ਇਸ ਸੰਕ੍ਰਮਣ ਦੇ 355 ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਸੰਕ੍ਰਮਿਤਾਂ ਦੀ ਕੁੱਲ ਗਿਣਤੀ ਵਧ ਕੇ 2902 ਹੋ ਗਈ ਹੈ, ਜਦੋਂ ਕਿ ਛੇ ਨਵੇਂ ਮਰੀਜਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 68 ਹੋ ਗਈ ਹੈ। ਦੇਸ਼ ‘ਚ ਅਜੇ ਤੱਕ ਇਸ ਸੰਕ੍ਰਮਣ ਨਾਲ 184 ਲੋਕ ਠੀਕ ਹੋਏ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਸੂਚੀ ਅਨੁਸਾਰ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸਾਸਿਤ ਪ੍ਰਦੇਸ਼ਾਂ ‘ਚ ਕੋਰੋਨਾ ਵਾਇਰਸ ਸੰਕ੍ਰਮਿਤਾਂ ਦੀ ਗਿਣਤੀ ਇਸ ਤਰ੍ਹਾਂ ਹੈ।
ਰਾਜ ਸੰਕ੍ਰਮਿਤ ਠੀਕ ਹੋਏ ਮੌਤ
ਮਹਾਰਾਸ਼ਟਰ 423 42 11
ਤਮਿਲਨਾਡੂ 411 06 01
ਕੇਰਲ 295 41 02
ਦਿੱਲੀ 386 08 06
ਰਾਜਸਥਾਨ 179 03 00
ਆਂਧਰ ਪ੍ਰਦੇਸ਼ 161 01 01
ਕਰਨਾਟਕ 128 12 03
ਉਤਰ ਪ੍ਰਦੇਸ਼ 174 19 02
ਤੇਲੰਗਾਨਾ 158 01 07
ਮੱਧ ਪ੍ਰਦੇਸ਼ 104 00 06
ਗੁਜਰਾਤ 95 10 09
ਜੰਮੂ ਕਸ਼ਮੀਰ 75 03 02
ਹਰਿਆਣਾ 49 24 00
ਪੰਜਾਬ 53 01 05
ਪੱਛਮੀ ਬੰਗਾਲ 63 03 03
ਬਿਹਾਰ 20 00 01
ਚੰਡੀਗੜ 18 00 00
ਲੱਦਾਖ 14 03 00
ਛਤੀਸਗੜ 09 03 00
ਉਤਰਾਖੰਡ 16 02 00
ਗੋਆ 06 00 00
ਓਡੀਸ਼ਾ 05 00 00
ਹਿਮਾਚਲ ਪ੍ਰਦੇਸ਼ 06 01 01
ਪੁਡੁਚੇਰੀ 05 01 00
ਮਣੀਪੁਰ 02 00 00
ਝਾਰਖੰਡ 02 00 00
ਮਿਜੋਰਮ 01 00 00
ਕੁੱਲ 2902 184 68
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।