ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਇੱਕ ਨਜ਼ਰ ਦੇਸ਼ ‘ਚ ...

    ਦੇਸ਼ ‘ਚ ਕੋਰੋਨਾ ਦੇ ਸਰਗਰਮ ਮਾਮਲਿਆਂ ‘ਚ ਲਗਾਤਾਰ ਕਮੀ

    Corona India

    ਕੋਰੋਨਾ ਦੇ 55,839 ਨਵੇਂ ਮਾਮਲੇ ਮਿਲੇ

    ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ ‘ਚ ਲਗਾਤਾਰ ਕਮੀ ਹੋ ਰਹੀ ਹੈ ਤੇ ਹੁਦ ਇਸ ਦੀ ਗਿਣਤੀ ਘੱਟ ਕੇ 7.15 ਲੱਖ ‘ਤੇ ਆ ਗਈ ਹੈ ਤੇ ਕੋਰੋਨਾ ਦਾ ਅੰਕਡਾ ਲਗਾਤਾਰ ਵਧਦਾ ਹੋਇਆ 77 ਲੱਖ ਨੂੰ ਪਾਰ ਹੋ ਗਿਆ। ਦੇਸ਼ ‘ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਨਾਲ ਸਰਗਰਮ ਮਾਮਲਿਆ ‘ਚ ਕਮੀ ਵੇਖੀ ਜਾ ਰਹੀ ਹੈ।

    Corona India

    ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 55,839 ਨਵੇਂ ਮਾਮਲੇ ਆਏ ਤੇ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 77 ਲੱਖ ਤੋਂ ਪਾਰ ਹੋ ਕੇ 77,06,946 ਹੋ ਗਈ। ਇਸ ਦੌਰਾਨ 79,415 ਵਿਅਕਤੀ ਕੋਰੋਨਾ ਤੋਂ ਠੀਕ ਹੋਏ ਹਨ, ਜਿਨ੍ਰਾਂ ਨੂੰ ਮਿਲਾ ਕੇ ਦੇਸ਼ ‘ਚ ਹੁਣ ਤੱਕ 68,74,518 ਮਰੀਜ਼ ਠੀਕ ਹੋ ਚੁੱਕੇ ਹਨ। ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲਿਆਂ ਦੀ ਗਿਣਤੀ ਵਧੇਰੇ ਹੋਣ ਕਾਰਨ ਸਰਗਰਮ ਮਾਮਲੇ 24,278 ਘੱਟ ਕੇ 7,15,812 ਹੋ ਗਏ ਹਨ। ਇਸ ਦੌਰਾਨ 702 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਤੇ ਇਸ ਗਿਣਤੀ ਨੂੰ ਮਿਲਾ ਕੇ ਹੁਣ ਤੱਕ 1,16,616 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਦੇਸ਼ ‘ਚ ਠੀਕ ਹੋਣ ਵਾਲਿਆਂ ਦੀ ਦਰ ਵਧ ਕੇ 89.20 ਫੀਸਦੀ ਤੇ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 9.29 ਫੀਸਦੀ ‘ਤੇ ਆ ਗਈ ਹੈ ਜਦੋਂਕਿ ਮ੍ਰਿਤਕ ਦਰ ਹਾਲੇ 1.51 ਫੀਸਦੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.