ਸਰਗਰਮ ਮਾਮਲੇ ਵੀ ਵਧੇ, 1069 ਮਰੀਜ਼ਾਂ ਦੀ ਹੋਈ ਮੌਤ
ਦੇਸ਼ ‘ਚ ਕੋਰੋਨਾ ਦੇ ਮਾਮਲੇ 79,476 ਨਵੇਂ ਮਾਮਲੇ
ਨਵੀਂ ਦਿੱਲੀ। ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਕਾਰਨ 1,069 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਪਹੁੰਚ ਗਈ ਹੈ ਤੇ ਇਸ ਦੌਰਾਨ ਮਹਾਂਤਾਰੀ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਕੋਰੋਨਾ ਦੇ ਨਵੇਂ ਮਾਮਲਿਆਂ ਤੋਂ ਘੱਟ ਰਹਿਣ ਨਾਲ ਸਰਗਰਮ ਮਾਮਲੇ 2,779 ਵਧ ਗਏ ਹਨ।
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੀ ਚਪੇਟ ‘ਚ ਆਏ, 1069 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ 1,00,842 ਹੋ ਗਈ ਹੈ। ਇਸ ਦੌਰਾਨ ਕੋਰੋਨਾ ਦੇ 79,476 ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 64,73,545 ‘ਤੇ ਪਹੁੰਚ ਗਈ ਹੈ ਤੇ 75,628 ਵਿਅਕਤੀ ਕੋਰੋਨਾ ਤੋਂ ਮੁਕਤ ਹੋਣ ਨਾਲ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 54,27,707 ਹੋ ਗਈ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ਦੀ ਤੁਲਨਾ ‘ਚ ਠੀਕ ਹੋਣ ਵਾਲਿਆਂ ਦੀ ਗਿਣਛੀ ਘੱਟ ਹੋਣ ਨਾਲ ਪਿਛਲੇ 24 ਘੰਟਿਆਂ ‘ਚ ਸਰਗਰਮ ਮਾਮਲਿਆਂ ਦੀ ਗਿਣਤੀ 2,779 ਵਧ ਕੇ 944,996 ਹੋ ਗਈ ਹੈ। ਦੇਸ਼ ‘ਚ ਸਰਗਰਮ ਮਾਮਲੇ 14.60 ਫੀਸਦੀ ਤੇ ਮ੍ਰਿਤਕ ਦਰ 1.56 ਫੀਸਦੀ ਰਹਿ ਗਈ ਹੈ ਜਦੋਂਕਿ ਠੀਕ ਹੋਣ ਵਾਲਿਆਂ ਦੀ ਦਰ 83.84 ਫੀਸਦੀ ਹੋ ਗਈ ਹੈ।
- ਸਰਗਰਮ ਮਾਮਲੇ 14.60 ਫੀਸਦੀ
- ਮ੍ਰਿਤਕ ਦਰ 1.56 ਫੀਸਦੀ
- ਠੀਕ ਹੋਣ ਵਾਲਿਆਂ ਦੀ ਦਰ 83.84 ਫੀਸਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.