ਏਟਾ ‘ਚ ਦੋ ਬੱਚਿਆਂ ਸਮੇਤ ਪਰਿਵਾਰ ਦੇ 4 ਮੈਂਬਰਾਂ ਕੋਰੋਨਾ ਪ੍ਰਭਾਵਿਤ
ਏਟਾ। ਉੱਤਰ ਪ੍ਰਦੇਸ਼ ਦੇ ਏਟਾ ‘ਚ ਦੋ ਬੱਚਿਆਂ ਸਮੇਤ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਵਿੱਚ ਕੋਰੋਨਾ ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ। ਸੂਚਣਾ ਮਿਲਣ ‘ਤੇ ਪ੍ਰਸ਼ਾਸਨ ਪੂਰੀ ਹਰਕਤ ‘ਚ ਆ ਗਿਆ ਹੈ। ਮੁੱਖ ਮੈਡੀਕਲ ਅਫਸਰ ਡਾ. ਅਜੈ ਅਗਰਵਾਲ ਨੇ ਦੱਸਿਆ ਕਿ ਵੀਰਵਾਰ ਰਾਤ ਆਈ ਜਾਂਚ ਰਿਪੋਰਟ ਵਿੱਚ ਗਣੇਸ਼ਪੁਰ ਦੇ ਇੱਕ ਪਰਿਵਾਰ ਦੇ ਚਾਰ ਮੈਂਬਰ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ ਆਦਮੀ ਦੀ ਉਮਰ 42 ਸਾਲ, ਔਰਤ 38 ਸਾਲ ਅਤੇ ਉਸਦੇ ਦੋ ਪੁੱਤਰ 11 ਅਤੇ ਨੌਂ ਸਾਲ ਹਨ। ਪਰਿਵਾਰ ਦਾ ਇਕ ਮੈਂਬਰ ਪਹਿਲਾਂ ਹੀ ਕੋਰੋਨਾ ਪਾਜ਼ਿਟਿਵ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਦਾ ਇਤਿਹਾਸ ਪਾਰਸ ਹਸਪਤਾਲ ਆਗਰਾ ਦਾ ਹੈ। ਉਸਦੇ ਪਰਿਵਾਰ ਦੇ ਦੋ ਮੈਂਬਰ ਪਾਰਸ ਹਸਪਤਾਲ ਆਗਰਾ ਵਿਖੇ ਕੰਮ ਕਰਦੇ ਸਨ। ਇਨ੍ਹਾਂ ਚਾਰਾਂ ਦੀ ਪਹਿਲੀ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ ਆਈ ਪਰ ਦੂਜੀ ਜਾਂਚ ਰਿਪੋਰਟ ਵਿੱਚ ਉਹ ਪਾਜ਼ਿਟਿਵ ਪਾਏ ਗਏ।
ਗਣੇਸ਼ਪੁਰ ਮੁਹੱਲਾ ਪਹਿਲਾਂ ਹੀ ਹਾਟਸਪਾਟ ਐਲਾਨਿਆ ਗਿਆ ਹੈ। ਇਥੇ ਚਾਰ ਮੈਂਬਰਾਂ ਦੇ ਪ੍ਰਭਾਵਿਤ ਹੋਣ ਤੋਂ ਬਾਅਦ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਹੁਣ ਏਟਾ ਵਿੱਚ ਕੁੱਲ ਨੌ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।