ਲੁਧਿਆਣਾ ਜ਼ਿਲ੍ਹਾ ’ਚ ਕੋਰੋਨਾ ਅਸਰ ਘਟਿਆ ਹੋਈ 1 ਮੌਤ, ਨਵੇਂ ਆਏ 36 ਕੇਸ
ਲੁਧਿਆਣਾ, ਰਾਮ ਗੋਪਾਲ ਰਾਏਕੋਟੀ। ਜ਼ਿਲ੍ਹਾ ਲੁਧਿਆਣਾ ’ਚ ਕੋਰੋਨਾ ਅਸਰ ਕਾਫੀ ਘਟ ਗਿਆ ਹੈ। ਅੱਜ ਵੀ ਕੋਰੋਨਾ ਨਾਲ ਇੱਕ ਮੌਤ ਹੋਣ ਦੀ ਖਬਰ ਹੈ ਤੇ ਮੌਤ ਦਰ ’ਚ ਭਾਰੀ ਕਮੀ ਆਈ ਹੈ। ਲੋਕਾਂ ’ਚ ਵੀ ਕੋਰੋਨਾ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ। ਪ੍ਰਸ਼ਾਸਨ ਅਜੇ ਵੀ ਮਾਸਕ, ਸਮਾਜਿਕ ਦੂਰੀ ਤੇ ਟੀਕਾਕਰਨ ’ਤੇ ਜੋਰ ਦੇ ਰਿਹਾ ਹੈ। ਅੱਜ ਲੁਧਿਆਣਾ ਜ਼ਿਲੇ੍ਹ ਵਿੱਚ ਕੋਰੋਨਾ ਨਾਲ 1 ਮੌਤ ਦੀ ਖਬਰ ਹੈ।
ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ’ਚ 36 ਕੋਰੋਨਾ ਮਰੀਜ਼ ਪਾਜ਼ਿਟਿਵ ਪਾਏ ਗਏ ਹਨ। ਉਨਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 86638 ਹੈ, ਜਦਕਿ 11433 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਿਤ ਹਨ ਲੁਧਿਆਣਾ ’ਚ ਅੱਜ 1 ਮੌਤ ਹੋਈ ਤੇ ਮੌਤਾਂ ਦੀ ਕੁੱਲ ਗਿਣਤੀ 2076 ਹੈ ਤੇ 1030 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 94186 ਵਿਅਕਤੀਆਂ ਨੂੰ ਘਰਾਂ ’ਚ ਇਕਾਂਤਵਾਸ ਕੀਤਾ ਗਿਆ ਹੈ। ਜਦਕਿ ਮੌਜੂਦਾ ਸਮੇਂ ’ਚ ਹੁਣ ਵੀ 10659 ਮਰੀਜ਼ ਘਰਾਂ ਇਕਾਂਤਵਾਸ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ ਇਸੇ ਤਰ੍ਹਾਂ ਅੱਜ ਵੀ 11412 ਸ਼ੱਕੀ ਵਿਅਕਤੀਆਂ ਦੇ ਨਮੂਨੇ ਲਏ ਗਏ ਹਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲੇ੍ਹ ਵਿੱਚ 717 ਪਾਜ਼ਿਟਿਵ ਮਰੀਜ਼ ਹਨ
ਕਾਲੀ ਫੰਗਸ
ਲੁਧਿਆਣਾ ’ਚ ਅੱਜ ਕਾਲੀ ਫੰਗਸ ਦਾ ਇੱਕ ਕੇਸ ਆਇਆ, ਜਿਸ ਨਾਲ ਕਾਲੀ ਫੰਗਸ ਦੇ ਕੇਸਾਂ ਦੀ ਕੁਲ ਗਿਣਤੀ 136 ਹੋ ਗਈ ਹੈ। ਇਨ੍ਹਾਂ ਵਿੱਚ 76 ਲੁਧਿਆਣਾ ਦੇ ਤੇ 60 ਬਾਹਰੀ ਜ਼ਿਲ੍ਹਿਆਂ ਦੇ ਹਨ। ਕਾਲੀ ਫੰਗਸ ਨਾਲ ਹੁਣ ਤੱਕ 19 ਮੌਤਾਂ ਹੋਈਆਂ ਹਨ, ਜਿਨ੍ਹਾਂ ’ਚ 9 ਜ਼ਿਲ੍ਹਾ ਲੁਧਿਆਣਾ ਨਾਲ ਤੇ 10 ਬਾਹਰੀ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਲੁਧਿਆਣਾ ’ਚ ਇਸ ਸਮੇਂ ਕਾਲੀ ਫੰਗਸ ਦੇ 52 ਐਕਟਿਵ ਕੇਸ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।