ਟਰਾਂਸਪੋਟਰਟ ਮੰਤਰੀ ਰਾਜਾ ਵੜਿੰਗ ਨੂੰ ਹੋਇਆ ਕੋਰੋਨਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਕੋਰੋਨਾ ਤੇਜੀ ਨਾਲ ਫੈਲ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਕੋਰੋਨਾ ਹੋ ਗਿਆ ਹੈ। ਰਾਜਾ ਵੜਿੰਗ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਠੀਕ ਨਾ ਹੋਣ ਕਾਰਨ ਰਾਜਾ ਵੜਿੰਗ ਦਾ ਟੈਸਟ ਲੈਬ ’ਚ ਜਾਂਚ ਲਈ ਭੇਜਿਆ ਗਿਆ ਸੀ ਜਿਸ ਦਾ ਅੱਜ ਰਿਜਲਟ ਆ ਗਿਆ ਤੇ ਉਨਾਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ।
ਰਿਪੋਟਰ ਪਾਜ਼ਿਟਿਵ ਆਉਣ ਤੋਂ ਬਾਅਦ ਰਾਜਾ ਵੜਿੰਗ ਨੇ ਖੁਦ ਨੂੰ ਘਰ ’ਚ ਆਈਸੋਲੇਟ ਕਰ ਲਿਆ ਹੈ। ਪਰੰਤੂ ਹਾਲੇ ਤੱਕ ਰਾਜਾ ਵੜਿੰਗ ਨੇ ਇਸ ਸਬੰਧੀ ਜਾਣਕਾਰੀ ਸ਼ੋਸ਼ਲ ਮੀਡੀਆ ਨੂੰ ਨਹੀਂ ਦਿੱਤੀ ਹੈ। ਜਿਕਰਯੋਗ ਹੀ ਕਿ ਤਿੰਨ ਪਹਿਲਾਂ ਹੀ ਕਪੂਰਥਲਾ ਦੇ ਵਿਧਾਇਕਾ ਤੇ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਰਿਪੋਰਟ ਵੀ ਪਾਜ਼ਿਟਿਵ ਆਈ ਸੀ।
ਇਹ ਵੀ ਪੜੋ…
ਮੈਕਸੀਕੋ ਦੇ ਰਾਸ਼ਟਪਰਪਤੀ ਓਬਰਾਡੋਰ ਕਰੋਨਾ ਪਾਜ਼ੀਟਿਵ
ਮੈਕਸੀਕੋ ਸਿਟੀ। ਮੈਕਸੀਕੋ ਦੇ ਰਾਸ਼ਟਰਪਤੀ ਆਂਡ੍ਰੇਸ ਮੈਨੁਅਲ ਲੋਪੇਜ਼ ਓਬਰਾਡੋਰ ਕਰੋਨਾ ਪਾਜ਼ੀਟਿਵ ਪਾਏ ਗਏ ਹਨ। ਓਬਰਾਡੋਰ ਨੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਉਹ ਦੁਬਾਰਾ ਕੋਵਿਡ-19 ਨਾਲ ਸੰਕਰਮਿਤ ਹੋ ਗਏ ਹਨ ਅਤੇ ਵਾਇਰਸ ਦੇ ਹਲਕੇ ਲੱਛਣ ਹਨ। ਉਹਨਾਂ ਨੇ ਟਵੀਟ ਕੀਤਾ ਅਤੇ ਕਿਹਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੋਵਿਡ ਨਾਲ ਸੰਕਰਮਿਤ ਹੋ ਗਿਆ ਹਾਂ ਅਤੇ ਮੇਰੇ ਵਿੱਚ ਵਾਇਰਸ ਦੇ ਹਲਕੇ ਲੱਛਣ ਹਨ।
ਮੈਂ ਇਕਾਂਤਵਾਸ ਵਿੱਚ ਰਹਾਂਗਾ ਅਤੇ ਠੀਕ ਹੋਣ ਤੱਕ ਅਸਲ ਵਿੱਚ ਸਿਰਫ਼ ਦਫਤਰੀ ਕੰਮ ਅਤੇ ਗੱਲਬਾਤ ਕਰਾਂਗਾ। ਜ਼ਿਕਰਯੋਗ ਹੈ ਕਿ ਇਹ ਦੂਜੀ ਵਾਰ ਹੈ ਜਦੋਂ ਮੈਕਸੀਕੋ ਦੇ ਰਾਸ਼ਟਰਪਤੀ ਓਬਰਾਡੋਰ ਕਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਹਨ। ਇਸ ਤੋਂ ਪਹਿਲਾਂ ਉਹ, 2021 ਵਿੱਚ ਜਨਵਰੀ ਦੇ ਅੰਤ ਵਿੱਚ ਕੋਵਿਡ-19 ਨਾਲ ਸੰਕਰਮਿਤ ਹੋਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ