ਪੰਜਾਬ ਵਿੱਚ ਓਮੀਕ੍ਰਾਨ ਦੇ ਚਲਦੇ ਵੱਧ ਰਹੇ ਹਨ ਮਾਮਲੇ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 2 ਦਿਨਾਂ ਦੌਰਾਨ ਕੁਝ ਕਟੌਤੀ ਤੋਂ ਬਾਅਦ ਫਿਰ ਤੋਂ ਕੋਰੋਨਾ ਦੇ ਮਾਮਲੇ ਵਿੱਚ ਤੇਜ਼ੀ ਦਰਜ਼ ਕੀਤੀ ਜਾ ਰਹੀ ਹੈ। ਪਿਛਲੇ 24 ਘੰਟੇ ਦੌਰਾਨ ਪੰਜਾਬ ਵਿੱਚ 7849 ਨਵੇਂ ਮਾਮਲੇ ਆਏ ਹਨ ਤਾਂ 27 ਦੀ ਮੌਤ ਵੀ ਹੋਈ ਹੈ।
ਪੰਜਾਬ ਵਿੱਚ ਇਹ ਪਿਛਲੇ 6 ਮਹੀਨੇ ਦੇ ਰਿਕਾਰਡ ਮਾਮਲੇ ਹਨ, ਇਸ ਤੋਂ ਪਹਿਲਾਂ ਡੈਲਟਾ ਕੋਰੋਨਾ ਦੇ ਚਲਦੇ ਦੂਜੀ ਲਹਿਰ ਮੌਕੇ ਇੰਨੀ ਵੱਡੀ ਮਾਮਲੇ ਆਏ ਸਨ। ਬੁੱਧਵਾਰ ਨੂੰ ਆਏ ਨਵੇਂ ਮਾਮਲੇ ਵਿੱਚ ਲੁਧਿਆਣਾ ਵਿਖੇ 1325, ਮੁਹਾਲੀ ਵਿਖੇ 1231 ਅਤੇ ਜਲੰਧਰ ਵਿਖੇ 888 ਆਏ ਹਨ ਤਾਂ 27 ਮੌਤਾਂ ਵਿੱਚ ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ 6-6, ਜਲੰਧਰ ਵਿਖੇ 5, ਬਠਿੰਡਾ ਵਿਖੇ 2, ਗੁਰਦਾਸਪੁਰ ਵਿਖੇ 2, ਸੰਗਰੂਰ ਵਿਖੇ 2, ਮੁਹਾਲੀ ਵਿਖੇ 2, ਹੁਸ਼ਿਆਰਪੁਰ ਅਤੇ ਪਟਿਆਲਾ ਵਿਖੇ 1-1 ਮੌਤ ਹੋਈ ਹੈ।
ਸੋਮਵਾਰ ਨੂੰ ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਆਏ ਮਰੀਜ਼ ?
ਜ਼ਿਲਾ ਨਵੇਂ ਆਏ ਮਾਮਲੇ
ਲੁਧਿਆਣਾ 1325
ਮੁਹਾਲੀ 1231
ਜਲੰਧਰ 888
ਹੁਸ਼ਿਆਰਪੁਰ 643
ਅੰਮਿ੍ਰਤਸਰ 471
ਪਟਿਆਲਾ 418
ਬਠਿੰਡਾ 414
ਰੋਪੜ 330
ਗੁਰਦਾਸਪੁਰ 272
ਪਠਾਨਕੋਟ 257
ਫਿਰੋਜ਼ਪੁਰ 216
ਐਸਬੀਐਸ 179
ਮੁਕਤਸਰ 163
ਫਾਜ਼ਿਲਕਾ 158
ਕਪੂਰਥਲਾ 149
ਮਾਨਸਾ 131
ਸੰਗਰੂਰ 123
ਤਰਨਤਾਰਨ 116
ਫਤਿਹਗੜ ਸਾਹਿਬ 115
ਬਰਨਾਲਾ 90
ਮੋਗਾ 84
ਫਰੀਦਕੋਟ 76
ਕੁੱਲ 7849
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ