ਸਰਕਾਰਾਂ ਅਧਿਆਪਕਾਂ ਦਾ ਅਸਲ ਸਨਮਾਨ ਬਹਾਲ ਕਰਨ : ਅਧਿਆਪਕ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਮੁੱਖ ਮੰਤਰੀ ਦੇ ਜ਼ਿਲ੍ਹੇੇ ਅੰਦਰ ਅੱਜ ਦੋਂ ਦਰਜ਼ਨ ਅਧਿਆਪਕਾਂ ਵੱਲੋਂ ਆਪਣੇ ਸਰਕਾਰੀ ਸਨਮਾਨ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਨ੍ਹਾਂ ਅਧਿਆਪਕਾਂ ਦਾ ਤਰਕ ਹੈ ਕਿ ਸਰਕਾਰਾਂ ਅਸਲ ਤੌਰ ‘ਤੇ ਅਧਿਆਪਕਾਂ ਦਾ ਸਨਮਾਨ ਬਹਾਲ ਕਰਨ ਨਾ ਕਿ ਆਪਣੇ ਰਾਜਨੀਤਿਕ ਮੁਫਾਜ਼ ਲਈ ਅਜਿਹੇ ਅਖੌਤੀ ਸਨਮਾਨ ਪੱਤਰ ਦੇ ਕੇ। ਇੱਧਰ ਅੱਜ ਜ਼ਿਲ੍ਹੇ ਅੰਦਰ ਜ਼ਮੀਰ ਦੀ ਅਵਾਜ਼ ਸੁਣ ਕੇ ਅਜਿਹਾ ਦਲੇਰੀ ਭਰਿਆ ਕਦਮ ਚੁੱਕਣ ਵਾਲੇ ਅਧਿਆਪਕਾਂ ਨੂੰ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਦੇ ਦਿਨ ਹੀ ਸ਼ੁਰੂ ਹੋਏ ਪੱਕੇ ਮੋਰਚੇ ਵਾਲੇ ਸਥਾਨ ‘ਤੇ ਸਨਮਾਨਿਤ ਕੀਤਾ ਗਿਆ। Teachers
ਜਾਣਕਾਰੀ ਅਨੁਸਾਰ ਅਨੁਸਾਰ ਅੱਜ ਜ਼ਿਲ੍ਹੇ ਅੰਦਰ ਚੰਗੀ ਕਾਰਗੁਜ਼ਾਰੀ ਵਾਲੇ ਅਧਿਆਪਕਾ ਦੇ ਵੱਖ-ਵੱਖ ਥਾਈਂ ਸਨਮਾਨ ਸਮਾਰੋਹ ਰੱਖੇ ਗਏ ਸਨ। ਇਨ੍ਹਾਂ ਸਮਰੋਹਾਂ ਵਿੱਚ ਸਿੱÎਖਿਆ ਮੰਤਰੀ ਵਿਜੇਇੰਦਰ ਸਿੰਗਲਾ, ਮੈਂਬਰ ਪਾਰਲੀਮੈਂਟ ਪਰਨੀਤ ਕੌਰ ਸਮੇਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਪੁੱਜੇ ਹੋਏ ਸਨ।ਉਂਜ ਭਾਵੇਂ ਵੱਡੀ ਗਿਣਤੀ ਅਧਿਆਪਕ ਇਨ੍ਹਾਂ ਸਮਾਰੋਹਾਂ ਵਿੱਚ ਪੁੱਜੇ ਸਨ, ਪਰ ਜ਼ਿਲ੍ਹੇ ਦੇ 24 ਅਧਿਆਪਕਾਂ ਵੱਲੋਂ ਪਿਛਲੇ ਸਮੇਂ ਦੌਰਾਨ ਅਧਿਆਪਕਾਂ ਨਾਲ ਹੋਈਆਂ ਜਿਆਦਤੀਆਂ ਅਤੇ ਧੱਕੇਸ਼ਾਹੀਆਂ ਦੇ ਰੋਸ ਵਜੋਂ ਆਪਣੀ ਜ਼ਮੀਰ ਦੀ ਅਵਾਜ਼ ਸੁਣਦਿਆਂ ਇਹ ਸਨਮਾਨ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਇਸ ਸਮਾਗਮ ਵਿੱਚ ਹੀ ਨਹੀਂ ਗਏ। ( Teachers)
ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਜਨਤਕ ਸਿੱਖਿਆ ਨੂੰ ਨਿੱਜੀਕਰਨ ਵੱਲ ਧਕੇਲਣ ਅਤੇ ਅਧਿਆਪਕਾਂ ਨਾਲ ਮੁਲਾਜ਼ਮ ਦੀ ਥਾਂ ਮੁਲਜ਼ਮ ਵਾਂਗ ਪੇਸ਼ ਆਉਣ ਕਾਰਨ ਫਜੀਹਤ ਦਾ ਸਾਹਮਣਾ ਕਰ ਰਹੀ ਕੈਪਟਨ ਸਰਕਾਰ ਨੇ ਆਪਣੀ ਬਚੀ-ਖੁਚੀ ਇੱਜਤ ਬਚਾਉਣ ਲਈ ਅਖੌਤੀ ਅਧਿਆਪਕ ਸਮਾਰੋਹਾਂ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਹੈ। ਅਧਿਆਪਕ ਆਗੂਆਂ ਹਰਦੀਪ ਟੋਡਰਪੁਰ, ਵਿਕਰਮਦੇਵ ਸਿੰਘ ਅਤੇ ਅਤਿੰਦਰਪਾਲ ਘੱਗਾ ਨੇ ਕਿਹਾ ਕਿ 24 ਅਧਿਆਪਕਾਂ ਨੇ ਆਪਣੇ ਜ਼ਮੀਰ ਦੀ ਅਵਾਜ਼ ਸੁਣਦੇ ਹੋਏ ਪੰਜਾਬ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਨਾ ਕਰਨ, 8886 ਨੂੰ ਤਨਖਾਹ ਕਟੌਤੀ ਰਾਹੀਂ ਪੱਕੇ ਕਰਨ, 5178 ਅਧਿਆਪਕਾਂ ਨਾਲ ਪੱਕੇ ਕਰਨ ਸਮੇਂ ਹੋਈ ( Teachers)
ਘੋਰ ਬੇਇਨਸਾਫੀ, ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਹੋਣ ਦੇ ਬਾਵਜੂਦ ਬਣਦੀਆਂ ਸਹੂਲਤਾਂ ਨਾ ਦੇਣ, ਪਟਿਆਲਾ ਸ਼ਹਿਰ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਲਾਗੇ ਅਧਿਆਪਕਾਂ ‘ਤੇ ਹੋਏ ਬੇਰਹਿਮ ਲਾਠੀਚਾਰਜ਼, ਨੌ ਹਜਾਰ ਦੇ ਕਰੀਬ ਅਧਿਆਪਕਾਂ ਨੂੰ ਸੰਘਰਸ਼ ਕਰਨ ਬਦਲੇ ਝੂਠੇ ਪੁਲਿਸ ਪਰਚਿਆਂ ਤੇ ਦੋਸ਼ ਸੂਚੀਆਂ ‘ਚ ਉਲਝਾਉਣ ਆਦਿ ਦੇ ਵਿਰੋਧ ਵਿੱਚ ਅੱਜ ਸਵੈ ਇੱਛਾ ਨਾਲ ਸਰਕਾਰੀ ਸਨਮਾਨ ਪੱਤਰ ਨਾ ਲੈਣ ਦਾ ਫੈਸਲਾ ਕੀਤਾ ਅਤੇ ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜਾਈ ਕਰਵਾਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋ ਦਰਜਨ ਅਧਿਆਪਕਾਂ ਦਾ ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਅਤੇ ਡੈਮੋਕ੍ਰੈਟਿਕ ਟੀਚਰ ਫਰੰਟ ਪਟਿਆਲਾ ਵੱਲੋਂ ਵਿਸ਼ੇਸ਼ ਰੂਪ ਵਿੱਚ ਸਨਮਾਨ ਕੀਤਾ ਹੈ। ਇਹ ਸਨਮਾਨ ਉਸ ਥਾਂ ਤੇ ਕੀਤਾ ਗਿਆ ਹੈ ਕਿ ਜਿੱਥੇ ਕਿ ਪਿਛਲੇ ਵਰੇ ਅੱਜ ਦੇ ਹੀ ਦਿਨ ਹੀ ਅਧਿਆਪਕਾਂ ਦਾ ਪੱਕਾ ਮੋਰਚਾ ਸ਼ੁਰੂ ਹੋਇਆ ਸੀ। ਉਨ੍ਹਾਂਂ ਪੰਜਾਬ ਸਰਕਾਰ ਤੋਂ ਅਧਿਆਪਕਾਂ ਦਾ ਅਸਲ ਸਨਮਾਨ ਬਹਾਲ ਕਰਨ, ਅਧਿਆਪਕਾਂ ਦੇ ਮਸਲੇ ਹੱਲ ਕਰਨ, ਅਧਿਆਪਕਾਂ ‘ਤੇ ਦਰਜ ਸਾਰੇ ਪੁਲਿਸ ਕੇਸ ਰੱਦ ਕਰਨ ਆਦਿ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ।
ਚੰਗਾ ਹੁੰਦਾ ਜੇਕਰ ਬੱਚਿਆਂ ਸਾਹਮਣੇ ਸਨਮਾਨ ਦਿੱਤਾ ਜਾਂਦਾ
ਅਧਿਆਪਕ ਆਗੂਆਂ ਨੇ ਸੁਆਲ ਚੁੱਕਦਿਆ ਆਖਿਆ ਕਿ ਅੱਜ ਸਕੂਲੀ ਸਮੇਂ ਦੌਰਾਨ ਲਗਭਗ 1800 ਅਧਿਆਪਕਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਬੁਲਾਇਆ ਗਿਆ ਕਿ ਅੱਜ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਈ ਹੋਵੇਗੀ। ਉਨ੍ਹਾਂ ਆਖਿਆ ਕਿ ਕਿੰਨਾ ਚੰਗਾ ਹੁੰਦਾ ਜੇਕਰ ਇਹੋਂ ਹੀ ਸਨਮਾਨ ਸਕੂਲਾਂ ਅੰਦਰ ਬੱਚਿਆਂ ਦੀ ਹਾਜ਼ਰੀ ਵਿੱਚ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ‘ਤੇ ਲੱਖਾਂ ਰੁਪਏ ਖਰਚ ਕੀਤਾ ਜਾ ਰਿਹਾ ਹੈ ਅਤੇ ਇਹ ਸਮਾਗਮ ਰਾਜਨੀਤਿਕ ਸਟੰਟਬਾਜ਼ੀ ਤੋਂ ਇਲਾਵਾ ਹੋਰ ਕੁਝ ਨਹੀਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।