ਸਮਾਣਾ ‘ਚ ਫਟਿਆ ਕੋਰੋਨਾ ਦਾ ਬੰਬ, 30 ਨਵੇਂ ਮਾਮਲੇ

ਸਮਾਣਾ ‘ਚ ਫਟਿਆ ਕੋਰੋਨਾ ਦਾ ਬੰਬ, 30 ਨਵੇਂ ਮਾਮਲੇ

ਸਮਾਣਾ, (ਸੁਨੀਲ ਚਾਵਲਾ)। ਸਮਾਣਾ ‘ਚ ਅੱਜ ਕੋਰੋਨਾ ਦੇ 30 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸ਼ਹਿਰ ਵਿੱਚ ਕੋਰੋਨਾ ਦਾ ਬੰਬ ਫੱਟਣ ਵਰਗਾ ਮਾਹੌਲ ਬਣ ਗਿਆ। ਇਸ ਖ਼ਬਰ ਨਾਲ ਸ਼ਹਿਰ ਵਾਸੀਆਂ ‘ਚ ਖੌਫ਼ ਦਾ ਮਾਹੌਲ ਬਣ ਗਿਆ ਹੈ।

ਸਿਵਲ ਹਸਪਤਾਲ ਸਮਾਣਾ ਦੇ ਡਾਕਟਰ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ 35 ਸੈਂਪਲ ਜਾਂਚ ਲਈ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 30 ਮਾਮਲੇ ਪਾਜਿਟਿਵ ਆਏ ਹਨ ਜਿਨ੍ਹਾਂ ਵਿੱਚ 3 ਸਿਵਲ ਹਸਪਤਾਲ ਨਾਲ ਸਬੰਧਿਤ ਮੁਲਾਜਮ ਹਨ ਜਦੋਂਕਿ 9 ਮਾਮਲੇ ਤੇਜ ਕਲੋਨੀ, 10 ਪੀਰ ਗੋਰੀ ਮੁਹੱਲਾ, 2 ਮੱਛੀ ਹੱਟਾ ਚੌਂਕ, 1 ਟੈਲੀਫੋਨ ਕਲੋਨੀ, 4 ਕੇਸ ਜੱਟਾਂ ਪੱਤੀ ਅਤੇ 1 ਮਾਮਲਾ ਮੁਹੱਲੇ ਦਾ ਹੈ।

ਇਨ੍ਹਾਂ ਵਿੱਚ ਤਿੰਨ ਮਹਿਲਾਵਾਂ, 3 ਛੋਟੇ ਬੱਚੇ ਵੀ ਸ਼ਾਮਲ ਹਨ। ਸਿਹਤ ਵਿਭਾਗ ਵੱਲੋਂ ਤੇਜ਼ ਕਲੋਨੀ, ਪੀਰ ਗੋਰੀ ਮੁਹੱਲਾ ਅਤੇ ਮੱਛੀ ਹੱਟਾ ਚੌਂਕ ਨੂੰ ਕੰਟੇਨਮੈਂਟ ਜੋਨ ਐਲਾਨਦਿਆਂ ਇਨ੍ਹਾਂ ਨੂੰ ਸੀਲ ਕਰ ਦਿੱਤਾ ਹੈ। ਪ੍ਰੰਤੂ ਹੈਰਾਨੀ ਦੀ ਗੱਲ ਇਹ ਰਹੀ ਕਿ ਸਿਹਤ ਵਿਭਾਗ ਵੱਲੋਂ ਇਨ੍ਹਾਂ ਮੁਹੱਲਿਆਂ ਨੂੰ ਸੀਲ ਕਰਨ ਦੇ ਬਾਜਵੂਦ ਮੌਕੇ ‘ਤੇ ਕੋਈ ਪੁਲਿਸ ਮੁਲਾਜਮ ਨਹੀਂ ਪਹੁੰਚਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ