ਬਠਿੰਡਾ ‘ਚ ਇੱਕੋ ਪਰਿਵਾਰ ਦੇ ਤਿੰਨ ਜਣਿਆਂ ਦਾ ਕੋਰੋਨਾ ਪਾਜਿਟਿਵ

Corona India

ਬਠਿੰਡਾ ‘ਚ ਇੱਕੋ ਪਰਿਵਾਰ ਦੇ ਤਿੰਨ ਜਣਿਆਂ ਦਾ ਕੋਰੋਨਾ ਪਾਜਿਟਿਵ

ਬਠਿੰਡਾ (ਸੁਖਜੀਤ ਮਾਨ)। ਜ਼ਿਲ੍ਹਾ ਬਠਿੰਡਾ ਵਿਚ ਕੋਰੋਨਾ (Corona) ਦੇ ਕੇਸ ਲਗਾਤਾਰ ਵਧ ਰਹੇ ਹਨ। ਅੱਜ ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜਿਟਿਵ ਆਈ ਹੈ। ਇਹਨਾਂ 3 ਨਵੇਂ ਮਰੀਜਾਂ ਨਾਲ ਹੁਣ ਜਿਲ੍ਹੇ (Bathinda) ਵਿੱਚ ਐਕਟਿਵ ਕੇਸਾਂ ਦੀ ਗਿਣਤੀ 12 ਹੋ ਗਈ ।  ਹਾਸਿਲ ਹੋਏ ਵੇਰਵਿਆਂ ਮੁਤਾਬਿਕ ਇਹ ਪਰਿਵਾਰ ਗੰਗਾਨਗਰ ਤੋਂ ਪਰਤਿਆ ਸੀ । ਤਿੰਨੋਂ ਮੈਂਬਰ ਬਾਲਗ ਹਨ।

Corona in Bathinda

ਇਹ ਪਰਿਵਾਰ ਇੱਕ ਜੂਨ ਦੀ ਰਾਤ ਨੂੰ ਗੰਗਾਨਗਰ ਤੋਂ ਪਰਤਿਆ ਸੀ ਤੇ ਇਹਨਾਂ ਦੀ ਦੋ ਜੂਨ ਨੂੰ ਸੈਪਲਿੰਗ ਹੋਈ ਸੀ । ਸਿਹਤ ਵਿਭਾਗ ਮੁਤਾਬਿਕ ਇਹ ਪਰਿਵਾਰ ਜ਼ਿਲ੍ਹੇ ਵਿੱਚ ਆਉਣ ਤੋਂ ਲੈ ਕੇ ਹੀ‌ ਹੋਮ ਕੁਆਰਨਟਾਈਨ ਵਿੱਚ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here