ਸੰਗਰੂਰ ਜ਼ਿਲ੍ਹੇ ਵਿੱਚ ਵੀ ਹੋਇਆ ਕੋਰੋਨਾ ਦਾ ਆਗਾਜ਼

Corona India

ਨੇੜਲੇ ਪਿੰਡ ਗੱਗੜਪੁਰ ਦਾ ਬਜ਼ੁਰਗ ਪਾਇਆ ਕੋਰੋਨਾ ਤੋਂ ਪੀੜਤ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਪੂਰੇ ਵਿਸ਼ਵ ‘ਚ ਫੈਲੀ ਕੋਰੋਨਾ ਮਹਾਂਮਾਰੀ ਨੇ ਹੁਣ ਭਾਰਤ ਵਿੱਚ ਆਪਣੇ ਪੈਰ ਪਸਾਰ ਲਏ ਹਨ ਪੰਜਾਬ ਵਿੱਚ ਹਰ ਰੋਜ਼ ਕੋਰੋਨਾ ਪੀੜਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਪਿਛਲੇ ਕਾਫ਼ੀ ਸਮੇਂ ਤੋਂ ਕੋਰੋਨਾ ਦੀ ਬਿਮਾਰੀ ਤੋਂ ਅਣਭਿੱਜ ਰਹੇ ਜ਼ਿਲ੍ਹਾ ਸੰਗਰੂਰ ‘ਚ ਇਸ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ ਨੇੜਲੇ ਪਿੰਡ 65 ਸਾਲਾਂ ਦੇ ਬਜ਼ੁਰਗ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਹੈ ਜਿਸ ਨੂੰ ਲੈ ਕੇ ਲੋਕਾਂ ਨੂੰ ਇੱਕਦਮ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗੱਗੜਪੁਰ ਦਾ ਉਕਤ ਬਜ਼ੁਰਗ 24 ਮਾਰਚ ਨੂੰ ਦਿੱਲੀ ਤੋਂ ਸਾਹਨੇਵਾਲ ਫਲਾਈਟ ‘ਚ ਆਇਆ ਸੀ ਉਸ ਫਲਾਈਟ ਵਿੱਚ ਇੱਕ ਲੁਧਿਆਣਾ ਦਾ ਰਹਿਣ ਵਾਲਾ ਵਿਅਕਤੀ ਵੀ ਮੌਜ਼ੂਦ ਸੀ ਜਿਸ ਦਾ ਕੋਰੌਨਾ ਟੈਸਟ ਪਾਜ਼ਿਟਿਵ ਆਇਆ ਸੀ ਇਸ ਪਿੱਛੋਂ ਲੁਧਿਆਣਾ ਦੇ ਸਿਵਲ ਸਰਜ਼ਨ ਨੇ ਡਾਟਾ ਭੇਜਿਆ ਸੀ ਕਿ ਉਸ ਫਲਾਈਟ ਵਿੱਚ ਜਿਹੜੇ-ਜਿਹੜੇ ਵਿਅਕਤੀ ਮੌਜ਼ੂਦ ਸਨ, ਉਨ੍ਹਾਂ ਦੀ ਜਾਂਚ ਕੀਤੀ ਜਾਵੇ ਡੀਸੀ ਨੇ ਦੱਸਿਆ ਕਿ ਉਕਤ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਮਸਤੂਆਣਾ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਵਿਭਾਗੀ ਨਿਰਦੇਸ਼ਾਂ ਤੋਂ ਬਾਅਦ ਜਦੋਂ ਉਕਤ ਬਜ਼ੁਰਗ ਦਾ ਸੈਂਪਲ ਭੇਜਿਆ ਗਿਆ ਤਾਂ ਉਸ ਦੀ ਰਿਪੋਰਟ ਪਾਜ਼ਿਟਿਵ ਆਈ ਹੈ

ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਹ ਵਿਅਕਤੀ ਮਸਤੂਆਣਾ ਸਾਹਿਬ ਇਕਾਂਤਵਾਸ ਕੇਂਦਰ ਵਿੱਚ ਹੈ ਜਿੱਥੇ ਇਸ ਦੀ ਸਿਹਤ ਪੂਰੀ ਤਰ੍ਹਾਂ ਠੀਕ ਹੈ ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇਸ ਨੂੰ ਇਕਾਂਤਵਾਸ ਕੇਂਦਰ ਵਿੱਚੋਂ ਹਸਪਤਾਲ ਵਿੱਚ ਭੇਜਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਉਕਤ ਮਰੀਜ਼ ਬਾਰੇ ਇਹ ਵੀ ਜਾਂਚ ਪੜਤਾਲ ਕੀਤੀ ਜਾਵੇਗੀ ਕਿ ਉਹ ਕਿਸ ਕਿਸ ਨਾਲ ਮਿਲਿਆ ਹੈ, ਉਨ੍ਹਾਂ ਦੇ ਵੀ ਸੈਂਪਲ ਲੈ ਕੇ ਟੈਸਟਿੰਗ ਲਈ ਭੇਜੇ ਜਾਣਗੇ

ਡੀਸੀ ਨੇ ਦੱÎਸਿਆ ਕਿ ਮੇਰੀ ਸਿਹਤ ਸਕੱਤਰ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ 10 ਹਜ਼ਾਰ ਰੈਪਿਡ ਟੈਸਟਿੰਗ ਕਿੱਟ ਦਾ ਟੈਂਡਰ ਲਾਇਆ ਹੋਇਆ ਹੈ ਜਦੋਂ ਉਹ ਟੈਸਟਿੰਗ ਕਿੱਟ ਸਾਡੇ ਕੋਲ ਆ ਜਾਵੇਗੀ ਤਾਂ ਮਰੀਜ਼ਾਂ ਦੀ ਟੈਸਟਿੰਗ ਹੋਰ ਵੀ ਤੇਜ਼ੀ ਨਾਲ ਹੋ ਸਕੇਗੀ ਉਨ੍ਹਾਂ ਦੱਸਿਆ ਕਿ ਅਸੀਂ ਹਰ ਰੋਜ਼ 50 ਦੇ ਕਰੀਬ ਸ਼ੱਕੀਆਂ ਦੇ ਟੈਸਟ ਲੈ ਕੇ ਭੇਜ ਰਹੇ ਹਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।