ਕੋਰੋਨਾ ਦੇ 44,878 ਨਵੇਂ ਮਾਮਲੇ ਸਾਹਮਣੇ ਆਏ
ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਵਾਇਰਸ (ਕੋਵਿਡ-19) ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਤੇਜ਼ੀ ਨਾਲ ਰਿਕਵਰੀ ਦਰ 93 ਫੀਸਦੀ ਹੋ ਗਈ ਹੈ ਤੇ ਮ੍ਰਿਤਕ ਦਰ ਘੱਟ ਕੇ 1.47 ਫੀਸਦੀ ਰਹਿ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ਵੀਰਵਾਰ ਨੂੰ 49,079 ਮਰੀਜ਼ ਠੀਕ ਹੋਏ, ਜਿਸ ਨਾਲ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਦਰ 92.97 ਫੀਸਦੀ ‘ਤੇ ਪਹੁੰਚ ਗਈ ਹੈ।
ਮ੍ਰਿਤਕ ਦਰ ਘੱਟ ਕੇ 1.47 ਫੀਸਦੀ ‘ਤੇ ਆ ਗਈ। ਕੋਰੋਨਾ ਤੋਂ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ 81.15 ਲੱਖ ਤੋਂ ਜ਼ਿਆਦਾ ਹੋ ਗਈ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲਿਆਂ ਦੀ ਗਿਣਤੀ ਜ਼ਿਆਦਾ ਰਹਿਣ ਕਾਰਨ 4,747 ਕਮੀ ਤੋਂ ਬਾਅਦ ਇਹ 4,84,547 ਰਹਿ ਗਈ ਹੈ ਤੇ ਇਨ੍ਹਾਂ ਦੀ ਦਰ 5.55 ਫੀਸਦੀ ‘ਤੇ ਆ ਗਈ ਹੈ। ਇਯ ਦੌਰਾਨ ਕੋਰੋਨਾ ਦੇ 44,878 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਰੋਨਾ ਦੀ ਗਿਣਤੀ ਵਧ ਕੇ ਕਰੀਬ 87.29 ਲੱਖ ਹੋ ਗਈ ਹੈ। ਕੋਵਿਡ-19 ਤੋਂ ਸਭ ਤੋਂ ਜ਼ਿਆਦਾ ਮਹਾਂਰਾਸ਼ਟਰ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਨਵੇਂ ਮਾਮਲਿਆਂ ਦੇ ਮੁਕਾਬਲੇ ‘ਚ ਠੀਕ ਹੋਣ ਵਾਲਿਆਂ ਦੀ ਗਿਣਤੀ ਜ਼ਿਆਦਾ ਰਹੀ, ਜਿਸ ਨਾਲ ਕੋਰੋਨਾ ਮਾਮਲੇ 3.435 ਘੱਟ ਕੇ 85.583 ‘ਤੇ ਆ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.