ਬੀਤੇ 24 ਘੰਟੇ ਦੌਰਾਨ 1333 ਮਰੀਜ ਵੀ ਹੋਏ ਠੀਕ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਮੁੜ ਤੋਂ ਕੋਰੋਨਾ ਦਾ ਕਹਿਰ ਜਾਰੀ ਹੈ। ਬੀਤੇ 24 ਘੰਟੇ ਵਿੱਚ ਕੋਰੋਨਾ ਨਾਲ 35 ਮੌਤਾਂ ਹੋਣ ਦੇ ਨਾਲ ਹੀ ਪੰਜਾਬ ਵਿੱਚ 829 ਨਵੇ ਮਾਮਲੇ ਵੀ ਆਏ ਹਨ। ਇਥੇ ਹੀ 1333 ਮਰੀਜ ਠੀਕ ਹੋ ਕੇ ਵੀ ਇਕਾਂਤਵਾਸ ਜਾਂ ਫਿਰ ਹਸਪਤਾਲ ਤੋਂ ਛੁੱਟੀ ਲੈ ਚੁੱਕੇ ਹਨ। ਬੀਤੇ 24 ਘੰਟੇ ਵਿੱਚ ਆਏ ਨਵੇਂ 829 ਮਾਮਲਿਆ ਵਿੱਚ ਲੁਧਿਆਣਾ ਤੋਂ 98, ਜਲੰਧਰ ਤੋਂ 103, ਪਟਿਆਲਾ ਤੋਂ 49, ਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ 77, ਅੰਮ੍ਰਿਤਸਰ ਤੋਂ 94, ਗੁਰਦਾਸਪੁਰ ਤੋਂ 11, ਬਠਿੰਡਾ ਤੋਂ 47, ਹੁਸ਼ਿਆਰਪੁਰ ਤੋਂ 59, ਫਿਰੋਜ਼ਪੁਰ ਤੋਂ 23, ਪਠਾਨਕੋਟ ਤੋਂ 34, ਸੰਗਰੂਰ ਤੋਂ 10, ਕਪੂਰਥਲਾ ਤੋਂ 39, ਫਰੀਦਕੋਟ ਤੋਂ 16, ਸ੍ਰੀ ਮੁਕਤਸਰ ਸਾਹਿਬ ਤੋਂ 22, ਫਾਜ਼ਿਲਕਾ ਤੋਂ 32, ਮੋਗਾ ਤੋਂ 26, ਰੋਪੜ ਤੋਂ 4, ਫਤਹਿਗੜ੍ਹ ਸਾਹਿਬ ਤੋਂ 8, ਬਰਨਾਲਾ ਤੋਂ 6, ਤਰਨਤਾਰਨ ਤੋਂ 34, ਐਸਬੀਐਸ ਨਗਰ ਤੋਂ 14 ਅਤੇ ਮਾਨਸਾ ਤੋਂ 23 ਸਾਮਲ ਹਨ।
ਪੰਜਾਬ ਵਿੱਚ ਹੋਈਆ ਹੋਰ 35 ਮੌਤਾਂ ਵਿੱਚ ਗੁਰਦਾਸਪੁਰ ਤੋਂ 5, ਪਠਾਨਕੋਟ ਤੋਂ 5, ਅੰਮ੍ਰਿਤਸਰ ਤੋਂ 4, ਜਲੰਧਰ ਤੋਂ 4, ਕਪੂਰਥਲਾ ਤੋਂ 3, ਮੁਹਾਲੀ ਤੋਂ 3, ਮੁਕਤਸਰ ਤੋਂ 3, ਪਟਿਆਲਾ ਤੋਂ 2, ਰੋਪੜ ਤੋਂ 2, ਬਠਿੰਡਾ ਤੋਂ 1, ਫਤਿਹਗੜ ਸਾਹਿਬਤ ਤੋਂ 1, ਲੁਧਿਆਣਾ ਤੋਂ 1 ਅਤੇ ਤਰਨਤਾਰਨ ਤੋਂ 1 ਸ਼ਾਮਲ ਹਨ।
ਠੀਕ ਹੋਣ ਵਾਲੇ 1333 ਮਰੀਜ਼ਾਂ ਵਿੱਚ ਲੁਧਿਆਣਾ ਤੋਂ 104, ਜਲੰਧਰ ਤੋਂ 128, ਪਟਿਆਲਾ ਤੋਂ 120, ਅੰਮ੍ਰਿਤਸਰ ਤੋਂ 126, ਗੁਰਦਾਸਪੁਰ ਤੋਂ 60, ਬਠਿੰਡਾ ਤੋਂ 119, ਹੁਸ਼ਿਆਰਪੁਰ ਤੋਂ 80, ਫਿਰੋਜਪੁਰ ਤੋਂ 56, ਪਠਾਨਕੋਟ ਤੋਂ 43, ਸੰਗਰੂਰ ਤੋਂ 44, ਕਪੂਰਥਲਾ ਤੋਂ 79, ਮੁਕਤਸਰ ਤੋਂ 41, ਫਾਜਿਲਕਾ ਤੋਂ 120, ਮੋਗਾ ਤੋਂ 50, ਰੋਪੜ ਤੋਂ 70, ਫਤਿਹਗੜ ਸਾਹਿਬ ਤੋਂ 18, ਬਰਨਾਲਾ ਤੋਂ 31, ਐਸਬੀਐਸ ਨਗਰ ਤੋਂ 34 ਅਤੇ ਮਾਨਸਾ ਤੋਂ 10 ਸ਼ਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 122459 ਹੋ ਗਈ ਹੈ, ਜਿਸ ਵਿੱਚੋਂ 108533 ਠੀਕ ਹੋ ਗਏ ਹਨ ਅਤੇ 3773 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 10153 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.