ਦੇਸ਼ ’ਚ ਕੋਰੋਨਾ ਦੇ ਮਾਮਲੇ ਇੱਕ ਕਰੋੜ ਦੇ ਨੇੜੇ

Corona

22,890 ਨਵੇਂ ਮਾਮਲੇ ਸਾਹਮਣੇ ਆਏ

ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਦੇ ਮਾਮਲੇ ਇੱਕ ਕਰੋੜ ਦਾ ਅੰਕੜਾ ਛੋਹਣ ਦੇ ਨੇੜੇ ਪਹੁੰਚ ਗਏ ਹਨ। ਹਾਲਾਂਕਿ ਇਸ ਬਿਮਾਰੀ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 95 ਲੱਖ ਤੋਂ ਵੱਧ ਹੋ ਗਈ ਹੈ ਤੇ ਸਰਗਰਮ ਮਾਮਲੇ 3.13 ਲੱਖ ਰਹਿ ਗਏ ਹਨ।

Corona

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ 22,890 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੋਰੋਨਾ ਦਾ ਕੁੱਲ ਅੰਕੜਾ 99,79447 ਹੋ ਗਿਆ। ਇਸ ਦੌਰਾਨ 31,087 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਰੋਨਾ ਠੀਕ ਹੋਣ ਵਾਲਿਆਂ ਦਾ ਗਿਣਤੀ 95.20 ਲੱਖ ਤੇ ਰਿਕਰਵਰੀ ਦਰ ਵਧ ਕੇ 95.40 ਫੀਸਦੀ ਹੋ ਗਈ ਹੈ। ਸਰਗਰਮ ਮਾਮਲੇ 8535 ਘੱਟ ਹੋ ਕੇ 3.13 ਲੱਖ ’ਤੇ ਆ ਗਏ ਹਨ ਤੇ ਇਸ ਦੀ ਦਰ 3.14 ਫੀਸਦੀ ਰਹਿ ਗਈ। ਇਸ ਦੌਰਾਨ 338 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,44,789 ਹੋ ਗਈ ਹੈ ਤੇ ਮ੍ਰਿਤਕ ਦਰ ਹਾਲੇ 1.45 ਫੀਸਦੀ ਹੈ।

  • 338 ਹੋਰ ਮਰੀਜ਼ਾਂ ਦੀ ਮੌਤ
  • ਸਰਗਰਮ ਮਾਮਲਿਆਂ ਦੀ ਦਰ 3.14 ਫੀਸਦੀ
  • ਮ੍ਰਿਤਕ ਦਰ 1.45 ਫੀਸਦੀ
  • ਰਿਕਰਵਰੀ ਦਰ ਵਧ 95.40 ਫੀਸਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.