ਤਾਜ਼ੇ ਮਾਮਲੇ ਮੁਹਾਲੀ ਵਿਖੇ 2, ਪਠਾਨਕੋਟ ਅਤੇ ਪਟਿਆਲਾ ‘ਚ 1-1, ਅਤੇ ਜਲੰਧਰ ‘ਚ 3
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਐਤਵਾਰ ਨੂੰ ਵੀ ਪੰਜਾਬ ਵਿੱਚ ਕੋਰੋਨਾ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ ਪਰ ਇਥੇ ਹੀ ਖ਼ੁਸ਼ੀ ਇਸ ਗਲ ਦੀ ਵੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੀ ਜੰਗ ਵਿੱਚ ਜਿੱਤ ਹਾਸਲ ਕਰਦੇ ਹੋਏ 3 ਮਰੀਜ਼ ਠੀਕ ਵੀ ਹੋ ਗਏ ਹਨ। ਜਿਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਕੇ ਘਰ ਤੋਰ ਦਿੱਤਾ ਗਿਆ ਹੈ।
ਐਤਵਾਰ ਨੂੰ ਨਵੇਂ ਆਪਣੇ ਮਾਮਲੇ ਵਿੱਚ ਇੱਕ ਵਾਰ ਫਿਰ ਮੁਹਾਲੀ ਅਤੇ ਜਲੰਧਰ ਮੁੱਖ ਭੂਮਿਕਾ ਨਿਭਾ ਰਿਹਾ ਹੈ। ਜਲੰਧਰ ਵਿੱਚੋਂ ਐਤਵਾਰ ਨੂੰ 7 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਮੁਹਾਲੀ ਵਿੱਚੋਂ 3 ਮਾਮਲੇ ਸਾਹਮਣੇ ਆਏ ਹਨ। ਇਥੇ ਹੀ ਫਰੀਦਕੋਟ ਅਤੇ ਕਪੂਰਥਲਾ ਤੋਂ ਵੀ 1-1 ਮਾਮਲੇ ਸਾਹਮਣੇ ਆਇਆ ਹੈ ਜਿਸ ਨਾਲ ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 170 ਪੁੱਜ ਗਈ ਹੈ।
ਮੁਹਾਲੀ ਦੇ 3 ਹੋਰ ਮਾਮਲੇ ਸਾਹਮਣੇ ਆਉਣ ਕਾਰਨ ਇਸ ਇਕੱਲੇ ਜ਼ਿਲ੍ਹੇ ਵਿੱਚ ਹੁਣ ਤੱਕ 53 ਮਾਮਲੇ ਹੋ ਗਏ ਹਨ, ਜਦੋਂ ਕਿ ਮੁਹਾਲੀ ਦੇ ਪਿੰਡ ਜਵਾਹਰਪੁਰ ਤੋਂ ਹੀ 34 ਮਾਮਲੇ ਹੋ ਚੁੱਕੇ ਹਨ। ਇਸ ਪਿੰਡ ਵਿੱਚੋਂ ਹੋਰ ਮਾਮਲੇ ਵੀ ਆਉਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਕਿਉਂਕਿ ਇਥੇ ਸਾਰਿਆਂ ਦਾ ਟੈਸਟ ਕੀਤਾ ਜਾ ਰਿਹਾ ਹੈ, ਕਿਉਂਕਿ ਇਸੇ ਪਿੰਡ ਵਿੱਚ ਸਮਾਜਿਕ ਕੋਰੋਨਾ ਬਿਮਾਰੀ ਫੈਲਣ ਦਾ ਡਰ ਵੀ ਹੈ।
ਇਸ ਦੇ ਨਾਲ ਹੀ ਜਲੰਧਰ ਵਿਖੇ 7 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਵਿਖੇ ਵੀ ਹਾਲਤ ਕਾਫ਼ੀ ਜਿਆਦਾ ਖਰਾਬ ਹੁੰਦੀ ਨਜ਼ਰ ਆ ਰਹੀਂ ਹੈ। ਸ਼ੁਰੂਆਤ ਦਿਨਾਂ ਵਿੱਚ ਜਲੰਧਰ ਵਿਖੇ ਜਿਆਦਾ ਮਾਮਲੇ ਨਹੀਂ ਆਏ ਸਨ ਪਰ ਹੁਣ ਜਲੰਧਰ ਵਿਖੇ ਹੀ 22 ਮਾਮਲੇ ਹੋ ਗਏ ਹਨ ਅਤੇ ਸਾਰਿਆਂ ਤੋਂ ਪਹਿਲਾਂ ਸੁਰਖ਼ੀਆਂ ਵਿੱਚ ਆਇਆ ਐਸ.ਬੀ.ਐਸ. ਨਗਰ ਤੋਂ ਵੀ ਜਲੰਧਰ ਤੋਂ ਅੱਗੇ ਨਿਕਲ ਗਿਆ ਹੈ।
ਇੱਥੇ ਹੀ ਪੰਜਾਬ ਸਰਕਾਰ ਵਲੋਂ ਹੁਣ ਤੱਕ 4281 ਸ਼ੱਕੀ ਮਾਮਲੇ ਦੀ ਲੈਬ ਰਿਪੋਰਟ ਲਈ ਭੇਜੇ ਗਏ ਹਨ, ਜਿਸ ਵਿੱਚੋਂ ਵਿੱਚੋਂ 3590 ਮਾਮਲੇ ਵਿੱਚ ਨੈਗਟਿਵ ਰਿਪੋਰਟ ਆਈ ਹੈ। ਜਦੋਂ ਕਿ ਵੱਡੀ ਗਿਣਤੀ ਵਿੱਚ 521 ਸਕੀ ਮਰੀਜ਼ਾ ਦੀ ਲੈਬ ਰਿਪੋਰਟ ਆਉਣੀ ਬਾਕੀ ਹੈ।
ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ
- ਜਿਲ੍ਹਾ ਕੋਰੋਨਾ ਪੀੜਤ
- ਮੁਹਾਲੀ 53
- ਜਲੰਧਰ 22
- ਐਸ.ਬੀ.ਐਸ. ਨਗਰ 19
- ਪਠਾਨਕੋਟ 16
- ਅੰਮ੍ਰਿਤਸਰ 11
- ਮਾਨਸਾ 11
- ਲੁਧਿਆਣਾ 10
- ਹੁਸ਼ਿਆਰਪੁਰ 7
- ਮੋਗਾ 4
- ਰੋਪੜ 3
- ਫਰੀਦਕੋਟ 3
- ਫਤਿਹਗੜ੍ਹ ਸਾਹਿਬ 2
- ਬਰਨਾਲਾ 2
- ਪਟਿਆਲਾ 2
- ਸੰਗਰੂਰ 2
- ਕਪੂਰਥਲਾ 2
- ਮੁਕਤਸਰ 1
- ਕੁਲ 170
ਪੰਜਾਬ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਕਲ ਅਤੇ ਅੱਜ ਤੱਕ ਦੀ ਸਥਿਤੀ ?
- ਪੰਜਾਬ ‘ਚ ਕੁਲ ਸ਼ੱਕੀ ਮਰੀਜ਼ (ਹੁਣ ਤੱਕ) 4281
- ਜਿਨ੍ਹਾਂ ਦੇ ਜਾਂਚ ਲਈ ਸੈਂਪਲ ਭੇਜੇ ਗਏ 4281
- ਸ਼ੱਕੀ ਮਰੀਜ਼ ‘ਚ ਨੈਗਟਿਵ ਕੇਸ ਦੀ ਗਿਣਤੀ 3590
- ਸ਼ੱਕੀ ਮਰੀਜ਼ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ 521
- ਹੁਣ ਤੱਕ ਕੋਰੋਨਾ ਪੀੜਤ ਪਾਏ ਗਏ 170
- ਗੰਭੀਰ ਸਥਿਤੀ ਵਿੱਚ ਮਰੀਜ਼ 02
- ਮੌਤ ਦਾ ਸ਼ਿਕਾਰ ਹੋਏ ਕੋਰੋਨਾ ਪੀੜਤ 12
- ਹੁਣ ਤੱਕ ਰਾਜ਼ੀ ਹੋਏ ਮਰੀਜ਼ 23