ਕੋਰੋਨਾ : ਭਾਰਤੀਆਂ ਨੂੰ ਲੈਣ ਏਅਰ ਇੰਡੀਆ ਦਾ ਇੱਕ ਹੋਰ ਜਹਾਜ਼ ਜਾਵੇਗਾ ਚੀਨ

218 Indians Reach India From Italy

ਇੱਕ ਵਿਸ਼ੇਸ਼ ਜਹਾਜ਼ 324 ਭਾਰਤੀਆਂ ਨੂੰ ਲੈ ਕੇ ਸ਼ਨਿੱਚਰਵਾਰ ਦੀ ਸਵੇਰ ਨੂੰ ਦਿੱਲੀ ਪੁੱਜਾ

ਨਵੀਂ ਦਿੱਲੀ (ਏਜੰਸੀ)। ਚੀਨ ‘ਚ ਫੈਲੇ ਕੋਰੋਨਾ ਵਾਇਰਸ Corona ਨੇ ਦੁਨੀਆ ਭਰ ‘ਚ ਦਸਤਕ ਦੇ ਦਿੱਤੀ ਹੈ। ਇਸ ਵਾਇਰਸ ਕਾਰਨ ਹਰ ਪਾਸੇ ਦਹਿਸ਼ਤ ਹੈ। ਵਾਇਰਸ ਕਾਰਨ ਇਕੱਲੇ ਚੀਨ ਵਿੱਚ 200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਦਾ ਸ਼ਹਿਰ ਵੁਹਾਨ ਕੋਰੋਨਾ ਵਾਇਰਸ ਫੈਲਣ ਦਾ ਕੇਂਦਰ ਹੈ। ਚੀਨ ‘ਚ ਰਹਿੰਦੇ ਭਾਰਤੀਆਂ ਲਈ ਇਹ ਵਾਇਰਸ ਵੱਡੀ ਪਰੇਸ਼ਾਨੀ ਬਣ ਗਿਆ ਹੈ, ਕਿਉਂਕਿ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀਂ ਚੀਨ ਸਥਿੱਤ ਯੂਨੀਵਰਸਿਟੀਆਂ ‘ਚ ਪੜ੍ਹਨ ਲਈ ਗਏ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਤੇ ਹੋਰ ਭਾਰਤੀਆਂ ਨੂੰ ਚੀਨ ਤੋਂ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ।

ਸ਼ੁੱਕਰਵਾਰ ਦੇਰ ਰਾਤ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਚੀਨ ਦੇ ਵੁਹਾਨ ਤੋਂ 324 ਭਾਰਤੀਆਂ ਨੂੰ ਲੈ ਕੇ ਸ਼ਨਿੱਚਰਵਾਰ ਦੀ ਸਵੇਰ ਨੂੰ ਦਿੱਲੀ ਪੁੱਜਾ ਹੈ। ਏਅਰ ਇੰਡੀਆ ਨੇ ਕਿਹਾ ਹੈ ਕਿ ਚੀਨ ਵਿੱਚ ਕੋਰੋਨਾ ਵਾਇਰਸ ਨਾਲ ਸਭ ਤੋਂ ਵਧ ਪ੍ਰਭਾਵਿਤ ਵੁਹਾਨ ਤੋਂ ਭਾਰਤੀਆਂ ਨੂੰ ਲਿਆਉਣ ਲਈ ਇਕ ਹੋਰ ਵਿਸ਼ੇਸ਼ ਜਹਾਜ਼ ਸ਼ਨੀਵਾਰ ਦੀ ਦੁਪਹਿਰ ਨੂੰ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਵੇਗਾ। ਏਅਰ ਇੰਡੀਆ ਦੇ ਬੁਲਾਰੇ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇੱਕ ਹੋਰ ਜਹਾਜ਼ ਅੱਜ ਦੁਪਹਿਰ 12 ਵਜ ਕੇ 50 ਮਿੰਟ ‘ਤੇ ਦਿੱਲੀ ਤੋਂ ਵੁਹਾਨ ਲਈ ਰਵਾਨਾ ਹੋਵੇਗਾ, ਜਿਸ ਵਿੱਚ ਡਾਕਟਰਾਂ ਦੀ ਟੀਮ ਉਹ ਹੀ ਹੋਵੇਗੀ ਪਰ ਚਾਲਕ ਦਲ ਦੇ ਮੈਂਬਰ ਅਤੇ ਜਹਾਜ਼ ਵੱਖਰਾ ਹੋਵੇਗਾ। ਬਚਾਅ ਟੀਮ ਦੀ ਅਗਵਾਈ ਇੱਕ ਵਾਰ ਫਿਰ ਏਅਰ ਇੰਡੀਆ ਦੇ ਪਰਿਚਾਲਨ ਡਾਇਰੈਕਟਰ, ਕੈਪਟਨ ਅਮਿਤਾਭ ਸਿੰਘ ਕਰਨਗੇ। ਇੱਥੇ ਦੱਸ ਦੇਈਏ ਕਿ ਏਅਰ ਇੰਡੀਆ ਦਾ ਪਹਿਲਾ ਜਹਾਜ਼ ਵੁਹਾਨ ਸ਼ਹਿਰ ਤੋਂ 324 ਯਾਤਰੀਆਂ ਨੂੰ ਵਾਪਸ ਭਾਰਤ ਲਿਆਇਆ ਸੀ।

ਏਅਰ ਇੰਡੀਆ ਦੇ ਬੁਲਾਰੇ ਇਹ ਦੱਸਿਆ

  • ਵਾਪਸ ਪਰਤੇ ਜਹਾਜ਼ ‘ਚ ਰਾਮ ਮਨੋਹਰ ਲੋਹੀਆ ਹਸਪਤਾਲ ਦੇ 5 ਡਾਕਟਰਾਂ ਦੀ ਟੀਮ ਸੀ।
  • ਇਸ ਵਿੱਚ ਇੱਕ ਪੈਰਾਮੈਡੀਕਸ, ਕੋਕਪਿਟ ਚਾਲਕ ਦਲ ਦੇ 5 ਮੈਂਬਰ ਅਤੇ ਕੈਬਿਨ ਚਾਲਕ ਦਲ ਦੇ 15 ਮੈਂਬਰ ਸਨ।
  • ਇਨ੍ਹਾਂ 324 ਯਾਤਰੀਆਂ ‘ਚੋਂ 211 ਵਿਦਿਆਰਥੀ, 110 ਪੇਸ਼ੇਵਰ ਅਤੇ 3 ਨਾਬਾਲਗ ਸ਼ਾਮਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।